ਸਕੂਲ ਗਈ ਵਿਦਿਆਰਥਣ ਨਹੀਂ ਪਰਤੀ ਘਰ, ਮਾਮਲਾ ਦਰਜ
ਸਕੂਲ ਪੜਨ ਗਈ ਵਿਿਦਆਰਥਣ ਨਹੀਂ ਪਰਤੀ ਘਰ ਅਣਪਛਾਤੇ ਤੇ ਮਾਮਲਾ ਦਰਜ
Publish Date: Tue, 31 Mar 2026 06:36 PM (IST)
Updated Date: Tue, 31 Mar 2026 06:40 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਸਥਿਤ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਫਗਵਾੜਾ ਵਿਖੇ ਪੜ੍ਹਨ ਗਈ ਵਿਦਿਆਰਥਣ ਵਾਪਸ ਨਹੀਂ ਪਰਤੀ, ਜਿਸ ਤੋਂ ਬਾਅਦ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿਚ ਨੂਰਜਹਾਂ ਪਤਨੀ ਨਾਜ਼ਰ ਹੁਸੈਨ ਵਾਸੀ ਪ੍ਰੀਤਮ ਨਗਰ ਪਲਾਹੀ ਰੋਡ ਫਗਵਾੜਾ ਨੇ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ ਜੋ ਕਿ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਸਕੀਮ ਨੰਬਰ ਤਿੰਨ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਪਲੱਸ ਟੂ ਵਿਚ ਪੜ੍ਹਦੀ ਹੈ। ਮਿਤੀ 30 ਮਾਰਚ ਨੂੰ ਵੱਡੀ ਲੜਕੀ ਨਾਲ ਸਕੂਲ ਗਈ ਸੀ ਪਰ ਉਹ ਘਰ ਵਾਪਸ ਨਹੀਂ ਆਈ। ਉਪਰੰਤ ਉਸਨੇ ਸਕੂਲ ਜਾ ਕੇ ਜਦੋਂ ਸੀਸੀਟੀਵੀ ਕੈਮਰੇ ਚੈੱਕ ਕਰਵਾਏ ਤਾਂ ਕਰੀਬ 1.06 ਮਿੰਟ ’ਤੇ ਉਸ ਦੀ ਲੜਕੀ ਸਕੂਲ ਦੇ ਗੇਟ ’ਚੋਂ ਬਾਹਰ ਨਿਕਲਦੀ ਦਿਖਾਈ ਦਿੰਦੀ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।