ਕਰਤਾਰਪੁਰ-ਕਪੂਰਥਲਾ ਰੋਡ ’ਤੇ ਰੇਲਵੇ ਫਲਾਈਓਵਰ ਬਣਾਉਣ ਲਈ ਮੋਦੀ ਸਰਕਾਰ ਦਾ ਧੰਨਵਾਦ : ਖੋਜੇਵਾਲ
ਕਰਤਾਰਪੁਰ-ਕਪੂਰਥਲਾ ਰੌਡ ਤੇ ਬਣੇ ਰੇਲਵੇ ਫਾਟਕ ਉਤੇ ਰੇਲਵੇ ਫਲਾਈਓਵਰ ਬਣਾਉਣ ਨੂੰ ਮਨਜੂਰੀ ਦੇਣ ਲਈ ਮੌਦੀ ਸਰਕਾਰ ਦਾ ਧੰਨਵਾਦ : ਖੌਜੇਵਾਲ
Publish Date: Fri, 09 Jan 2026 11:02 PM (IST)
Updated Date: Fri, 09 Jan 2026 11:03 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਕਰਤਾਰਪੁਰ-ਕਪੂਰਥਲਾ ਰੋਡ ’ਤੇ ਬਣੇ ਰੇਲਵੇ ਫਾਟਕ ਉਤੇ ਰੇਲਵੇ ਫਲਾਈਓਵਰ ਬਣਾਉਣ ਦੀ ਭਾਜਪਾ ਦੀ ਮੋਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਪ੍ਰੈੱਸ ਨੂੰ ਦਿੰਦਿਆ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਫੋਨ ਆਇਆ ਕਿ ਭਾਜਪਾ ਜ਼ਿਲ੍ਹਾ ਕਪੂਰਥਲਾ ਵੱਲੋਂ ਉਨ੍ਹਾਂ ਨੂੰ ਜੋ ਫਲਾਈਉਵਰ ਬਣਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ, ਭਾਰਤ ਸਰਕਾਰ ਨੇ ਉਸ ਨੂੰ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫਾਟਕ ਨੰਬਰ ਐੱਸ-55 ਨੂੰ ਮਨਜ਼ੂਰ ਕਰਕੇ ਤਕਰੀਬਨ 80 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ ਫਲਾਈਓਵਰ ਦਾ ਟੈਂਡਰ ਲੱਗ ਰਿਹਾ ਹੈ। ਰਣਜੀਤ ਸਿੰਘ ਖੋਜੇਵਾਲ ਨੇ ਭਾਰਤ ਦੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਮੁੱਚੀ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅਜਾਦੀ ਤੋਂ ਬਾਅਦ ਲਟਕਦੀ ਆ ਰਹੀ ਇਸ ਜ਼ਰੂਰੀ ਮੰਗ ਨੂੰ ਪੂਰਾ ਕੀਤਾ ਹੈ, ਜਿਸ ਲਈ ਕਪੂਰਥਲਾ ਹਲਕਾ ਵਾਸੀ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਦੱਸਿਆ ਇਸ ਫਾਟਕ ਕਰਕੇ ਕਪੂਰਥਲਾ ਹਾਈਵੇ ਨਾਲ ਨਹੀਂ ਲਗਦਾ ਸੀ ਅਤੇ ਲੋਕ ਕਈ ਘੰਟੇ ਜਾਮ ਵਿਚ ਫਸੇ ਰਹਿੰਦੇ ਸੀ।