ਪਾਵਰਕਾਮ ਪੈਨਸ਼ਨਰਜ਼ ਐਸੋ. ਦੀ ਸਬ ਅਰਬਨ ਮੰਡਲ ਯੂਨਿਟ ਵੱਲੋਂ ਸਨਮਾਨ ਸਮਾਰੋਹ
ਪਾਵਰਕਾਮ ਪੈਨਸ਼ਨਰਜ਼ ਐਸੋਸ਼ੀਏਸ਼ਨ ਦੀ ਸਬ ਅਰਬਨ ਮੰਡਲ ਯੂਨਿਟ ਵੱਲੋਂ ਸਨਮਾਨ ਸਮਾਰੋਹ ਆਯੋਜਿਤ
Publish Date: Wed, 18 Mar 2026 07:29 PM (IST)
Updated Date: Thu, 19 Mar 2026 04:10 AM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ :ਪਾਵਰਕਾਮ ਪੈਨਸ਼ਨਰਜ਼ ਐਸੋਸ਼ੀਏਸ਼ਨ ਦੀ ਸਬ ਅਰਬਨ ਮੰਡਲ ਯੂਨਿਟ ਕਪੂਰਥਲਾ ਵੱਲੋ ਬਿਜਲੀ ਬੋਰਡ ਵਿੱਚੋਂ ਰਿਟਾਇਰ ਹੋਏ 70 ਸਾਲ ਦੀ ਉਮਰ ਪਾਰ ਚੁੱਕੇ ਪੈਨਸ਼ਨਰਾਂ ਨੂੰ ਸਨਮਾਨਤ ਕਰਨ ਲਈ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਲਗਭਗ 40 ਮੈਂਬਰਾਂ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਸਨਮਾਨਤ ਕੀਤਾ ਗਿਆ । ਇਸ ਸਮਾਰੋਹ ਦੇ ਉਦਘਾਟਨੀ ਭਾਸ਼ਣ ਵਿੱਚ ਸਰਕਲ ਪ੍ਰਧਾਨ ਮੁਹੰਮਦ ਯੂਨੁਸ ਅਨਸਾਰੀ ਨੇ ਇਸਦੇ ਮੰਤਵ ਬਾਰੇ ਦੱਸਿਆ ਕਿ ਮੁਲਾਜ਼ਮ ਦੇ ਰਿਟਾਇਰਮੈਂਟ ਤੋਂ ਬਾਅਦ ਸਮਾਜ ਅਤੇ ਪਰਿਵਾਰ ਵਿੱਚ ਉਸਨੂੰ ਨਕਾਰਾ ਸਮਝਿਆ ਜਾਣ ਲਗਦਾ ਹੈ ਅਤੇ ਉਸਦੀ ਮਹੱਤਾ ਅਣ-ਮਰਿਆਦਾ ਨੂੰ ਘਟਾਕੇ ਆਂਕਿਆ ਜਾਂਦਾ ਹੈ। ਪਰ ਪੈਨਸ਼ਨਰਜ਼ ਐਸੋਸ਼ੀਏਸ਼ਨ ਆਪਣੇ ਪੈਨਸ਼ਨਰਾਂ ਨੂੰ ਤਜ਼ਰਬਿਆਂ ਦਾ ਖਜਾਨਾ ਮਹਿਸੂਦ ਕਰਦੇ ਹੋਏ ਉਨ੍ਹਾਂ ਦੇ ਮਾਣ-ਮਰਿਆਦਾ ਨੂੰ ਉੱਚਾ ਚੁੱਕਣ ਅਤੇ ਮਾਣ ਸਮਾਨ ਨੂੰ ਸਮਾਜ ਅਤੇ ਪਰਿਵਾਰ ਵਿੱਚ ਬਰਕਰਾਰ ਰੱਖਣ ਲਈ ਅਤੇ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਲਈ ਅਜਿਹੇ ਉਪਰਾਲੇ ਕਰਦੀ ਹੈ। ਜਥੇਬੰਦੀ ਵੱਲੋਂ ਇਹ ਚੋਥਾ ਸਨਮਾਨ ਸਮਾਰੋਹ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਡਿਪਟੀ ਜਨਰਲ ਸਕੱਤਰ ਸ਼ਿਵ ਕੁਮਾਰੀ ਤਿਵਾੜੀ ਨੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਚਾਹੇ ਕੋਈ ਵੀ ਹੋਵੇ ਮੁਲਾਜਮਾਂ ਅਤੇ ਪੈਨਸ਼ਨਰਾਂ ਨਾਲ ਵਤੀਰਾ ਇੱਕੋ ਜਿਹਾ ਹੁੰਦਾ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ਦੇ ਰਵੈਇਏ ਬਾਰੇ ਸਪਸ਼ਟ ਕੀਤਾ ਕਿ ਇਸ ਸਰਕਾਰ ਨੇ ਮੁਲਾਜ਼ਮਾ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਇੱਕ ਵੀ ਕਿਸ਼ਤ ਨਹੀਂ ਦਿੱਤੀ ਅਤੇ 16% ਮਹਿੰਗਾਈ ਭੱਤਾ ਰੋਕ ਰੱਖਿਆ ਹੈ। ਇਸਦੇ ਨਾਲ ਹੀ ਕਿਹਾ ਕਿ ਦੇਣ ਦੀ ਬਜਾਏ 200/-ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੇ ਨਾਮ ਤੇ ਜਬਰੀ ਕਟੌਤੀ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋ ਬਿਜਲੀ ਸੋਧ ਬਿਲ ਪੇਸ਼ ਕਰਨ ਕਿਹਾ ਕਿ ਇਸ ਦੇ ਨਾਲ ਗਰੀਬ ਲੋਕਾਂ ਦਾ ਹੋਰ ਸ਼ੋਸ਼ਨ ਹੋਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋ ਬਿਜਲੀ ਵਿਭਾਗ ਦੇ ਜ਼ਮੀਨਾਂ ਕਾਰਪੋਰੇਟ ਘਰਾਣਿਆ ਨੂੰ ਵੇਚਣ ਦੀ ਵੀ ਨਿਖੇਧੀ ਕੀਤੀ। ਨਾਲ ਹੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮਸਲੀਆਂ ਨੂੰ ਹਲ ਨਹੀਂ ਕਰਦੀ ਤਾਂ ਜੱਥੇਬੰਦੀ ਤਿਖੇ ਸੰਘਰਸ਼ ਲਈ ਮਜ਼ਬੂਰ ਹੋਵੇਗੀ, ਜਿਸਦੀ ਕੜੀ ਵੱਜੋਂ 28 ਮਾਰਚ ਨੂੰ ਲੁਧਿਆਣਾ ਵਿਖੇ ਬਿਜਲੀ ਮੰਡਤੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਣਾ ਹੈ। ਸਮਾਰੋਹ ਦੇ ਸਟੇਜ ਦਾ ਸੰਚਾਲਣ ਮੰਡਲ ਪ੍ਰਧਾਨ ਸਵਿੰਦਰ ਸਿੰਘ ਬੁਟਾਰੀ ਵੱਲੋ ਬਾਖੂਬੀ ਕੀਤਾ ਗਿਆ। ਅੰਤ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਸਕੱਤਰ ਹਰਪਾਲ ਸਿੰਘ ਵੱਲੋ ਕੀਤਾ ਗਿਆ। ਇਸ ਮੋਕੇ ਤੇ ਜਗਮੋਹਨ ਸਿੰਘ ਬਾਗੜੀਆਂ, ਸਰੂਪ ਸਿੰਘ ਰਾਣਾ, ਫੁੱਮਣ ਸਿੰਘ, ਕ੍ਰਿਸ਼ਨ ਗੋਪਾਲ ਗੱਟੀ, ਜੈਲ ਸਿੰਘ, ਜਸਵੰਤ ਰਾਏ, ਗੁਰਨਾਮ ਸਿੰਘ ਅੋਜਲਾ, ਸ਼ਾਮ ਕੁਮਾਰ, ਮੋਹਣ ਲਾਲ, ਅਮਰ ਸਿੰਘ, ਇੰਜ. ਗੁਰਦੀਪ ਸਿੰਘ ਵਾਲੀਆ, ਇੰਜ. ਨਾਨਕ, ਇੰਜ. ਦਰਸ਼ਨ ਸਿੰਘ ਗਿੱਲ, ਵਿਲੀਅਮ ਅਲੈਗਜੇਂਡਰ, ਨਿਰਮਲ ਰਾਏ, ਸ਼ਿਵ ਦਰਸ਼ਨ ਕਪੂਰ, ਸ਼ਿਵ ਚਰਨ ਸਿੰਘ, ਹਿੰਦ ਭੁਸ਼ਣ, ਹਰਬੰਸ ਲਾਲ ਖੰਨਾ, ਆਤਮਾ ਸਿੰਘ, ਕਮਲ ਕਿਸ਼ੋਰ ਧੀਰ, ਜਗਦੀਸ਼ ਸਹਿਗਲ, ਇੰਜ. ਸਤਿਆ ਪ੍ਰਕਾਸ਼ ਵਾਲੀਆ ਆਦਿ ਹਾਜ਼ਰ ਸਨ ।