ਪੀਟੀਯੂ ਦੇ ਇੰਕੁਬੇਸ਼ਨ ਸੈਂਟਰ ਵੱਲੋਂ ਸਥਾਪਤ ਸਟਾਰਟਅੱਪ ਨੂੰ ਸੀਐੱਮ ਪੰਜਾਬ ਵੱਲੋਂ ਪ੍ਰਸ਼ੰਸਾ, ਸਨਮਾਨ ਤੇ ਗਰਾਂਟ ਮਿਲੀ
ਆਈ.ਕੇ.ਜੀ ਪੀ.ਟੀ.ਯੂ ਦੇ ਇੰਕੁਬੇਸ਼ਨ ਸੈਂਟਰ ਵੱਲੋਂ ਸਥਾਪਿਤ ਸਟਾਰਟਅੱਪ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਸ਼ੰਸਾ, ਸਨਮਾਨ ਤੇ ਗਰਾਂਟ ਮਿਲੀ
Publish Date: Wed, 14 Jan 2026 07:49 PM (IST)
Updated Date: Thu, 15 Jan 2026 04:10 AM (IST)

- ਉਪ-ਕੁਲਪਤੀ ਪ੍ਰੋ. (ਡਾ.) ਸੁਸ਼ੀਲ ਮਿੱਤਲ, ਰਜਿਸਟਰਾਰ ਡਾ. ਨਵਦੀਪਕ ਸੰਧੂ ਤੇ ਹੋਰ ਅਧਿਕਾਰੀਆਂ ਵੱਲੋਂ ਟੀਮ ਪੀਟੀਯੂ ਦੇ ਇੰਕੁਬੇਸ਼ਨ ਸੈਂਟਰ ਨੂੰ ਵਧਾਈ ਕੈਪਸ਼ਨ: 14ਕੇਪੀਟੀ21 ਆਈ.ਕੇ.ਜੀ ਪੀ.ਟੀ.ਯੂ ਦੇ ਇੰਕੁਬੇਸ਼ਨ ਸੈਂਟਰ ਵੱਲੋਂ ਸਥਾਪਿਤ ਸਟਾਰਟਅੱਪ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਮਿਲੇ ਪ੍ਰਸ਼ੰਸਾ, ਸਨਮਾਨ ਤੇ ਗਰਾਂਟ ਲੈਣ ਸਮੇਂ ਹਾਜ਼ਰ ਯੂਨੀਵਿਰਸਟੀ ਦੇ ਅਧਿਕਾਰੀ। ਕੈਪਸ਼ਨ: 14ਕੇਪੀਟੀ22 ਆਈ.ਕੇ.ਜੀ ਪੀ.ਟੀ.ਯੂ ਦੇ ਇੰਕੁਬੇਸ਼ਨ ਸੈਂਟਰ ਦੀ ਟੀਮ। ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ ਜੀ ਪੀ.ਟੀ.ਯੂ) ਦੇ ਬਿਜ਼ਨਸ ਇੰਕੁਬੇਸ਼ਨ ਸੈਂਟਰ (ਬੀ.ਆਈ.ਸੀ) ਵੱਲੋਂ ਸਥਾਪਤ ਸਟਾਰਟਅੱਪ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪ੍ਰਸ਼ੰਸਾ, ਸਨਮਾਨ ਤੇ ਗ੍ਰਾਂਟ ਮਿਲੀ ਹੈ। ਇਹ ਸਫਲ ਸਟਾਰਟਅੱਪ ‘ਐਗਰੀਜ਼ਨ ਆਰਗੈਨਿਕਸ’ ਨਾਂ ਦਾ ਹੈ, ਜੋ ਕਿ ਬਿਜ਼ਨਸ ਇਨਕਿਊਬੇਟਡ ਸੈਂਟਰ (ਬੀ.ਆਈ.ਸੀ), ਆਈ.ਕੇ.ਜੀ ਪੀ.ਟੀ.ਯੂ ਦਾ ਇੱਕ ਇਨਕਿਊਬੇਟਡ ਸਟਾਰਟਅੱਪ ਹੈ। ਇਹ ਸਨਮਾਨ ਇਸ ਸਟਾਰਟਅੱਪ ਨੂੰ ‘ਸਟਾਰਟਅੱਪ ਕਨਕਲੇਵ 2026’ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਦਿੱਤਾ ਗਿਆ। ਇਹ ਸਮਾਗਮ ਇਸ ਹਫ਼ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਕੀਤਾ ਗਿਆ ਸੀ। ਸਟਾਰਟਅੱਪ ਦੇ ਸੰਸਥਾਪਕਾਂ ਦੇ ਨਾਮ ਪੁਖਰਾਜ ਸਿੰਘ ਤੇ ਅਮਨਪ੍ਰੀਤ ਕੌਰ ਹਨ। ਇਹ ਜਾਣਕਾਰੀ ਕੋ-ਆਰਡੀਨੇਟਰ ਆਈ.ਕੇ.ਜੀ ਪੀ.ਟੀ.ਯੂ ਇੰਕੁਬੇਸ਼ਨ ਸੈਂਟਰ ਡਾ. ਮ੍ਰਿਗੇਂਦਰ ਸਿੰਘ ਬੇਦੀ ਵੱਲੋਂ ਸਾਂਝੀ ਕੀਤੀ ਗਈ। ਇਸ ਪ੍ਰਾਪਤੀ ਤੇ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ, ਰਜਿਸਟਰਾਰ ਡਾ. ਨਵਦੀਪਕ ਸੰਧੂ ਅਤੇ ਹੋਰ ਅਧਿਕਾਰੀਆਂ ਨੇ ਆਈ.ਕੇ.ਜੀ. ਪੀ.ਟੀ.ਯੂ. ਬੀ.ਆਈ.ਸੀ ਦੇ ਪ੍ਰੋਫੈਸਰ ਹੈਡ ਡਾ.ਨੀਲਕੰਠ ਗਰੋਵਰ ਅਤੇ ਟੀਮ ਨੂੰ ਵਧਾਈ ਦਿੱਤੀ ਹੈ। ਡਾ. ਬੇਦੀ ਨੇ ਸਾਂਝਾ ਕੀਤਾ ਕਿ ਇਸੇ ਪ੍ਰੋਗਰਾਮ ਦੌਰਾਨ ਸਟਾਰਟਅੱਪ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਮਾਡਲ ਨੂੰ ਇੱਕ ਟਿਕਾਊ ਖੇਤੀਬਾੜੀ ਕਾਰੋਬਾਰ ਮਾਡਲ ਵਜੋਂ ਤਿਆਰ ਕਰਨ ਵੱਲ ਅੱਗੇ ਵੱਧਣ ਲਈ ₹3 ਲੱਖ ਦੀ (ਸੀਡ) ਬੀਜ ਗ੍ਰਾਂਟ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਐਗਰੀਜ਼ਨ ਆਰਗੈਨਿਕਸ ਨੇ ਇੱਕ ਨਵੀਨਤਾਕਾਰੀ ਹੱਲ ਵਿਕਸਤ ਕੀਤਾ ਹੈ, ਜੋ ਪਰਾਲੀ, ਗੋਬਰ, ਫਲਾਂ ਅਤੇ ਸਬਜ਼ੀਆਂ ਦੀ ਰਹਿੰਦ-ਖੂੰਹਦ, ਅਤੇ ਹਰੇ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਜੈਵਿਕ ਖਾਦ ਅਤੇ ਵੱਖੋ ਵੱਖ ਇਸਤੇਮਾਲ ਦੇ ਗੋਲੇ ਆਦਿ ਵਿੱਚ ਬਦਲਦਾ ਹੈ। ਇਹ ਪਹਿਲ ਪਰਾਲੀ ਸਾੜਨ ਦੀ ਚੁਣੌਤੀ ਨੂੰ ਵੀ ਹੱਲ ਕਰੇਗੀ ਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵੀ ਸੁਧਾਰ ਕਰੇਗੀ ਅਤੇ ਕਿਸਾਨਾਂ ਲਈ ਵਾਧੂ ਆਮਦਨ ਦੇ ਮੌਕੇ ਵੀ ਪੈਦਾ ਕਰੇਗੀ।