ਸੇਵਾ ਮੁਕਤੀ ਤੇ ਅਧਿਆਪਿਕਾ ਸੀਤਾ ਦੇਵੀ ਰਾਜਪੂਤ ਸਨਮਾਨਿਤ
ਸੇਵਾ ਮੁਕਤੀ ਤੇ ਅਧਿਆਪਿਕਾ ਸੀਤਾ ਦੇਵੀ ਰਾਜਪੂਤ ਸਨਮਾਨਿਤ
Publish Date: Tue, 31 Mar 2026 07:31 PM (IST)
Updated Date: Tue, 31 Mar 2026 07:34 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੀ ਮਹਾਂਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ 24 ਸਾਲਾਂ ਦੀਆਂ ਸਮਰਪਿਤ ਸੇਵਾਵਾਂ ਤੋਂ ਬਾਅਦ ਸੀਤਾ ਦੇਵੀ ਰਾਜਪੂਤ ਸੇਵਾ ਮੁਕਤ ਹੋ ਗਏ। ਸੇਵਾ ਮੁਕਤੀ ਮੌਕੇ ਪ੍ਰਿੰਸੀਪਲ ਜਗਪਾਲ ਸਿੰਘ ਦੀ ਅਗਵਾਈ ਵਿਚ ਸਕੂਲ ਸਟਾਫ ਵੱਲੋਂ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਮੈਡਮ ਸੀਤਾ ਦੇਵੀ ਵੱਲੋਂ ਨਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ। ਮੰਚ ਸੰਚਾਲਨ ਕਰਦਿਆਂ ਮੈਡਮ ਨੀਲਮ ਸ਼ਰਮਾ ਤੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੈਡਮ ਸੀਤਾ ਨੇ ਜਿਥੇ ਬੱਚਿਆਂ ਨੂੰ ਪਿਆਰ ਨਾਲ ਪੜ੍ਹਾਇਆ, ਉਥੇ ਸਹਿਯੋਗੀ ਅਧਿਆਪਕਾਂ ਨਾਲ ਵੀ ਨੇੜਲਾ ਰਿਸ਼ਤਾ ਨਿਭਾਇਆ। ਆਪਣੇ ਸੰਬੋਧਨ ਵਿਚ ਪ੍ਰਿੰਸੀਪਲ ਜਗਪਾਲ ਸਿੰਘ ਨੇ ਦੱਸਿਆ ਕਿ ਮੈਡਮ ਸੀਤਾ ਵੱਲੋਂ ਕਦੀ ਵੀ ਕਿਸੇ ਕੰਮ ਨੂੰ ਇਨਕਾਰ ਨਹੀਂ ਕੀਤਾ ਤੇ ਪੜਾਉਣ ਦੇ ਇਲਾਵਾ ਸਹਿ ਅਕਾਦਮਿਕ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਬੱਚਿਆਂ ਨੂੰ ਕਿਸੇ ਬਾਹਰਲੇ ਸ਼ਹਿਰ ਵਿਚ ਵੀ ਲਿਜਾਣਾ ਪਿਆ ਤਾਂ ਵੀ ਖੁਸ਼ੀ ਨਾਲ ਡਿਊਟੀ ਨਿਭਾਈ। ਸਹਿਯੋਗੀ ਅਧਿਆਪਕਾਂ ਮੁਨੀਸ਼ ਮਲਹੋਤਰਾ, ਰਾਜਵਿੰਦਰ ਕੌਰ ਤੇ ਪ੍ਰਦੀਪ ਸਿੰਘ ਵੱਲੋਂ ਸੀਤਾ ਦੇਵੀ ਰਾਜਪੂਤ ਵਰਗੇ ਅਧਿਆਪਕਾਂ ਨੂੰ ਵਧੀਆ ਸਮਾਜ ਦੇ ਨਿਰਮਾਣ ਦੀ ਲੋੜ ਦੱਸਦਿਆਂ ਪ੍ਰੇਰਣਾਦਾਇਕ ਸੇਵਾ ਕਾਲ ਨੂੰ ਸਿੱਖਿਆ ਵਿਭਾਗ ਲਈ ਚਾਨਣ ਮੁਨਾਰਾ ਦੱਸਿਆ। ਜ਼ਿਕਰਯੋਗ ਹੈ ਕਿ ਸੀਤਾ ਦੇਵੀ ਰਾਜਪੂਤ ਦੇ ਪਤੀ ਲੈਕ. ਹਰਜਿੰਦਰ ਗੋਗਨਾ ਫਗਵਾੜਾ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ , ਭਾਰਤ ਵਿਕਾਸ ਪਰਿਸ਼ਦ ਤੇ ਅਧਿਆਪਕ ਜਥੇਬੰਦੀਆਂ ਦੇ ਪ੍ਰਮੁਖ ਅਹੁਦੇਦਾਰ ਹਨ ਤੇ ਮੈਡਮ ਸੀਤਾ ਵੀ ਉਨ੍ਹਾਂ ਦੇ ਨਾਲ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਸੰਸਥਾ ਵੱਲੋਂ ਉਨ੍ਹਾਂ ਨੂੰ ਮੋਮੈਂਟੋ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਦੀਪ ਸਿੰਘ, ਸੰਦੀਪ ਸਿੰਘ, ਨਿਰਮਲ ਸ਼ਰਮਾ, ਸਿੰਮੀ ਵਸ਼ਿਸ਼ਟ, ਬਿਮਲਾ ਵਰਮਾ, ਡਾ. ਸਰਬਤੇਜ ਸਿੰਘ, ਅੰਜਨਾ ਅਰੋੜਾ, ਯਾਚਨਾ, ਬਲਵਿੰਦਰ ਕੌਰ, ਭਾਵਨਾ, ਵਿਨੋਦ ਠਾਕੁਰ, ਮੋਨਿਕਾ, ਨਤੀਸ਼ਾ ਹਾਜ਼ਰ ਸਨ।