ਮੁਲਾਜ਼ਮਾਂ ਤੇ ਪੈਨਸ਼ਨਰਾਂ ’ਤੇ ਕੀਤੇ ਜੁਲਮ ਨਿੰਦਣਯੋਗ
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਉੱਤੇ ਤੇਜ਼ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ
Publish Date: Mon, 09 Mar 2026 08:42 PM (IST)
Updated Date: Mon, 09 Mar 2026 08:45 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂਟੀ) ਹਰਿਆਣਾ ਤੇ ਜੰਮੂ ਤੇ ਕਸ਼ਮੀਰ ਰਾਜਾਂ ਵਿਚ ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ ਤੇ ਹੋਰ ਤਕਨੀਕੀ ਅਦਾਰਿਆਂ ਆਦਿ ਵਿਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰਜ਼/ਸਹਾਇਕ ਇੰਜੀਨੀਅਰਜ਼, ਉਪ ਮੰਡਲ ਇੰਜੀਨੀਅਰਜ਼, ਉਪ ਮੰਡਲ ਅਫਸਰਜ਼/ਕਾਰਜਕਾਰੀ ਇੰਜੀਨੀਅਰਜ਼ (ਜੇਈ ਕਾਡਰ ਤੋਂ ਪਦਉੱਨਤ) ਦੀ ਪ੍ਰਤੀਨਿਧ ਜਥੇਬੰਦੀ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂਟੀ) ਹਰਿਆਣਾ ਤੇ ਜੰਮੂ ਤੇ ਕਸ਼ਮੀਰ ਦੇ ਚੇਅਰਮੈਨ ਇੰਜੀ ਮਨਜਿੰਦਰ ਸਿੰਘ ਮੱਤੇਨੰਗਲ, ਇੰਜ. ਪਲਵਿੰਦਰ ਸਿੰਘ ਪੰਧੇਰ ਸਕੱਤਰ ਜਨਰਲ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ), ਇੰਜ. ਦਿਲਪ੍ਰੀਤ ਸਿੰਘ ਲੋਹਟ ਵਰਕਿੰਗ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਤੇ ਸੂਬਾ ਪ੍ਰਧਾਨ ਪੰਜਾਬ, ਇੰਜ. ਵਾਸੁਦੇਵ ਸ਼ਰਮਾ ਫਾਊਂਡਰ ਆਗੂ ਕੌਸਲ, ਇੰਜ. ਰਾਜਿੰਦਰ ਕੁਮਾਰ ਗੌੜ ਮੁੱਖ ਸਰਪ੍ਰਸਤ, ਇੰਜ. ਗੁਰਵਿੰਦਰ ਸਿੰਘ ਬੇਦੀ ਸੂਬਾ ਮੁੱਖ ਸਲਾਹਕਾਰ ਕੌਂਸਲ, ਇੰਜ. ਕੁਲਬੀਰ ਸਿੰਘ ਬੈਨੀਪਾਲ ਸੂਬਾ ਪ੍ਰੈੱਸ ਸਕੱਤਰ ਕੌਂਸਲ ਤੇ ਸੂਬਾ ਵਰਕਿੰਗ ਪ੍ਰਧਾਨ ਪੰਜਾਬ, ਇੰਜ. ਮਹਿੰਦਰ ਕੁਮਾਰ ਡਾਬੀ ਸੂਬਾ ਜਨਰਲ ਸਕੱਤਰ, ਇੰਜ. ਰਾਜਿੰਦਰ ਕੁਮਾਰ ਕੱਕੜ ਸੂਬਾ ਸਲਾਹਕਾਰ, ਇੰਜ. ਥਰੂ ਰਾਮ ਸੂਬਾ ਸਲਾਹਕਾਰ (ਬਿਜਲੀ ਵਿੰਗ), ਇੰਜ. ਸੁਖਵਿੰਦਰ ਸਿੰਘ ਬਾਂਗੋਬਾਨੀ ਸੂਬਾ ਪ੍ਰਧਾਨ ਇੰਜੀਨੀਅਰਜ਼ ਪੈਨਸ਼ਨਰਜ਼ ਐਸ਼ੋਸੀਏਸ਼ਨ ਪੰਜਾਬ ਤੇ ਸਰਪ੍ਰਸਤ ਕੌਸਲ, ਇੰਜ. ਸੁਖਰਾਜ ਸਿੰਘ ਸੰਧੂ ਮੋਗਾ, ਇੰਜ. ਸੰਤੋਖ ਸਿੰਘ ਸੰਮੀ ਸੂਬਾ ਸਲਾਹਕਾਰ, ਇੰਜ. ਵੀਕੇ ਕਪੂਰ ਸਾਬਕਾ ਕਾਰਜਕਾਰੀ ਇੰਜੀਨੀਅਰ ਸੂਬਾ ਸਲਾਹਕਾਰ ਕੌਂਸਲ, ਇੰਜ. ਭੁਪਿੰਦਰ ਸਿੰਘ ਸੈਣੀ, ਇੰਜ. ਰਣਜੀਤ ਸਿੰਘ ਧਾਲੀਵਾਲ ਪੈਨਸ਼ਨਰ ਆਗੂ, ਇੰਜ. ਹਰਿੰਦਰ ਸਿੰਘ ਗਿੱਲ, ਇੰਜ. ਐੱਨਕੇ ਧਵਨ ਪੈਨਸ਼ਨਰ ਆਗੂ ਪਠਾਨਕੋਟ, ਇੰਜ. ਅਮਰਿੰਦਰ ਸਿੰਘ ਅੰਮ੍ਰਿਤਸਰ, ਇੰਜ. ਸਤਵੰਤ ਸਿੰਘ ਭਾਟੀਆ ਲੁਧਿਆਣਾ, ਇੰਜ. ਸੁਖਦੇਵ ਸਿੰਘ ਫਗਵਾੜਾ ਸਲਾਹਕਾਰ, ਇੰਜ. ਕੁਲਦੀਪ ਸਿੰਘ ਬੋਪਾਰਾਏ ਪੈਨਸ਼ਨਰ ਆਗੂ, ਇੰਜ. ਹਰਜੀਤ ਸਿੰਘ ਬੈਨੀਪਾਲ ਸਲਾਹਕਾਰ, ਇੰਜ. ਹਰਮਨਜੀਤ ਸਿੰਘ ਧਾਲੀਵਾਲ ਸੀਨੀਅਰ ਵਾਈਸ ਚੇਅਰਮੈਨ ਕੌਂਸਲ, ਇੰਜ. ਪਰਵਿੰਦਰ ਕੁਮਾਰ ਵਾਈਸ ਚੇਅਰਮੈਨ ਕੌਂਸਲ ਤੇ ਸੂਬਾ ਸਲਾਹਕਾਰ, ਇੰਜ. ਮਹਿੰਦਰ ਸਿੰਘ ਮਲੋਆ ਸਲਾਹਕਾਰ ਕੌਂਸਲ, ਇੰਜ. ਕੁਮਾਰ ਗੌਰਵ ਸੂਬਾ ਮੀਤ ਪ੍ਰਧਾਨ, ਇੰਜ. ਹਰਪ੍ਰੀਤ ਸਿੰਘ ਮੋਹਾਲੀ ਸੂਬਾ ਸੀਨੀਅਰ ਮੀਤ ਪ੍ਰਧਾਨ, ਇੰਜ. ਸਰੂਪ ਸਿੰਘ ਸੂਬਾ ਮੀਤ ਪ੍ਰਧਾਨ, ਇੰਜ. ਜਤਿੰਦਰ ਸਿੰਘ ਫਗਵਾੜਾ ਵਧੀਕ ਸੂਬਾ ਜਨਰਲ ਸਕੱਤਰ, ਇੰਜ. ਮੁਨੀਸ਼ ਬਾਂਸਲ ਸਰਕਲ ਪ੍ਰਧਾਨ ਚੰਡੀਗੜ੍ਹ, ਇੰਜ. ਗੁਰਪ੍ਰੀਤ ਸਿੰਘ ਸੂਬਾ ਮੀਤ ਪ੍ਰਧਾਨ, ਇੰਜ. ਮੋਹਨ ਸਿੰਘ ਸਹੋਤਾ ਸਲਾਹਕਾਰ ਕੌਂਸਲ, ਇੰਜ. ਚੰਦਰ ਸ਼ੇਖਰ ਫ਼ਾਜ਼ਿਲਕਾ ਤਕਨੀਕੀ ਸਲਾਹਕਾਰ, ਇੰਜ. ਬਿਕਰਮਜੀਤ ਸਿੰਘ ਪਟਿਆਲਾ ਤਕਨੀਕੀ ਮੀਡੀਆ ਸਲਾਹਕਾਰ, ਇੰਜ. ਰੁਪਿੰਦਰ ਸਿੰਘ ਜੱਸੜ ਸੂਬਾ ਵਿੱਤ ਸਕੱਤਰ ਕੌਂਸਲ, ਇੰਜ. ਰਾਜ ਕੁਮਾਰ ਲੁਧਿਆਣਾ ਆਦਿ ਆਗੂਆਂ ਵੱਲੋਂ ਸਮੁੱਚੇ ਮੁਲਾਜ਼ਮ ਤੇ ਪੈਨਸ਼ਨਰ ਵਰਗ ਦੀਆਂ ਆਪਣੀਆਂ ਹੱਕੀ, ਜਾਇਜ਼ ਤੇ ਵਾਜ਼ਬ ਮੰਗਾਂ ਨੂੰ ਲਾਗੂ ਕਰਵਾਉਣ ਲਈ ਵਿਧਾਨ ਸਭਾ ਵੱਲ ਲੋਕਤੰਤਰਿਕ ਸ਼ਾਂਤਮਈ ਤਰੀਕੇ ਨਾਲ ਰੋਸ ਮਾਰਚ ਰਹੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਜ਼ਬਰਦਸਤੀ ਢੰਗ ਨਾਲ ਰੋਕਦੇ ਹੋਏ ਜਲ ਤੋਪਾਂ ਦੀਆਂ ਤੇਜ਼ ਬੁਛਾੜਾਂ ਕਰਨ ਤੇ ਅੱਥਰੂ ਗੈਸ ਦੇ ਗੋਲੇ ਦਾਗਣ ਦੇ ਅਣ-ਮਨੁੱਖੀ ਵਿਵਹਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਕੌਂਸਲ ਦੇ ਇਨ੍ਹਾਂ ਆਗੂਆਂ ਵੱਲੋਂ ਇਸ ਅਣ-ਮਨੁੱਖੀ ਵਰਤਾਰੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੁਲਿਸ ਵੱਲੋਂ ਜਲ ਤੋਪਾਂ ਦੀਆਂ ਤੇਜ਼ ਬੁਛਾੜਾਂ ਨਾਲ ਮੁਲਾਜ਼ਮ ਤੇ ਪੈਨਸ਼ਨਰ ਆਗੂਆਂ ਤੇ ਪੰਜਾਬ ਪੁਲਿਸ ਦੇ ਕਈ ਜਵਾਨਾਂ ਦੀਆਂ ਪੱਗਾਂ ਲਹਿ ਗਈਆਂ ਤੇ ਕਈ ਮੁਲਾਜ਼ਮ ਤੇ ਪੈਨਸ਼ਨਰ ਆਗੂ ਜ਼ਖ਼ਮੀ ਵੀ ਹੋ ਗਏ ਜੋ ਕਿ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਹ ਨਿੰਦਣਯੋਗ ਕਾਰਵਾਈ ਹੈ। ਇਨ੍ਹਾਂ ਜਥੇਬੰਦਕ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਭਖਦੀਆਂ ਮੰਗਾਂ/ਮਸਲਿਆਂ ਉੱਤੇ ਤਰੁੰਤ ਗੌਰ ਕਰਕੇ ਇਨ੍ਹਾਂ ਹੱਕੀ, ਜਾਇਜ਼ ਤੇ ਵਾਜ਼ਬ ਮੰਗਾਂ ਦਾ ਤੁਰੰਤ ਨਿਪਟਾਰਾ ਕੀਤੀ ਜਾਵੇ ਤਾਂ ਜੋ ਮੁਲਾਜ਼ਮ ਤੇ ਪੈਨਸ਼ਨਰ ਵਰਗ ਵਿਚ ਪੈਦਾ ਹੋਏ ਸਖਤ ਰੋਸ ਨੂੰ ਸ਼ਾਂਤ ਕੀਤਾ ਜਾ ਸਕੇ।