ਸਵੱਛਤਾ ਅਭਿਆਨ ਸੋਸਾਇਟੀ ਵੱਲੋਂ ਵਿਦਿਆਰਥੀਆਂ ਦਾ ਸਨਮਾਨ
ਸਵੱਛਤਾ ਅਭਿਆਨ ਸੋਸਾਇਟੀ ਵੱਲੋਂ 12ਵੀਂ ਦੇ ਹੋਣਹਾਰ ਵਿਿਦਆਰਥੀਆਂ ਦਾ ਸਨਮਾਨ
Publish Date: Mon, 08 Jun 2026 07:29 PM (IST)
Updated Date: Mon, 08 Jun 2026 07:32 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਵੱਛਤਾ ਅਭਿਆਨ ਸੋਸਾਇਟੀ ਫਗਵਾੜਾ ਰਜਿ., ਯੂਨਾਈਟਿਡ ਅਕਾਊਂਟੈਂਟਸ ਐਸੋਸੀਏਸ਼ਨ ਫਗਵਾੜਾ ਰਜਿ. ਤੇ ਸ਼ਿਵਾਲਾ ਦਾਮੋਦਰਦਾਸ ਮੰਦਿਰ ਮੈਨੇਜਿੰਗ ਕਮੇਟੀ ਦੇ ਸਾਂਝੇ ਉਪਰਾਲੇ ਹੇਠ ਸ਼ਿਵਾਲਾ ਦਾਮੋਦਰਦਾਸ ਮੰਦਿਰ, ਸਿਨੇਮਾ ਰੋਡ, ਫਗਵਾੜਾ ਵਿਖੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ 12ਵੀਂ ਜਮਾਤ ਦੇ ਕਾਮਰਸ ਵਿਭਾਗ ਵਿਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਲਗਭਗ 45 ਵਿਦਿਆਰਥੀਆਂ ਨੂੰ ਅਕੈਡਮਿਕ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿਚ ਫਗਵਾੜਾ ਦੇ ਮੇਅਰ ਰਾਮਪਾਲ ਉੱਪਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪ੍ਰਸਿੱਧ ਚਾਰਟਰਡ ਅਕਾਊਂਟੈਂਟ ਮੁਕੇਸ਼ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਪਿਰਾਮਿਡ ਕਾਲਜ ਫਗਵਾੜਾ ਦੇ ਅਤਿੰਦਰਪਾਲਜੀਤ ਸਿੰਘ ਨੇ ਵੀ ਸਮਾਗਮ ਵਿਚ ਵਿਸ਼ੇਸ਼ ਸਹਿਯੋਗ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਰੀਬਨ ਕੱਟ ਕੇ ਕੀਤੀ ਗਈ ਤੇ ਮਹਿਮਾਨਾਂ ਦਾ ਫੁੱਲ ਮਾਲਾਵਾਂ ਨਾਲ ਸਵਾਗਤ ਕੀਤਾ ਗਿਆ। ਜਸ਼ਨ ਤੇ ਸ਼ਿਵਾਯ ਨੇ ਧਾਰਮਿਕ ਨ੍ਰਿਤ ਦੀ ਸੁੰਦਰ ਪੇਸ਼ਕਾਰੀ ਕੀਤੀ, ਜਦਕਿ ਬ੍ਰਹਮ ਕੁਮਾਰੀ ਸੰਸਥਾ ਦੀ ਭੈਣ ਨੇਹਾ ਓਬਰਾਏ ਨੇ ਵਿਦਿਆਰਥੀਆਂ ਨੂੰ ਜੀਵਨ ਕੌਸ਼ਲ ਤੇ ਨੈਤਿਕ ਕਦਰਾਂ-ਕੀਮਤਾਂ ਬਾਰੇ ਪ੍ਰੇਰਣਾਦਾਇਕ ਜਾਣਕਾਰੀ ਦਿੱਤੀ। ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਸਿੱਖਿਆ ਸਫਲਤਾ ਦੀ ਮਜ਼ਬੂਤ ਨੀਂਹ ਹੈ ਤੇ ਵਿਦਿਆਰਥੀਆਂ ਨੂੰ ਆਪਣੀ ਯੋਗਤਾ ਦਾ ਉਪਯੋਗ ਦੇਸ਼ ਦੀ ਤਰੱਕੀ ਲਈ ਕਰਨਾ ਚਾਹੀਦਾ ਹੈ। ਸੀਏ ਮੁਕੇਸ਼ ਗੇਰਾ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਤੇ ਸਕਾਰਾਤਮਕ ਸੋਚ ਨਾਲ ਆਪਣੇ ਟੀਚਿਆਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸੋਸਾਇਟੀ ਦੇ ਚੇਅਰਮੈਨ ਮਦਨ ਮੋਹਨ ਖੱਟਰ ਨੇ ਸਿੱਖਿਆ ਦੇ ਨਾਲ-ਨਾਲ ਵਾਤਾਵਰਣ ਸੰਭਾਲ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਨੌਜਵਾਨਾਂ ਨੂੰ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ। ਸੋਸਾਇਟੀ ਦੇ ਪ੍ਰਧਾਨ ਆਸ਼ੀਸ਼ ਗਾਂਧੀ ਨੇ ਕਿਹਾ ਕਿ ਇਸ ਸਮਾਰੋਹ ਦਾ ਮਕਸਦ ਵਿਦਿਆਰਥੀਆਂ ਦੀਆਂ ਉਪਲਬਧੀਆਂ ਦਾ ਸਨਮਾਨ ਕਰਨ ਦੇ ਨਾਲ-ਨਾਲ ਸਵੱਛਤਾ ਤੇ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਵੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੌਦੇ ਭੇਟ ਕਰਕੇ ਹਰਿਆਲੀ ਤੇ ਸਵੱਛ ਸਮਾਜ ਦਾ ਸੰਦੇਸ਼ ਦਿੱਤਾ। ਸ਼ਿਵਾਲਾ ਦਾਮੋਦਰਦਾਸ ਮੰਦਿਰ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਹਰਬੰਸ ਲਾਲ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ, ਸੰਸਕਾਰ ਤੇ ਮਿਹਨਤ ਨਾਲ ਜੀਵਨ ਵਿਚ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਅੰਤ ਵਿਚ ਆਯੋਜਕਾਂ ਵੱਲੋਂ ਸਾਰੇ ਮਹਿਮਾਨਾਂ, ਅਧਿਆਪਕਾਂ, ਮਾਪਿਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਬੰਸ ਲਾਲ, ਮਦਨ ਮੋਹਨ ਖੱਟਰ, ਆਸ਼ੀਸ਼ ਗਾਂਧੀ, ਮੈਡਮ ਮੋਨਿਕਾ, ਸੀਮਾ, ਖੁਸ਼ਬੂ, ਰਮਨ ਨੇਹਰਾ, ਅਜੈ ਵਧਾਵਨ, ਰਾਜੀਵ ਸ਼ਰਮਾ, ਅਮਰਜੀਤ ਡਾਂਗ, ਰਵਿੰਦਰ ਸਿੰਘ ਪਨੇਸਰ, ਪ੍ਰਿੰਸੀਪਲ ਸ਼ੋਭਾ ਗੁਪਤਾ, ਮਹੇਸ਼ ਚੰਦਰ ਗੁਪਤਾ, ਬ੍ਰਹਮਾਕੁਮਾਰੀ ਵਿਜੈ ਮਾਤਾ, ਰਾਕੇਸ਼ ਬਡੇਰਾ, ਸੰਦੀਪ ਚੋਪੜਾ, ਅਨਮੋਲਦੀਪ ਕੌਰ, ਗੁਰਬੀਰ ਕੌਰ, ਲਕਸ਼ ਭੱਲਾ, ਦੀਪਤੀ, ਨਵੀਤਾ ਛਾਬੜਾ, ਭਾਰਤੀ ਸ਼ਰਮਾ, ਸੰਦੀਪ ਚੋਪੜਾ, ਸ਼ਿਵ ਕੋੜਾ, ਬਲਵੰਤ ਬਿੱਲੂ, ਅਮਿਤ ਕੁਮਾਰ, ਯਸ਼ਪਾਲ ਸ਼ਰਮਾ, ਨੀਰਜ ਤੇ ਹੋਰ ਕਈ ਪਤਵੰਤੇ ਵਿਅਕਤੀ ਹਾਜ਼ਰ ਸਨ।