ਪਿੰਡ ਸਾਹਨੀ ਵਿਖੇ 56ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਸ਼ੁਰੂ
ਪਿੰਡ ਸਾਹਨੀ ਵਿਖੇ ਅਰਦਾਸ ਉਪਰੰਤ ਹੋਈ 56ਵੇਂ ਸਲਾਨਾ ਫੁਟਬਾਲ ਟੂਰਨਾਮੈਂਟ ਦੀ ਸ਼ੁਰੂਆਤ
Publish Date: Thu, 05 Mar 2026 07:42 PM (IST)
Updated Date: Thu, 05 Mar 2026 07:44 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੀ ਗੁਰੂ ਗੁਰਤੇਗ ਬਹਾਦਰ ਸਪੋਰਟਸ ਕਲੱਬ ਪਿੰਡ ਸਾਹਨੀ ਵੱਲੋਂ ਗ੍ਰਾਮ ਪੰਚਾਇਤ, ਐੱਨਆਰਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੰਸ ਦਾਨੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ 56ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ 5 ਤੋਂ 9 ਮਾਰਚ ਤੱਕ ਸਰਕਾਰੀ ਹਾਈ ਸਕੂਲ ਪਿੰਡ ਦੀ ਖੇਡ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸਦੀ ਸ਼ੁਰੂਆਤ ਅੱਜ ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਵੱਲੋਂ ਅਰਦਾਸ ਉਪਰੰਤ ਕੀਤੀ ਗਈ। ਉਦਘਾਟਨ ਦੀ ਰਸਮ ਸਾਈਂ ਕਰਨੈਲ ਸ਼ਾਹ ਗੱਦੀ ਨਸ਼ੀਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ, ਬਲਦੇਵ ਸਿੰਘ ਯੂਕੇ, ਗੁਰਮੀਤ ਸਿੰਘ ਕੈਨੇਡਾ, ਮਨਜੀਤ ਕਾਹਲੋਂ ਯੂਐੱਸਏ, ਚਰਨਜੀਤ ਲਾਲ ਕੈਨੇਡਾ, ਪ੍ਰੋ. ਰਮਨ ਕੌਸ਼ਲ ਆਸਟ੍ਰੇਲੀਆ ਤੇ ਸਤਨਾਮ ਸਿੰਘ ਸਾਹਨੀ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਤੇ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਸਾਈਂ ਕਰਨੈਲ ਸ਼ਾਹ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਫੁੱਟਬਾਲ ਟੂਰਨਾਮੈਂਟ ਵਿਚ ਪਿੰਡ ਪੱਧਰ ਦੀਆਂ 16 ਤੇ ਕਲੱਬ ਪੱਧਰ ਦੀਆਂ 12 ਟੀਮਾਂ ਭਾਗ ਲੈ ਰਹੀਆਂ ਹਨ। ਜੇਤੂ ਟੀਮਾਂ ਨੂੰ ਨਗਦ ਇਨਾਮ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਉਦਘਾਟਨੀ ਮੈਚ ਪਿੰਡ ਰਾਮਪੁਰ ਸੁੰਨੜਾ ਤੇ ਖਲਵਾੜਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਫਸਵੇਂ ਮੁਕਾਬਲੇ ਵਿਚ ਰਾਮਪੁਰ ਸੁੰਨੜਾ ਦੀ ਟੀਮ ਜੇਤੂ ਰਹੀ। ਇਸ ਮੌਕੇ ਪੰਡਿਤ ਮਹੇਸ਼ ਚੰਦਰ ਸਾਹਨੀ, ਸਰਪੰਚ ਬਖਸ਼ਿੰਦਰ ਕੌਰ ਬਾਂਸਲ ਪਤਨੀ ਸੁਖਦੇਵ ਸਿੰਘ ਬਾਂਸਲ, ਸਤਨਾਮ ਸਿੰਘ ਸਾਹਨੀ ਕਾਹਲੋਂ, ਜਸਵਿੰਦਰ ਕੌਰ ਪਤਨੀ ਹਰਨੇਕ ਸਿੰਘ, ਮੋਨਿਕਾ ਸ਼ਰਮਾ ਪਤਨੀ ਦਵਿੰਦਰ ਪਾਲ, ਰਾਜਵਿੰਦਰ ਕੌਰ ਪਤਨੀ ਸੁਖਜਿੰਦਰ ਪਾਲ, ਰਾਮ ਸ਼ਰਨ, ਮੇਜਰ ਸਿੰਘ, ਅਮਰੀਕ ਸਿੰਘ ਮੀਕਾ, ਹਰਨੇਕ ਸਿੰਘ ਤੋਂ ਇਲਾਵਾ ਕਲੱਬ ਪ੍ਰਧਾਨ ਬਲਿਹਾਰ ਸਿੰਘ, ਬਲਜਿੰਦਰ ਸਿੰਘ ਲੱਕੀ, ਇੰਦਰਜੀਤ ਕਾਹਲੋਂ, ਸਨੀ ਕਾਹਲੋਂ, ਦੀਪ ਕਾਹਲੋਂ, ਕਰਨ ਕਾਹਲੋਂ, ਅਰਸ਼ਦੀਪ ਕਾਹਲੋਂ, ਸੁਖਪ੍ਰੀਤ ਕਾਹਲੋਂ, ਮਨਵੀਰ ਸਿੰਘ, ਦਵਿੰਦਰ ਮੋਈ, ਹਰਮਨ ਕਾਹਲੋਂ, ਰਾਜਵੀਰ ਕਾਹਲੋਂ, ਗੌਰਵ ਕਾਹਲੋਂ, ਮਨਜੀਤ ਕਾਹਲੋਂ, ਸੁਪਿੰਦਰ ਕਾਹਲੋਂ, ਅਰਵਿੰਦ ਪਾਠਕ, ਕਮਲਜੀਤ ਕੰਬਾ ਪ੍ਰੇਮਪੁਰ, ਰਾਜੂ ਢੋਲੀ, ਗੁਰਦੇਵ ਸਿੰਘ, ਬਲਜਿੰਦਰ ਸਿੰਘ ਕਾਹਲੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।