ਬਾਮਸੇਫ ਦਾ ਰਾਜ ਪੱਧਰੀ ਸਮਾਗਮ ਪਹਿਲੀ ਨੂੰ : ਜੀਤ ਸਿੰਘ\ਕੁਸ਼ਲ ਕੁਮਾਰ
ਰਾਜ ਪੱਧਰੀ ਸਮਾਗਮ 1 ਮਾਰਚ ਨੂੰ ਆਯੋਜਿਤ ਕੀਤਾ ਜਾਵੇਗਾ: ਜੀਤ ਸਿੰਘ\ਕੁਸ਼ਲ ਕੁਮਾਰ
Publish Date: Thu, 26 Feb 2026 08:56 PM (IST)
Updated Date: Thu, 26 Feb 2026 08:58 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਟੀਮ ਵਿਜ਼ਨ ਤੇ ਭਾਰਤੀ ਸਮਾਜ ਨਿਰਮਾਣ ਸੰਘ ਪੰਜਾਬ ਕਪੂਰਥਲਾ ਦੇ ਅੰਬੇਡਕਰ ਭਵਨ (ਦੇਵੀ ਤਾਲਾਬ ਦੇ ਨੇੜੇ) ਵਿਖੇ ਬਾਮਸੇਫ ਦੇ ਸੰਸਥਾਪਕ ਮੈਂਬਰ ਦੀਨਾ ਭਾਨਾ ਦੇ ਜਨਮ ਦਿਨ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਆਯੋਜਿਤ ਕਰ ਰਹੇ ਹਨ। ਭਾਰਤੀ ਸਮਾਜ ਨਿਰਮਾਣ ਸੰਘ ਪੰਜਾਬ ਦੇ ਪ੍ਰਧਾਨ ਜੀਤ ਸਿੰਘ ਤੇ ਟੀਮ ਵਿਜ਼ਨ ਦੇ ਕਾਰਕੁੰਨ ਕੁਸ਼ਲ ਕੁਮਾਰ ਨੇ ਦੱਸਿਆ ਕਿ ਇਸ ਸਮਾਗਮ ਵਿਚ ਪੰਜਾਬ ਨੂੰ ਦਰਪੇਸ਼ ਗੰਭੀਰ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ, ਜਿਸ ਵਿਚ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ, ਛੋਟੇ ਕਿਸਾਨ ਤੇ ਹੋਰ ਘੱਟ-ਗਿਣਤੀ ਭਾਈਚਾਰੇ ਆਪਣੇ-ਆਪ ਨੂੰ ਜਲਦੀ ਤੋਂ ਜਲਦੀ ਕਿਵੇਂ ਸੰਗਠਿਤ ਤੇ ਵਿਕਸਤ ਕਰ ਸਕਦੇ ਹਨ, ਸ਼ਾਮਲ ਹੋਣਗੇ। ਮੁੱਖ ਬੁਲਾਰੇ ਦੇਹਰਾਦੂਨ ਤੋਂ ਸਮਾਜਿਕ ਕਾਰਕੁੰਨ ਡਾ. ਕਨਕ ਲਤਾ ਤੇ ਪੰਜਾਬ ਦੇ ਸਾਬਕਾ ਪ੍ਰਮੁੱਖ ਸਕੱਤਰ ਤਿਲਕ ਰਾਜ ਸਾਰੰਗਲ ਆਈਏਐੱਸ ਤੇ ਭਾਰਤੀ ਸਮਾਜ ਨਿਰਮਾਣ ਸੰਘ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਬੀਰ ਸਿੰਘ ਬਹੋਤ ਨਵੀਂ ਦਿੱਲੀ ਤੋਂ ਇਸ ਸਮਾਗਮ ਵਿਚ ਸ਼ਾਮਲ ਹੋ ਰਹੇ ਹਨ। ਇਸ ਪ੍ਰੋਗਰਾਮ ਦਾ ਉਦਘਾਟਨ ਓਬੀਸੀ ਐਸੋਸੀਏਸ਼ਨ, ਆਰਸੀਐੱਫ ਦੇ ਪ੍ਰਧਾਨ ਅਰਵਿੰਦ ਪ੍ਰਸ਼ਾਦ ਕਰਨਗੇ ਤੇ ਇਸ ਵਿਚ ਵਿਸ਼ੇਸ਼ ਮਹਿਮਾਨ ਨਾਰੀ ਸ਼ਕਤੀ ਸੰਗਠਨ ਆਰਸੀਐੱਫ ਸ਼ਾਮਲ ਹੋਣਗੇ। ਮੰਚ ਸੰਚਾਲਨ ਮਾਣਯੋਗ ਜੀਤ ਸਿੰਘ ਕਰਨਗੇ ਤੇ ਧੰਨਵਾਦ ਦਾ ਮਤਾ ਭਾਰਤੀ ਸਮਾਜ ਨਿਰਮਾਣ ਸੰਘ, ਪੰਜਾਬ ਦੇ ਜਨਰਲ ਸਕੱਤਰ ਰਣਜੀਤ ਸਿੰਘ ਦੁਆਰਾ ਪੇਸ਼ ਕੀਤਾ ਜਾਵੇਗਾ।