ਸੁਆਮੀ ਪ੍ਰਦੀਪਾਨੰਦ ਜੀ ਨੇ ਸੰਭਾਲੀ ਕਾਹਲਵਾਂ ਡੇਰੇ ਦੀ ਕਮਾਂਡ
ਸੁਆਮੀ ਪ੍ਰਦੀਪਾ ਨੰਦ ਜੀ ਨੇ ਸੰਭਾਲੀ ਸਵਾਮੀ ਪ੍ਰਕਾਸ਼ਾ ਨੰਦ ਸੰਨਿਆਸ ਆਸ਼ਰਮ ਕਾਹਲਵਾਂ ਡੇਰੇ ਦੀ ਕਮਾਂਡ
Publish Date: Thu, 09 Apr 2026 10:10 PM (IST)
Updated Date: Thu, 09 Apr 2026 10:14 PM (IST)

--ਸੁਆਮੀ ਪੂਰਨਾਨੰਦ ਸਰਸਵਤੀ ਹੁਰਾਂ ਨੇ ਦਿੱਤਾ ਸੁਆਮੀ ਪ੍ਰਦੀਪਾ ਨੰਦ ਜੀ ਨੂੰ ਪੂਰਨ ਅਸ਼ੀਰਵਾਦ ਅਵਿਨਾਸ਼ ਸ਼ਰਮਾ ਪੰਜਾਬੀ ਜਾਗਰਣ ਸਿੱਧਵਾਂ ਦੋਨਾ : ਪਿਛਲੇ ਕੁਝ ਸਮੇਂ ਤੋਂ ਸਵਾਮੀ ਪ੍ਰਕਾਸ਼ਾ ਨੰਦ ਸੰਨਿਆਸ ਆਸ਼ਰਮ ਦੇ ਮੁੱਖ ਸੇਵਾਦਾਰ ਤੇ ਗੱਦੀ ਨਸ਼ੀਨ ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਸੁਆਮੀ ਪੂਰਨਾ ਨੰਦ ਸਰਸਵਤੀ ਜੀ ਪਿਛਲੇ ਕੁਝ ਸਮੇਂ ਤੋਂ ਸਿਹਤਯਾਬ ਨਾ ਰਹਿਣ ਕਾਰਨ ਉਨ੍ਹਾਂ ਵੱਲੋਂ ਪੰਜਾਬ ਦੇ ਪੰਚ ਦਸਨਾਮ ਦੁਆਬਾ ਮੰਡਲ ਪੰਜਾਬ ਦੇ ਸੰਤਾਂ ਮਹਾਪੁਰਸ਼ਾਂ ਤੇ ਆਪਣੇ ਸੇਵਕਾਂ ਦੀ ਬੀਤੇ ਦਿਨੀਂ ਕੀਤੀ ਗਈ ਇਕ ਵਿਸ਼ੇਸ਼ ਇਕੱਤਰਤਾ ਸੁਆਮੀ ਪ੍ਰਕਾਸ਼ਾ ਨੰਦ ਸੰਨਿਆਸ ਆਸ਼ਰਮ ਕਾਹਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਕੀਤੀ ਗਈ। ਇਸ ਮੌਕੇ ਪੰਚ ਦਸਨਾਮ ਦੁਆਬਾ ਮੰਡਲ ਦੇ ਪ੍ਰਧਾਨ ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਸੁਆਮੀ ਦਵਿੰਦਰਾ ਨੰਦ ਮਹਾਰਾਜ ਬਾਰੀਆਂ ਤਲਾਂ ਜਲੰਧਰ, ਮਹੰਤ ਗਣਪਤੀ ਗਿਰੀ ਮਹਾਰਾਜ ਸੈਕਟਰੀ ਦੁਆਬਾ ਮੰਡਲ, ਸੁਆਮੀ ਸ੍ਰੀ ਪ੍ਰਸ਼ੋਤਮ ਗਿਰੀ ਜੀ ਖਜ਼ਾਨਚੀ ਦੁਆਬਾ ਮੰਡਲ, ਸੁਆਮੀ ਵਾਸੂਦੇਵ ਗਿਰੀ ਜੀ ਨੰਗਲ ਵਾਲੇ, ਸੁਆਮੀ ਰਾਮ ਚੰਦ ਗਿਰੀ ਜੀ ਚਾਨੀਆ ਵਾਲੇ, ਸੁਆਮੀ ਪ੍ਰਸ਼ੋਤਮ ਗਿਰੀ ਜੀ ਮਹਾਰਾਜ, ਸੁਆਮੀ ਰਾਮੇਸ਼ਵਰ ਗਿਰੀ ਜੀ ਅਜਨੋਹੇ ਵਾਲੇ, ਸੁਆਮੀ ਸੱਤਿਆ ਵਰਤ ਗਿਰੀ ਜੀ ਭੂੰਗਰਨੀ ਵਾਲੇ ਅਤੇ ਮੰਡਲ ਦੇ ਕੋਤਵਾਲ ਸੁਆਮੀ ਸੰਜੇ ਗਿਰੀ ਜੀ ਦੀ ਅਲਾਵਲਪੁਰ ਵਾਲਿਆਂ ਤੋਂ ਇਲਾਵਾ ਹੋਰ ਵੱਡੀ ਗਿਣਤੀ ’ਚ ਸੰਤ-ਮਹਾਂਪੁਰਸ਼ ਸ਼ਾਮਲ ਹੋਏ। ਇਸ ਮੌਕੇ ਉਕਤ ਮਹਾਂਪੁਰਸ਼ਾਂ ਵਿਚੋਂ ਮਹੰਤ ਗਣਪਤੀ ਗਿਰੀ ਜੀ ਮਹਾਰਾਜ ਨੇ ਸੁਆਮੀ ਪ੍ਰਕਾਸ਼ਾ ਨੰਦ ਆਸ਼ਰਮ ਦੇ ਗੱਦੀਨਸ਼ੀਨ ਸੁਆਮੀ ਪੂਰਨਾ ਨੰਦ ਸਰਸਵਤੀ ਜੀ ਦਾ ਸੁਆਮੀ ਪ੍ਰਦੀਪਾ ਨੰਦ ਮਹਾਰਾਜ ਜੀ ਨੂੰ ਚੇਲਾ ਬਣਾਇਆ ਗਿਆ ਸੀ ਤੇ ਹੁਣ ਡੇਰੇ ਦੀ ਸਮੁੱਚੀ ਦੇਖ-ਰੇਖ ਸੁਆਮੀ ਪ੍ਰਦੀਪਾ ਨੰਦ ਮਹਾਰਾਜ ਜੀ ਨੂੰ ਸੌਂਪ ਦਿੱਤੀ ਗਈ। ਯਾਦ ਰਹੇ ਕਿ ਸੁਆਮੀ ਪੂਰਨਾ ਨੰਦ ਹੁਰਾਂ ਵੱਲੋਂ ਕਰੀਬ 2007 ਵਿਚ ਇਲਾਹਾਬਾਦ ਲੱਗੇ ਕੁੰਭ ਮੇਲੇ ’ਤੇ ਸੁਆਮੀ ਪ੍ਰਦੀਪਾ ਨੰਦ ਨੂੰ ਆਰਜੀ ਤੌਰ ’ਤੇ ਆਪਣਾ ਚੇਲਾ ਬਣਾਉਣਾ ਦਾ ਐਲਾਨ ਕਰ ਦਿੱਤਾ ਸੀ ਕਿਉਂਕਿ ਸੁਆਮੀ ਪ੍ਰਦੀਪਾ ਨੰਦ ਜੀ ਕਰੀਬ 1998 ਤੋਂ ਸੁਆਮੀ ਪੂਰਨਾਨੰਦ ਜੀ ਆਸ਼ਰਮ ’ਚ ਸੇਵਾ ਨਿਭਾ ਰਹੇ ਹਨ। ਇਸ ਮੌਕੇ ਸ੍ਰੀ ਬ੍ਰਿਜ ਲਾਲ ਖੀਵਾ, ਪੰਡਿਤ ਲਾਭ ਚੰਦ ਨੰਬਰਦਾਰ ਥਿਗਲੀ, ਨਿਰਮਲ ਸਿੰਘ ਢਿੱਲੋਂ ਨੰਬਰਦਾਰ ਕਾਹਲਵਾਂ, ਸੰਦੀਪ ਵਿਰਲੀ ਲੱਖਣ ਕੇ ਪੱਡੇ, ਕੁਲਦੀਪ ਸਿੰਘ ਬਲੱਗਣ ਕਾਹਲਵਾਂ, ਡਾ. ਕੁਲਦੀਪ ਰਾਏ ਸ਼ਰਮਾ ਸਿੱਧਵਾਂ ਦੋਨਾ, ਪ੍ਰੇਮ ਲਾਲ ਗਿੱਲ, ਓਮ ਪ੍ਰਕਾਸ਼ ਲੱਧੇਵਾਲੀ, ਪਵਨ ਕੁਮਾਰ, ਜੀਵਨ ਕੁਮਾਰ, ਵਿਪਨ ਕੁਮਾਰ ਖੀਵਾ, ਹਰੀ ਓਮ ਤੇ ਮੈਂਟਾ ਫਗਵਾੜਾ, ਰਾਮ, ਰਿੱਕੀ ਤੇ ਮਲਕੀਤ ਕਾਲਾ ਸੰਘਿਆਂ, ਜਸਪਾਲ ਜੋਸ਼ੀ, ਬਿੰਦਰ ਤੇ ਅਸ਼ਵਨੀ ਰਹੀਮਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਮਹਾਰਾਜ ਜੀ ਦੇ ਸੇਵਕ ਹਾਜ਼ਰ ਸਨ।