ਟਿੱਬਾ ਸਕੂਲ ਦੇ ਵਿਦਿਆਰਥੀਆਂ ਨੇ ਦੇਖੀ ਫਿਲਮ ਬਾਰਡਰ
ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੇ ਵਿਦਿਆਰਥੀਆਂ ਨੇ ਦੇਖੀ ਫਿਲਮ ਬਾਰਡਰ-2
Publish Date: Sat, 31 Jan 2026 09:07 PM (IST)
Updated Date: Sat, 31 Jan 2026 09:10 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੇ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਬਾਰਡਰ-2 ਫਿਲਮ ਦੇਖੀ, ਜੋ ਕਿ ਦੇਸ਼ ਭਾਵਨਾ ਨਾਲ ਓਤ-ਪ੍ਰੋਤ ਹੈ ਤੇ ਦੇਸ਼ ਦੀਆਂ ਤਿੰਨਾਂ ਸੈਨਾਵਾਂ ਦੀ ਅਦੁਤੀ ਬਹਾਦਰੀ ਦੀ ਕਹਾਣੀ ਉੱਤੇ ਅਧਾਰਿਤ ਹੈ। ਇਹ ਫਿਲਮ ਭਾਰਤੀ ਥਲ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਤੇ ਵੀਰ ਸੈਨਿਕਾਂ ਵੱਲੋਂ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਵਿਖਾਈ ਗਈ ਬੇਮਿਸਾਲ ਬਹਾਦਰੀ ਦੀ ਕਹਾਣੀ ਨੂੰ ਲੈ ਕੇ ਬਣਾਈ ਗਈ ਹੈ। ਇਸ ਦੇ ਡਾਇਰੈਕਟਰ ਅਨੁਰਾਗ ਸਿੰਘ, ਜਿਹੜੇ ਬਾਬਾ ਦਰਬਾਰਾ ਸਿੰਘ ਸਕੂਲ ਦੇ ਪ੍ਰਧਾਨ ਪ੍ਰੋ. ਚਰਨ ਸਿੰਘ ਤੇ ਮੈਨੇਜਿੰਗ ਡਾਇਰੈਕਟਰ ਡਾ. ਬਲਜੀਤ ਕੌਰ ਦੇ ਹੋਣਹਾਰ ਸਪੁੱਤਰ ਹਨ ਤੇ ਸੁਲਤਾਨਪੁਰ ਲੋਧੀ ਇਲਾਕੇ ਦਾ ਮਾਣ ਹਨ। ਵਿਦਿਆਰਥੀਆਂ ਵਿਚ ਉਨ੍ਹਾਂ ਦੀ ਫਿਲਮ ਵੇਖਣ ਲਈ ਬਹੁਤ ਉਤਸ਼ਾਹ ਸੀ, ਜਿਸ ਕਰਕੇ ਉਨ੍ਹਾਂ ਨੂੰ ਇਹ ਫਿਲਮ ਜਲੰਧਰ ਦੇ ਥਿਏਟਰ ਵਿਚ ਬੁਕਿੰਗ ਕਰਕੇ ਵਿਖਾਈ ਗਈ। ਵਿਦਿਆਰਥੀਆਂ ਨੇ ਇਸ ਫਿਲਮ ਦੇ ਇਕ-ਇਕ ਸੀਨ ਨੂੰ ਬੜੀ ਗੰਭੀਰਤਾ ਨਾਲ ਵੇਖਿਆ ਤੇ ਹਰ ਸੀਨ ਤੇ ਬੜੇ ਉਤਸ਼ਾਹ ਨਾਲ ਤਾੜੀਆਂ ਵਜਾਈਆਂ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਗੁੰਜਾਏ। ਦੇਸ਼ ਲਈ ਕੁਰਬਾਨੀ ਕਰਨ ਦਾ ਜਜ਼ਬਾ ਉਨ੍ਹਾਂ ਦੇ ਦਿਲਾਂ ਵਿਚ ਠਾਠਾਂ ਮਾਰ ਰਿਹਾ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਮਧੂ ਗੋਸਵਾਮੀ ਤੇ ਅਧਿਆਪਕ ਸੰਜਨਾ, ਹਰਨੀਤ ਕੌਰ, ਭੁਪਿੰਦਰ ਕੌਰ, ਸਤਵਿੰਦਰ ਕੌਰ, ਰਣਜੀਤ ਕੌਰ, ਮਨਪ੍ਰੀਤ ਕੌਰ, ਪਲਵਿੰਦਰ ਕੌਰ, ਮਨਦੀਪ ਕੌਰ, ਰਜਿੰਦਰ ਕੌਰ, ਸੰਦੀਪ ਕੌਰ, ਸ਼ਿਵਾਨੀ, ਕਿਰਨਦੀਪ ਕੌਰ, ਮੀਨੂ ਸ਼ਰਮਾ, ਹਰਪ੍ਰੀਤ ਕੌਰ ਆਦਿ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ।