ਪਿੰਡਾਂ ’ਚ ਜ਼ਮੀਨਾਂ ਦੀ ਡਿਜੀਟਲ ਗਿਰਦਾਵਰੀ ਲਈ ਸਰਵੇਅਰਾਂ ਦੀ ਲੋੜ
ਪਿੰਡਾਂ ’ਚ ਜ਼ਮੀਨਾਂ ਦੀ ਡਿਜੀਟਲ ਗਿਰਦਾਵਰੀ ਲਈ ਸਰਵੇਅਰਾਂ ਦੀ ਲੋੜ
Publish Date: Sun, 01 Mar 2026 07:09 PM (IST)
Updated Date: Sun, 01 Mar 2026 07:10 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ, ਨਡਾਲਾ : ਤਹਿਸੀਲ ਭੁਲੱਥ ਦੇ ਸਮੂਹ ਪਿੰਡਾਂ ਵਿੱਚ ਜ਼ਮੀਨਾਂ ਦੇ ਨੰਬਰ ਖਸਰਿਆਂ ਦਾ ਡਿਜੀਟਲ ਕਰੋਪ ਸਰਵੇ, ਅਰਥਾਤ ਡਿਜੀਟਲ ਗਿਰਦਾਵਰੀ ਕਰਨ ਦਾ ਕੰਮ ਜਾਰੀ ਹੈ। ਇਸ ਪ੍ਰਕਿਰਿਆ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਪ੍ਰਾਈਵੇਟ ਸਰਵੇਅਰਾਂ (ਸਿਰਫ ਲੜਕਿਆਂ) ਨੂੰ ਹਾਇਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲ ਭੁਲੱਥ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਚਾਹਵਾਨ ਉਮੀਦਵਾਰਾਂ ਤੋਂ 2 ਮਾਰਚ 2026 ਨੂੰ ਦੁਪਹਿਰ 12 ਵਜੇ ਤਕ ਦਫਤਰ ਵਿੱਚ ਦਰਖਾਸਤਾਂ ਮੰਗੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੀ ਨੌਜਵਾਨ ਇਸ ਕੰਮ ਵਿੱਚ ਰੁਚੀ ਰੱਖਦੇ ਹਨ, ਉਹ ਸਮੇਂ ਸਿਰ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਉਸ ਕੋਲ ਸਮਾਰਟ ਫੋਨ ਹੋਣਾ ਲਾਜ਼ਮੀ ਹੈ। ਸਿਰਫ਼ ਭੁਲੱਥ ਜਾਂ ਭੁਲੱਥ ਦੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਉਮੀਦਵਾਰ ਹੀ ਯੋਗ ਮੰਨੇ ਜਾਣਗੇ, ਜਦਕਿ ਦੂਰਲੇ ਇਲਾਕਿਆਂ ਦੇ ਉਮੀਦਵਾਰਾਂ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ। ਸਰਵੇਅਰਾਂ ਨੂੰ ਮਾਨ-ਭੇਟ ਦੇ ਆਧਾਰ ’ਤੇ ਪ੍ਰਤੀ ਵੈਰੀਫਾਈਡ ਖਸਰਾ/ਪਲਾਟ 10 ਰੁਪਏ ਦਿੱਤੇ ਜਾਣਗੇ। ਚਾਹਵਾਨ ਉਮੀਦਵਾਰ ਹੋਰ ਜਾਣਕਾਰੀ ਲਈ ਤਹਿਸੀਲ ਦਫਤਰ ਭੁਲੱਥ ਨਾਲ ਸੰਪਰਕ ਕਰ ਸਕਦੇ ਹਨ।