ਸੂਬਾ ਸਰਕਾਰ ਦੀ ਇਸਤਰੀ ਸਤਿਕਾਰ ਯੋਜਨਾ ਦਾ ਕੀਤਾ ਸਵਾਗਤ
ਸੂਬਾ ਸਰਕਾਰ ਦੀ ਇਸਤਰੀ ਸਤਿਕਾਰ ਯੋਜਨਾ ਦਾ ਕੀਤਾ ਸਵਾਗਤ
Publish Date: Wed, 11 Mar 2026 08:10 PM (IST)
Updated Date: Wed, 11 Mar 2026 08:12 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਇਸਤਰੀਆਂ ਨੂੰ ਬਹੁਤ ਹੀ ਵੱਡਾ ਦਰਜਾ ਦਿੱਤਾ ਹੈ ਤੇ ਇਸਤਰੀਆਂ ਨੂੰ ਬਹੁਤ ਸਨਮਾਨਯੋਗ ਦੱਸਿਆ ਹੈ ਤੇ ਸਮੁੱਚੀ ਮਾਨਵਤਾ ਨੂੰ ਸੰਦੇਸ਼ ਦਿੱਤਾ ਹੈ ਕਿ ਸਾਨੂੰ ਕਦੇ ਵੀ ਇਸਤਰੀਆਂ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਇਸਤਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਜੋ ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ ਚਾਲੂ ਕੀਤੀ ਗਈ ਹੈ ਇਹ ਇਕ ਬਹੁਤ ਹੀ ਸ਼ਲਾਘਾਯੋਗ ਯੋਜਨਾ ਹੈ। ਇਸ ਸਕੀਮ ਨਾਲ ਸਮਾਜ ਦੀਆਂ ਸਮੁੱਚੀਆਂ ਇਸਤਰੀਆਂ ਨੂੰ ਲਾਭ ਪਹੁੰਚੇਗਾ, ਉਨ੍ਹਾਂ ਦਾ ਸਨਮਾਨ ਵਧੇਗਾ ਤੇ ਉਨ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਦਾ ਕੁਝ ਨਾ ਕੁਝ ਹੱਦ ਤੱਕ ਹੱਲ ਜ਼ਰੂਰ ਹੋਵੇਗਾ। ਸਮਾਜ ਦੀਆਂ ਕੁਝ ਸਨਮਾਨਯੋਗ ਸ਼ਖ਼ਸੀਅਤਾਂ ਵੱਲੋਂ ਇਸਤਰੀਆਂ ਦੇ ਹੱਕ ਤੇ ਸਨਮਾਨ ਦੇ ਹਿੱਤ ਵਿਚ ਪੰਜਾਬ ਸਰਕਾਰ ਵੱਲੋਂ ਮਹਿਲਾ ਦਿਵਸ ਦੇ ਵਿਸ਼ੇਸ਼ ਮੌਕੇ ਲਏ ਗਏ ਇਸ ਵਿਸ਼ੇਸ਼ ਫੈਸਲੇ ਦਾ ਭਰਪੂਰ ਸਵਾਗਤ ਕੀਤਾ ਗਿਆ ਹੈ। ‘‘ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸੰਦੇਸ਼ ’ਤੇ ਚੱਲਦਿਆਂ ਸਾਨੂੰ ਸਮਾਜ ਦੀਆਂ ਮਾਵਾਂ-ਧੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਇਸਤਰੀਆਂ ਦੇ ਹੱਕ ਵਿਚ ਜੋ ਯੋਜਨਾ ਚਲਾਈ ਗਈ ਹੈ, ਇਸ ਦੀ ਸਮੇਂ ਅਨੁਸਾਰ ਬਹੁਤ ਲੋੜ ਸੀ। ਅਸੀਂ ਇਸ ਦਾ ਭਰਪੂਰ ਸਵਾਗਤ ਕਰਦੇ ਹਾਂ।’’- ਸਾਈਂ ਬਾਬਾ ਕਰਨੈਲ ਸ਼ਾਹ, ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਦੇ ਗੱਦੀ ਨਸ਼ੀਨ ------------- ‘‘ਪੰਜਾਬ ਸਰਕਾਰ ਦੀ ਮਾਵਾਂ ਧੀਆਂ ਦਾ ਸਤਿਕਾਰ ਸਕੀਮ ਦਾ ਸਵਾਗਤ ਹੈ। ਸਮਾਜ ਦੀਆਂ ਸਮੁੱਚੀਆਂ ਇਸਤਰੀਆਂ ਦੀ ਸਾਡੇ ਸਮਾਜ ਨੂੰ ਬਹੁਤ ਦੇਣ ਹੈ। ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ ਨਾਲ ਸਾਡੇ ਸਮਾਜ ਵਿਚ ਸਾਡੀਆਂ ਮਾਵਾਂ-ਧੀਆਂ ਦਾ ਸਤਿਕਾਰ ਵਧੇਗਾ।’’-ਰਣਜੀਤ ਸਿੰਘ ਕਲੇਰ, ਸਰਪੰਚ ਪਿੰਡ ਨੰਗਲ ਮੱਝਾ -------------- ‘‘ਪੰਜਾਬ ਸਰਕਾਰ ਦਾ ਇਹ ਇਕ ਬਹੁਤ ਹੀ ਅਗਾਂਹਵਧੂ ਫੈਸਲਾ ਹੈ। ਇਸ ਨਾਲ ਸਾਡੇ ਸਮਾਜ ਦੀਆਂ ਪਛੜੀਆਂ ਹੋਈਆਂ ਮਾਵਾਂ-ਧੀਆਂ ਨੂੰ ਬਹੁਤ ਲਾਭ ਹੋਵੇਗਾ, ਉਨ੍ਹਾਂ ਦਾ ਮਾਣ ਵਧੇਗਾ ਤੇ ਉਨ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਦਾ ਹੱਲ ਹੋਵੇਗਾ।’’-ਰਣਦੀਪ ਸਿੰਘ ਰਾਣਾ ਸਾਹਨੀ, ਸਮਾਜ ਸੇਵੀ ----------- ‘‘ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀਆਂ ਸਮੁੱਚੀਆਂ ਮਾਵਾਂ-ਧੀਆਂ ਲਈ ਸਤਿਕਾਰ ਯੋਜਨਾ ਚਾਲੂ ਕਰ ਕੇ ਆਪਣੀ ਸਰਕਾਰ ਦਾ ਇਕ ਬਹੁਤ ਵੱਡਾ ਵਾਅਦਾ ਪੂਰਾ ਕੀਤਾ ਗਿਆ ਹੈ। ਇਸ ਨਾਲ ਸਾਡੇ ਸਮਾਜ ਦੀਆਂ ਸਮੁੱਚੀਆਂ ਇਸਤਰੀਆਂ ਦੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਹੋਵੇਗਾ ਤੇ ਸਾਡੀਆਂ ਮਾਵਾਂ-ਧੀਆਂ ਨੂੰ ਕਾਫ਼ੀ ਰਾਹਤ ਮਹਿਸੂਸ ਹੋਵੇਗੀ।’’-ਸਰਪੰਚ ਨਰਿੰਦਰ ਸਿੰਘ ਮਾਧੋਪੁਰ, ਪ੍ਰਧਾਨ ਪੰਚਾਇਤ ਯੂਨੀਅਨ ਫਗਵਾੜਾ ------------- ‘‘ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਬਹੁਤ ਹੀ ਸਲਾਹੁਣਯੋਗ ਯੋਜਨਾ ਹੈ। ਐੱਸਸੀ ਵਰਗ ਦੀਆਂ ਮਾਵਾਂ-ਧੀਆਂ ਨੂੰ 1500 ਰੁਪਏ ਦੀ ਰਾਸ਼ੀ ਲਾਗੂ ਕਰ ਕੇ ਸੋਨੇ ’ਤੇ ਸੁਹਾਗੇ ਵਾਲੀ ਕਾਰਵਾਈ ਕੀਤੀ ਹੈ ਕਿਉਂਕਿ ਅੱਜ ਦੇ ਅਤਿ ਮਹਿੰਗਾਈ ਦੇ ਯੁੱਗ ਵਿਚ ਐੱਸਸੀ ਵਰਗ ਦੀਆਂ ਇਸਤਰੀਆਂ ਨੂੰ ਬਹੁਤ ਤਰ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਇਸ ਯੋਜਨਾ ਨਾਲ ਕਾਫ਼ੀ ਲਾਭ ਮਿਲੇਗਾ।’’-ਸਰਪੰਚ ਕੁਲਵਿੰਦਰ ਸਿੰਘ ਅਠੌਲੀ -------- ‘‘ਪੰਜਾਬ ਸਰਕਾਰ ਵੱਲੋਂ ਇਹ ਇਕ ਵਧੀਆ ਉਪਰਾਲਾ ਕੀਤਾ ਗਿਆ ਹੈ, ਜਿਸ ਨਾਲ ਸਮੁੱਚੇ ਸਮਾਜ ਦੀਆਂ ਇਸਤਰੀਆਂ ਦਾ ਮਾਣ ਸਤਿਕਾਰ ਵਧੇਗਾ ਤੇ ਉਨ੍ਹਾਂ ਦੀਆਂ ਆਰਥਿਕ ਲੋੜਾਂ ਦੀ ਪੂਰਤੀ ਆਸਾਨ ਹੋਵੇਗੀ।’’–ਆਗਿਆਪਾਲ ਸਿੰਘ ਖਲਵਾੜਾ, ਸਾਬਕਾ ਸਰਪੰਚ