ਤਲਵੰਡੀ ਚੌਧਰੀਆਂ ਦੇ ਨੌਜਵਾਨ ਨੂੰ ਤਿੰਨ ਮਹੀਨੇ ਬਾਅਦ ਮਿਲੀ ਦੁਬਾਰਾ ਨੌਕਰੀ
ਜਥੇਬੰਦੀ ਦੀ ਕੋਸ਼ਿਸ਼ਾਂ ਸਦਕਾ ਤਲਵੰਡੀ ਚੌਧਰੀਆਂ ਦੇ ਨੌਜਵਾਨ ਨੂੰ ਤਿੰਨ ਮਹੀਨੇ ਬਾਅਦ ਮਿਲੀ ਦੁਬਾਰਾ ਨੌਕਰੀ, ਬਕਾਇਆ ਤਨਖਾਹ ਵੀ ਜਾਰੀ ਕੀਤੀ
Publish Date: Fri, 13 Feb 2026 08:57 PM (IST)
Updated Date: Fri, 13 Feb 2026 09:00 PM (IST)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਬਕਾਇਆ ਤਨਖਾਹ ਵੀ ਜਾਰੀ ਕੀਤੀ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਾਰੀ ਪ੍ਰੈੱਸ ਨੋਟ ਵਿਚ ਦੱਸਿਆ ਗਿਆ ਹੈ ਕਿ ਐੱਸਟੀ ਅਗਰਵਾਲ ਕੰਪਨੀ ਵੱਲੋਂ ਤਲਵੰਡੀ ਚੌਧਰੀਆਂ ਦੇ ਨੌਜਵਾਨ ਮਨਜੀਤ ਸਿੰਘ ਮੰਨਾ ਨੂੰ ਤਿੰਨ ਮਹੀਨੇ ਪਹਿਲਾਂ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਜਥੇਬੰਦੀ ਦੀ ਕੋਸ਼ਿਸ਼ਾਂ ਸਦਕਾ ਹੁਣ ਮਨਜੀਤ ਸਿੰਘ ਨੂੰ ਦੁਬਾਰਾ ਕੰਪਨੀ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਉਸਦੀ ਦੋ ਮਹੀਨਿਆਂ ਦੀ ਬਕਾਇਆ ਤਨਖਾਹ ਵੀ ਜਾਰੀ ਕਰਵਾ ਦਿੱਤੀ ਗਈ ਹੈ। ਇਸ ਸਾਰੇ ਮਾਮਲੇ ਨੂੰ ਸੁਲਝਾਉਣ ਲਈ ਐੱਸਐੱਚਓ ਤਲਵੰਡੀ ਚੌਧਰੀਆਂ ਅਨਿਲ ਕੁਮਾਰ ਦੀ ਹਾਜ਼ਰੀ ਵਿਚ ਜਥੇਬੰਦੀ ਦੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ, ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਸੋਢੀ, ਜ਼ੋਨ ਮੀਰੀ-ਪੀਰੀ ਗੁਰਸਰ ਦੇ ਸਕੱਤਰ ਹਰਜੀਤ ਸਿੰਘ ਦੇਸਲ ਤੇ ਐੱਸਟੀ ਅਗਰਵਾਲ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸਹਿਮਤੀ ਬਣੀ, ਜਿਸ ਤੋਂ ਬਾਅਦ ਮਨਜੀਤ ਸਿੰਘ ਮੰਨਾ ਨੂੰ ਤਿੰਨ ਮਹੀਨਿਆਂ ਬਾਅਦ ਮੁੜ ਨੌਕਰੀ ‘ਤੇ ਰੱਖ ਲਿਆ ਗਿਆ। ਇਸ ਮੌਕੇ ਹਰਦੀਪ ਸਿੰਘ, ਬਿੰਦਰ ਸਿੰਘ, ਸੁਰਜੀਤ ਸਿੰਘ ਬਾਊਪੁਰ, ਮੇਜਰ ਸਿੰਘ, ਤਰਸੇਮ ਸਿੰਘ ਤਲਵੰਡੀ ਚੌਧਰੀਆਂ, ਭਜਨ ਸਿੰਘ, ਸੁਖਵੰਤ ਸਿੰਘ ਖਿਜਰਪੁਰ, ਗੁਰਸੇਵਕ ਸਿੰਘ ਸ਼ਿਵ ਦਿਆਲਪੁਰ, ਬਲਜਿੰਦਰ ਸਿੰਘ ਸ਼ੇਰਪੁਰ ਸੱਧਾ, ਸੁਖਵਿੰਦਰ ਸਿੰਘ ਸੋਨੀ, ਜਗਤਾਰ ਸਿੰਘ ਸਰੂਪਵਾਲ, ਹਰਜਿੰਦਰ ਸਿੰਘ ਦੇਸਲ, ਵੀਰ ਸਿੰਘ ਤੇ ਅਵਤਾਰ ਸਿੰਘ ਉੱਚਾ ਆਦਿ ਹਾਜ਼ਰ ਸਨ।