ਸਟੈਨੋਗ੍ਰਾਫਰ ਨਰਿੰਦਰ ਕੁਮਾਰ ਸਨਮਾਨਿਤ
ਸਟੈਨੋਗ੍ਰਾਫਰ ਨਰਿੰਦਰ ਕੁਮਾਰ ਸਨਮਾਨਿਤ
Publish Date: Tue, 10 Mar 2026 08:28 PM (IST)
Updated Date: Tue, 10 Mar 2026 08:30 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਨੰਬਰਦਾਰ ਯੂਨੀਅਨ ਰਜਿਸਟਰਡ ਫਗਵਾੜਾ ਵੱਲੋਂ ਸਿਟੀ ਕਲੱਬ ਫਗਵਾੜਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਥਾਨਕ ਏਡੀਸੀ ਕੰਮ ਨਿਗਮ ਕਮਿਸ਼ਨਰ ਸ਼ਿਖਾ ਭਗਤ ਐੱਸਪੀ ਮੈਡਮ ਮਾਧਵੀ ਸ਼ਰਮਾ, ਐੱਸਐੱਚਓ ਸਦਰ ਸੋਨਮਦੀਪ ਕੌਰ, ਐੱਸਐੱਚਓ ਸਤਨਾਮਪੁਰਾ ਅਮਨਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਨੰਬਰਦਾਰ ਯੂਨੀਅਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਵੰਤ ਸਿੰਘ ਕੰਗ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਸ਼ੋਕ ਸੰਧੂ, ਤਹਿਸੀਲ ਫਗਵਾੜਾ ਦੇ ਪ੍ਰਧਾਨ ਬਲਦੇਵ ਕ੍ਰਿਸ਼ਨ, ਮੀਤ ਪ੍ਰਧਾਨ ਅਜੈਬ ਸਿੰਘ, ਸੈਕਟਰੀ ਦਲਜੀਤ ਸਿੰਘ ਮਾਇਓਪੱਟੀ, ਕਪੂਰਥਲਾ ਜ਼ਿਲ੍ਹਾ ਯੂਨੀਅਨ ਦੇ ਕਾਰਜਕਾਰੀ ਮੈਂਬਰ ਸਰਬਜੀਤ ਸਿੰਘ ਬਰਨਾ, ਅਵਤਾਰ ਸਿੰਘ ਗੰਢਵਾ ਦੇ ਨਾਲ ਪਿੰਡ ਚਹੇੜੂ ਭਾਖੜੀਆਣਾ ਰਾਵਲਪਿੰਡੀ ਸੀਕਰੀ ਤੇ ਹੋਰਨਾਂ ਪਿੰਡਾਂ ਦੇ ਨੰਬਰਦਾਰ ਸਾਹਿਬਾਨ ਨੇ ਹਿੱਸਾ ਲਿਆ। ਸਮਾਗਮ ਵਿਚ ਲੇਖਕ ਤੇ ਵਿਦਵਾਨ ਪੰਜਾਬੀ ਮੰਚ ਦੇ ਮੁਖੀ ਗੁਰਮੀਤ ਪਲਾਹੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਨੰਬਰਦਾਰ ਯੂਨੀਅਨ ਵੱਲੋਂ ਵਧੀਆ ਸੇਵਾਵਾਂ ਨਿਭਾਉਣ ਵਾਲੇ ਸੀਨੀਅਰ ਸਕੇਲ ਸਟੈਨੋਗ੍ਰਾਫਰ ਨਰਿੰਦਰ ਕੁਮਾਰ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।