ਸੰਤ ਲਾਲ ਸਿੰਘ ਜੀ ਦੀ 48ਵੀਂ ਬਰਸੀ 16 ਨੂੰ
ਸੀਚੇਵਾਲ ਵਿਖੇ ਸੰਤ ਲਾਲ ਸਿੰਘ ਜੀ ਦੀ 48ਵੀਂ ਸਲਾਨਾ ਬਰਸੀ ਦੇ ਸਮਾਗਮ 14 ਤੋਂ ਅਰੰਭ, ਮੁੱਖ ਸਮਾਗਮ 16 ਨੂੰ ਹੋਵੇਗਾ
Publish Date: Thu, 12 Mar 2026 08:21 PM (IST)
Updated Date: Thu, 12 Mar 2026 08:24 PM (IST)

ਸਮਾਗਮ 14 ਤੋਂ ਹੋ ਜਾਵੇਗਾ ਆਰੰਭ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਤ ਲਾਲ ਸਿੰਘ ਦੀ 48ਵੀਂ ਸਲਾਨਾ ਬਰਸੀ 16 ਮਾਰਚ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਕ ਓਂਕਾਰ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਦੇ ਵਿੱਤ ਸਕੱਤਰ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਤੇ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਸ਼੍ਰੀਮਾਨ ਸੰਤ ਲਾਲ ਸਿੰਘ ਜੀ ਦੀ 48ਵੀਂ ਸਲਾਨਾ ਬਰਸੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧ ਵਿਚ ਨਿਰਮਲ ਕੁਟਿਆ ਸੀਚੇਵਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਜਾਰੀ ਹੈ। ਉਨਾਂ ਦੱਸਿਆ ਕਿ 14 ਮਾਰਚ ਦਿਨ ਸ਼ਨਿਵਾਰ ਨੂੰ ਸਵੇਰੇ 8 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 9 ਵਜੇ ਤੋਂ 1 ਵਜੇ ਤੱਕ ਢਾਡੀ ਦਰਬਾਰ ਹੋਵੇਗਾ। ਉਪਰੰਤ ਸੰਤ ਬਲਬੀਰ ਸਿੰਘ ਕਥਾ ਕਰਨਗੇ। 15 ਮਾਰਚ ਦਿਨ ਐਤਵਾਰ ਨੂੰ ਸਵੇਰੇ 9 ਤੋਂ 11 ਵਜੇ ਤੱਕ ਕੀਰਤਨ ਦਰਬਾਰ ਤੇ 11 ਤੋਂ 2 ਵਜੇ ਤੱਕ ਕਵੀ ਦਰਬਾਰ ਕਰਵਾਇਆ ਜਾਵੇਗਾ, ਉਪਰੰਤ ਸੰਤ ਬਲਬੀਰ ਸਿੰਘ ਸੀਚੇਵਾਲ ਕਵੀਆਂ ਦਾ ਸਨਮਾਨ ਕਰਨਗੇ। 16 ਮਾਰਚ ਦਿਨ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਜਾਵੇਗਾ, ਜਿਸ ਵਿਚ ਪੰਥ ਪ੍ਰਸਿੱਧ ਢਾਡੀ, ਰਾਗੀ, ਕੀਰਤਨੀ ਤੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਸੰਤ ਮਹਾਂਪੁਰਸ਼ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦਸਿਆ ਕਿ ਮੁੱਖ ਸਮਾਗਮ ਦੌਰਾਨ 1 ਤੋਂ 2 ਵਜੇ ਤੱਕ ਸੰਤ ਬਲਬੀਰ ਸਿੰਘ ਸੀਚੇਵਾਲ ਕਥਾ ਕਰਨਗੇ। ਸਮਾਗਮ ਦੇ ਸਾਰੇ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।