ਮੰਦਿਰ ਦੇ ਸੰਸਥਾਪਕ ਦਾ ਕੈਨੇਡਾ ਤੋਂ ਪਰਤਨ ’ਤੇ ਕੀਤਾ ਸਵਾਗਤ
ਮੰਦਿਰ ਦੇ ਸੰਸਥਾਪਕ ਸ਼੍ਰੀ ਨਰੇਂਦਰ ਪੰਛੀ ਦਾ ਕੈਨੇਡਾ ਤੋਂ ਪਰਤਨ ’ਤੇ ਕੀਤਾ ਸਵਾਗਤ
Publish Date: Fri, 06 Feb 2026 09:34 PM (IST)
Updated Date: Fri, 06 Feb 2026 09:38 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਹਰਿ ਨਾਮ ਪ੍ਰਚਾਰ ਮੰਡਲ ਮੰਦਿਰ ਸ਼੍ਰੀ ਜਾਨਕੀ ਦਾਸ ਦੇ ਪ੍ਰਧਾਨ ਦੀਪਕ ਸਲਵਾਨ ਸਮੇਤ ਸਮੂਹ ਮੈਂਬਰਾਂ ਨੇ ਮੰਦਿਰ ਦੇ ਸੰਸਥਾਪਕ ਨਰੇਂਦਰ ਪ੍ਰਸਾਦ ਪੰਛੀ ਦਾ ਵਿਦੇਸ਼ (ਕੈਨੇਡਾ) ਦੀ ਯਾਤਰਾ ਤੋਂ ਬਾਅਦ ਮੰਦਿਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਨਰੇਂਦਰ ਪ੍ਰਸ਼ਾਦ ਪੰਛੀ ਨੇ ਪ੍ਰਧਾਨ ਸਮੇਤ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ, ਜਿਸ ਤੋਂ ਬਾਅਦ ਇਕ ਮੀਟਿੰਗ ਦੌਰਾਨ ਪ੍ਰਧਾਨ ਦੀਪਕ ਸਲਵਾਨ ਵੱਲੋਂ ਸਾਰੇ ਮੈਂਬਰਾਂ ਸਮੇਤ ਹਰ ਸਾਲ ਕਰਵਾਏ ਜਾਣ ਵਾਲੇ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਮੇਲਨ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਬੰਟੀ ਸੇਠੀ, ਵਿਪਨ ਵਾਲੀਆ, ਸੁਨੀਲ ਬਜਾਜ, ਰਾਕੇਸ਼ ਆਨੰਦ, ਸ਼ਿਵ ਕੁਮਾਰ ਵਰਮਾ, ਸਤੀਸ਼ ਸ਼ਰਮਾ, ਰਮਨ ਮੋਦਗਿਲ, ਰੋਸ਼ਨ ਲਾਲ ਕਾਂਡਾ, ਸੁਰਿੰਦਰ ਪਾਲ, ਸ਼ਾਮ ਲਾਲ, ਪੰਡਤ ਦਿਨੇਸ਼, ਪੰਡਤ ਬ੍ਰਿਜ, ਸੁਨੀਲ ਬਨਿਆਲ, ਪੰਕਜ ਚੌਹਾਨ, ਡਾ. ਪੁਸ਼ਪਾ ਸ਼ਰਮਾ, ਅਨੀਤਾ, ਦਰਸ਼ਨਾ, ਰਾਜ ਰਾਣੀ, ਸੁਮਨ ਆਦਿ ਹਾਜ਼ਰ ਸਨ।