ਡਡਵਿੰਡੀ ’ਚ ਕਰਵਾਇਆ ਗਿਆ ਸਲਾਨਾ ਕਬੱਡੀ ਟੂਰਨਾਮੈਂਟ
ਡਡਵਿੰਡੀ ਵਿਖੇ ਸਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।
Publish Date: Mon, 02 Mar 2026 06:46 PM (IST)
Updated Date: Mon, 02 Mar 2026 06:46 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ, ਡਡਵਿੰਡੀ ਵਿਖੇ ਸਲਾਨਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਟੂਰਨਾਮੈਂਟ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਥੇਦਾਰ ਮੁਖਤਿਆਰ ਸਿੰਘ ਸੋਢੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਆਲ ਓਪਨ ਵਰਗ, 75 ਕਿਲੋਗ੍ਰਾਮ ਵਰਗ ਤੇ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਕਰਵਾਇਆ ਗਿਆ। ਆਲ ਓਪਨ ਵਰਗ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਡਡਵਿੰਡੀ ਦੀ ਟੀਮ ਨੇ ਪਿੰਡ ਜਾਣੀਆਂ ਦੀ ਟੀਮ ਨੂੰ 29-27.5 ਅੰਕਾਂ ਨਾਲ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਨਗਦ ਇਨਾਮ ਤੇ ਯਾਦਗਾਰੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਉਪ-ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਤੇ ਟਰਾਫੀ ਭੇਟ ਕੀਤੀ ਗਈ। 75 ਕਿਲੋਗ੍ਰਾਮ ਵਰਗ ਵਿਚ ਡਡਵਿੰਡੀ ਦੀ ਟੀਮ ਜੇਤੂ ਰਹੀ, ਜਦਕਿ ਖੀਰਾਂਵਾਲੀ ਦੀ ਟੀਮ ਉਪ-ਜੇਤੂ ਰਹੀ। ਇਸ ਵਰਗ ਵਿਚ ਕ੍ਰਮਵਾਰ 31 ਹਜ਼ਾਰ ਤੇ 21 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਗਏ। ਲੜਕੀਆਂ ਦੇ ਕਬੱਡੀ ਸ਼ੋਅ ਮੈਚ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਤੇ ਟੀਮਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਅੰਤਰਰਾਸ਼ਟਰੀ ਕੁਮੈਂਟੇਟਰ ਮਿੱਠਾ ਦਰੀਏਵਾਲ ਨੇ ਸਾਰਾ ਦਿਨ ਸੱਭਿਆਚਾਰਕ ਸ਼ਾਇਰੀ ਰਾਹੀਂ ਕੁਮੈਂਟਰੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸਮਾਗਮ ਦੇ ਅੰਤ ਵਿਚ ਜਥੇਦਾਰ ਮੁਖਤਿਆਰ ਸਿੰਘ ਸੋਢੀ, ਸਰਪੰਚ ਅਵਤਾਰ ਸਿੰਘ ਭੌਰ, ਰੀਡਰ ਕੁਲਜੀਤ ਸਿੰਘ, ਹਰਦਵਿੰਦਰ ਸਿੰਘ ਏਐੱਸਆਈ, ਸੁਖਜਿੰਦਰ ਸਿੰਘ ਸੋਨੂੰ ਤੇ ਕਬੱਡੀ ਕੋਚ ਸਤਨਾਮ ਸਿੰਘ ਨਾਮੀ ਸਮੇਤ ਪ੍ਰਬੰਧਕਾਂ ਵੱਲੋਂ ਜੇਤੂ ਟੀਮਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਅਮਰਜੀਤ ਸਿੰਘ ਯੂਕੇ, ਬਬਲਪ੍ਰੀਤ ਸਿੰਘ ਯੂਕੇ, ਬਲਵੀਰ ਸਿੰਘ ਯੂਐੱਸਏ, ਜਸ਼ਨਪ੍ਰੀਤ ਸਿੰਘ ਯੂਐੱਸਏ, ਗਗਨ ਇਟਲੀ, ਸਰਬਜੀਤ ਸਿੰਘ ਯੂਕੇ, ਪ੍ਰਿੰਸੀਪਲ ਯਾਦਵਿੰਦਰ ਸਿੰਘ ਯੂਐੱਸਏ, ਜਸਪਾਲ ਸਿੰਘ ਯੂਐੱਸਏ, ਹਰਬੰਸ ਸਿੰਘ ਸੰਧਾ ਯੂਕੇ, ਸੈਮ ਯੂਕੇ, ਰਾਜਦੀਪ ਸਿੰਘ ਰਾਜੂ ਚੀਨੀਆ, ਜੈਵੀਰ ਡਡਵਿੰਡੀ, ਗੁਰਵਿੰਦਰ ਸਿੰਘ, ਹਰਬੰਸ ਲਾਲ ਸਾਬਕਾ ਮੈਂਬਰ, ਨਵਰਾਜ ਸਿੰਘ ਜੱਜ, ਸੁਰਜੀਤ ਸਿੰਘ ਭੌਰ, ਜੋਬਨਪ੍ਰੀਤ ਸਿੰਘ ਜੱਜ, ਸੋਢੀ ਘਾਰੂ, ਜੈਸੀ, ਅਮਨਦੀਪ ਸਿੰਘ ਜੇਈ ਡਡਵਿੰਡੀ ਬਿਜਲੀ ਬੋਰਡ, ਜੀਤਾ ਸਾਬਕਾ ਕਬੱਡੀ ਖਿਡਾਰੀ ਡਡਵਿੰਡੀ, ਪਾਲਾ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਗੁਰਦੀਪ ਸਿੰਘ ਜੱਜ, ਪਰਮਜੀਤ ਸਿੰਘ ਸੰਧਾ, ਅਮਨਦੀਪ ਸਿੰਘ ਹੈੱਡ ਕਾਂਸਟੇਬਲ,ਸੰਤੋਖ ਸਿੰਘ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਐਸਮੀਤ ਕੌਰ, ਬਲਾਕ ਸੰਮਤੀ ਮੈਂਬਰ ਸਵਰਨ ਸਿੰਘ ਸੰਧਾ, ਹੀਰਾ ਸਿੰਘ ਕਨੇਡਾ, ਸਾਬਕਾ ਕਬੱਡੀ ਖਿਡਾਰੀ ਰਣਧੀਰ ਸਿੰਘ ਧੀਰਾ, ਕਮਲਜੀਤ ਸਿੰਘ ਬੱਬੂ, ਸਿਕੰਦਰ ਕਾਂਜਲੀ, ਗੁਰਨਾਮ ਸਿੰਘ, ਨਿਰਮਲ ਸਿੰਘ ਹੁੰਦਲ, ਸਮਿਤਰ ਸਿੰਘ, ਪਰਮਜੀਤ ਸਿੰਘ, ਰਮੇਸ਼ ਡਡਵਿੰਡੀ, ਜਸਵੀਰ ਸਿੰਘ ਭੌਰ, ਸਤਬੀਰ ਸਿੰਘ ਬੱਸੀ, ਲੇਖਕ ਬਲਬੀਰ ਸੰਧਾ, ਗਾਇਕ ਬਿੱਲੂ ਭੌਰ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਖਿਡਾਰੀ ਤੇ ਖੇਡ ਪ੍ਰੇਮੀ ਹਾਜ਼ਰ ਸਨ।