ਤਹਿਸੀਲਦਾਰ ਭਾਟੀਆ ਤਜਰਬੇਕਾਰ ਅਧਿਕਾਰੀ : ਥਾਪਰ
ਜਿਲਾ ਪ੍ਰੀਸ਼ਦ ਮੈਂਬਰ ਗੁਰਮੀਤ ਥਾਪਰ ਵੱਲੋਂ ਤਹਿਸੀਲਦਾਰ ਵਰਿੰਦਰ ਭਾਟੀਆ ਦਾ ਸਵਾਗਤ
Publish Date: Thu, 02 Apr 2026 09:26 PM (IST)
Updated Date: Thu, 02 Apr 2026 09:28 PM (IST)

ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਜ਼ਿਲ੍ਹਾ ਕਪੂਰਥਲਾ ਅਧੀਨ ਤਹਿਸੀਲ ਭੁਲੱਥ ਵਿਖੇ ਨਵੀਂ ਤਾਇਨਾਤੀ ਤਹਿਤ ਆਏ ਤਹਿਸੀਲਦਾਰ ਵਰਿੰਦਰ ਭਾਟੀਆ ਦਾ ਆਪ ਆਗੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ (ਖੱਸਣ) ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਥਾਪਰ ਨੇ ਕਿਹਾ ਕਿ ਵਰਿੰਦਰ ਭਾਟੀਆ ਇਕ ਨੇਕਦਿਲ, ਚੰਗੇ ਸੁਭਾਅ ਵਾਲੇ ਤਜਰਬੇਕਾਰ ਸਰਕਾਰੀ ਅਧਿਕਾਰੀ ਹਨ, ਜੋ ਹਮੇਸ਼ਾ ਲੋਕ ਸੇਵਾ ਲਈ ਸਮਰਪਿਤ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਭਾਟੀਆ ਵੱਲੋਂ ਤਹਿਸੀਲ ਵਿਚ ਆਉਂਦੇ ਹੀ ਕੰਮਕਾਜ ਵਿਚ ਤੇਜ਼ੀ ਲਿਆਂਦੀ ਗਈ ਹੈ, ਜਿਸ ਨਾਲ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਲੋਕਾਂ ਦੇ ਕੰਮ ਸਮੇਂ ਸਿਰ ਹੋ ਰਹੇ ਹਨ। ਉਨ੍ਹਾਂ ਇਸ ਗੱਲ ਲਈ ਵਰਿੰਦਰ ਭਾਟੀਆ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਤਹਿਸੀਲਦਾਰ ਵਰਿੰਦਰ ਭਾਟੀਆ ਨਾ ਸਿਰਫ ਇਕ ਕਾਬਲ ਅਫਸਰ ਹਨ, ਸਗੋਂ ਇਕ ਉੱਘੇ ਸਮਾਜ ਸੇਵੀ ਵੀ ਹਨ। ਇਸ ਦੌਰਾਨ ਗੁਰਮੀਤ ਸਿੰਘ ਥਾਪਰ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ ਤੇ ਤਹਿਸੀਲਦਾਰ ਭਾਟੀਆ ਨੇ ਗੁਰਮੀਤ ਥਾਪਰ ਸਮੇਤ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਤਹਿਸੀਲ ਭੁਲੱਥ ਅਧੀਨ ਆਉਂਦੇ ਪਿੰਡਾਂ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਕੰਮ ਹੋਵੇ ਉਹ ਉਨ੍ਹਾਂ ਨੂੰ ਬੇਝਿਜਕ ਮਿਲ ਸਕਦਾ ਹੈ। ਇਸ ਮੌਕੇ ਸਰਪੰਚ ਪ੍ਰਮੋਦ ਸ਼ਰਮਾ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ, ਨੰਬਰਦਾਰ ਗੁਰਮੀਤ ਸਿੰਘ ਤੇ ਕਿਸਾਨ ਆਗੂ ਮੁਖਤਿਆਰ ਸਿੰਘ ਸੋਨੀ ਹਾਜ਼ਰ ਸਨ।