ਅੱਜ ਹੋਵੇਗਾ ਸਕੂਲਾਂ ’ਚ ਦਾਖਲਾ ਮੁਹਿੰਮ ਦਾ ਆਗਾਜ਼
ਅੱਜ ਹੋਵੇਗਾ ਜ਼ਿਲ੍ਹੇ ਵਿੱਚ ਸਿੱਖਿਆ ਵਿਭਾਗ ਦੁਆਰਾ ਦਾਖਲਾ ਮੁਹਿੰਮ 2026-27 ਦਾ ਆਗਾਜ਼
Publish Date: Tue, 27 Jan 2026 09:32 PM (IST)
Updated Date: Tue, 27 Jan 2026 09:34 PM (IST)

---ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਦੋਨਾਂ ਤੋਂ ਰਵਾਨਾ ਹੋਵੇਗੀ ਦਾਖ਼ਲਾ ਕੰਪੇਨ ਵੈਨ ਰੌਸ਼ਨ ਖੈੜਾ\ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ, ਦਾਖਲਾ ਮੁਹਿੰਮ 2026-27 ਤਹਿਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਬਲਵਿੰਦਰ ਸਿੰਘ ਬੱਟੂ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਕਪੂਰਥਲਾ ਤੋਂ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਡਮ ਮਮਤਾ ਬਜਾਜ ਤੇ ਡਾ. ਬੱਟੂ ਨੇ ਦੱਸਿਆ ਕਿ ਦਾਖਲਾ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਦੋਨਾਂ (ਕ-2) ਤੋਂ ਕੀਤੀ ਜਾਵੇਗੀ। ਦਾਖਲਾ ਮੁਹਿੰਮ ਤਹਿਤ ਕੰਪੇਨ ਵੈਨ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਤੋਂ ਚੱਲੇਗੀ। ਇਸ ਕੰਪੇਨ ਵੈਨ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਵੈਨ ਦਾਖਲਾ ਮੁਹਿੰਮ ਕੰਪੇਨ ਦੌਰਾਨ ਬੱਚਿਆਂ ਦੇ ਮਾਪਿਆਂ ਨੂੰ ਜਿਥੇ ਨਰਸਰੀ ਤੋਂ ਬਾਰ੍ਹਵੀਂ ਕਲਾਸ ਦੇ ਦਾਖਲਿਆਂ ਲਈ ਜਾਗਰੂਕ ਕਰੇਗੀ, ਉਥੇ ਹੀ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜ਼ਿਲ੍ਹਾ ਕੋਆਰਡੀਨੇਟਰ ਸਮਰੱਥ ਹਰਮਿੰਦਰ ਸਿੰਘ ਜੋਸਨ ਨੇ ਦੱਸਿਆ ਕਿ ਸਵੇਰੇ 9:30 ਵਜੇ ਕੰਪੇਨ ਵੈਨ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਤੋਂ ਰਵਾਨਾ ਹੋਵੇਗੀ। 10 ਵਜੇ ਬੱਸ ਸਟੈਂਡ ਕਪੂਰਥਲਾ ਤੇ ਨਜ਼ਦੀਕ ਸਿਵਲ ਹਸਪਤਾਲ ਪਹੁੰਚੇਗੀ। 10:45 ’ਤੇ ਮੱਛਰ ਕਲੋਨੀ, ਡਾਇਟ ਸ਼ੇਖੂਪੁਰ, ਆਰਸੀਐੱਫ, ਖੈੜਾ ਦੋਨਾ ਤੋਂ ਹੁੰਦੀ ਹੋਈ 12 ਵਜੇ ਬੱਸ ਸਟੈਂਡ ਡਡਵਿੰਡੀ ਪਹੁੰਚੇਗੀ। ਫਿਰ 1 ਵਜੇ ਬੱਸ ਸਟੈਂਡ ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ, 2 ਵਜੇ ਤੋਂ 3 ਵਜੇ ਦੇ ਦਰਮਿਆਨ ਬੱਸ ਸਟੈਂਡ ਪਰਵੇਜ਼ ਨਗਰ, ਮਹਿਤਾਬਗੜ੍ਹ ਮੁਹੱਲਾ ਵਿਚ ਪਹੁੰਚੇਗੀ। ਇਸੇ ਮੁਤਾਬਿਕ ਇਹ ਕੰਪੇਨ ਵੈਨ ਅਗਲੇ ਦਿਨਾਂ ਦੌਰਾਨ ਵੱਖ-ਵੱਖ ਸਿੱਖਿਆ ਬਲਾਕਾਂ ਵਿਚ ਵੀ ਪਹੁੰਚੇਗੀ।