ਐੱਸਐੱਸਪੀ ਕਪੂਰਥਲਾ ਵੱਲੋਂ ਕਈ ਥਾਣਿਆਂ ਦੇ ਐੱਸਐੱਚਓ ਤੇ ਕਰਮਚਾਰੀ ਤਬਦੀਲ
ਐੱਸਐੱਸਪੀ ਕਪੂਰਥਲਾ ਵੱਲੋਂ ਕਈ ਥਾਣਿਆਂ ਦੇ ਐਸਐਚਓ ਤੇ ਕਰਮਚਾਰੀਆਂ ਦੇ ਤਬਾਦਲੇ
Publish Date: Thu, 22 Jan 2026 08:38 PM (IST)
Updated Date: Thu, 22 Jan 2026 08:39 PM (IST)

ਇੰਸਪੈਕਟਰ ਹਰਿੰਦਰ ਥਾਣਾ ਸੁਲਤਾਨਪੁਰ ਲੋਧੀ ਤੇ ਅਮਨਦੀਪ ਕੌਰ ਹੋਣਗੇ ਥਾਣਾ ਫੱਤੂਢੀਂਗਾ ਦੇ ਐੱਸਐੱਚਓ ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਵੱਲੋਂ ਵੱਖ-ਵੱਖ ਥਾਣਿਆਂ ਵਿੱ-ਚ ਤਾਇਨਾਤ ਕਈ ਐੱਸਐੱਚਓ ਦੀ ਕਾਰਜਗੁਜ਼ਾਰੀ ਨੂੰ ਦੇਖਦੇ ਹੋਏ ਜਿਥੇ ਉਨ੍ਹਾਂ ਦੇ ਤਬਾਦਲੇ ਕੀਤੇ ਗਏ ਹਨ, ਉਥੇ ਹੀ ਕੁਝ ਹੋਰ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ, ਜਿਨ੍ਹਾਂ ਵਿਚ ਇੰਸਪੈਕਟਰ ਸੋਨਮਦੀਪ ਕੌਰ ਜੋਕਿ ਪਹਿਲਾਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਸਨ, ਦਾ ਤਬਾਦਲਾ ਥਾਣਾ ਸਦਰ ਫਗਵਾੜਾ ਵਿਖੇ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਜਗਾ ਥਾਣਾ ਫੱਤੂਢੀਂਗਾ ’ਚ ਤਾਇਨਾਤ ਐੱਸਐੱਚਓ ਇੰਸਪੈਕਟਰ ਹਰਿੰਦਰ ਸਿੰਘ ਨੂੰ ਸੁਲਤਾਨਪੁਰ ਲੋਧੀ ਦਾ ਐੱਸਐੱਚਓ ਨਿਯੁਕਤ ਕੀਤਾ ਗਿਆ ਹੈ। ਹਰਿੰਦਰ ਸਿੰਘ ਦੀ ਜਗਾ ’ਤੇ ਥਾਣਾ ਸਾਈਬਰ ਕ੍ਰਾਈਮ ਕਪੂਰਥਲਾ ’ਚ ਤਾਇਨਾਤ ਇੰਸਪੈਕਟਰ ਅਮਨਦੀਪ ਕੌਰ ਨੂੰ ਐੱਸਐੱਚਓ ਫੱਤੂਢੀਂਗਾ ਲਗਾਇਆ ਗਿਆ ਹੈ ਤੇ ਪੁਲਿਸ ਲਾਈਨ ਕਪੂਰਥਲਾ ਤੋਂ ਇੰਸਪੈਕਟਰ ਅੰਜੂ ਨੂੰ ਅਡੀਸ਼ਨਲ ਐੱਸਐੱਚਓ ਥਾਣਾ ਸਾਈਬਰ ਕ੍ਰਾਈਮ ਕਪੂਰਥਲਾ ਲਗਾਇਆ ਗਿਆ ਹੈ। ਥਾਣਾ ਸਦਰ ਫਗਵਾੜਾ ’ਚ ਤਾਇਨਾਤ ਐੱਸਐੱਚਓ ਕਿਰਪਾਲ ਸਿੰਘ ਨੂੰ ਕਪੂਰਥਲਾ ਪੁਲਿਸ ਲਾਈਨ ’ਚ ਭੇਜਿਆ ਗਿਆ ਹੈ। ਵੂਮੈਨ ਸੈੱਲ ਫਗਵਾੜਾ ਦੀ ਇੰਚਾਰਜ ਇੰਸ. ਅਮਨਪ੍ਰੀਤ ਕੌਰ ਨੂੰ ਐੱਸਐੱਚਓ ਥਾਣਾ ਸਤਨਾਮਪੁਰਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਹੀ ਐੱਸਐੱਚਓ ਕੋਤਵਾਲੀ ਬਲਵਿੰਦਰ ਸਿੰਘ ਨੂੰ ਇੰਚਾਰਜ ਸੀਆਈਏ ਸਟਾਫ ਫਗਵਾੜਾ ਲਗਾਇਆ ਗਿਆ ਹੈ। ਥਾਣਾ ਤਲਵੰਡੀ ਚੌਧਰੀਆਂ ਦੇ ਐੱਸਐੱਚਓ ਨਿਰਮਲ ਸਿੰਘ ਨੂੰ ਐੱਸਐੱਚਓ ਥਾਣਾ ਕਬੀਰਪੁਰ ਨਿਯੁਕਤ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਜਗਾ ਇੰਸਪੈਕਟਰ ਅਨਿਲ ਕੁਮਾਰ ਨੂੰ ਐੱਸਐੱਚਓ ਤਲਵੰਡੀ ਚੌਧਰੀਆਂ ਲਗਾਇਆ ਗਿਆ ਹੈ। ਇਸੇ ਤਰ੍ਹਾਂ ਹੀ ਐੱਸਐੱਚਓ ਹਰਦੀਪ ਸਿੰਘ ਨੂੰ ਥਾਣਾ ਕੋਤਵਾਲੀ ਕਪੂਰਥਲਾ ਨਿਯੁਕਤ ਕੀਤਾ ਗਿਆ ਹੈ। ਥਾਣਾ ਕਬੀਰਪੁਰ ਦੇ ਐੱਸਐੱਚਓ ਇੰਸਪੈਕਟਰ ਸਰਬਜੀਤ ਸਿੰਘ ਦਾ ਤਬਾਦਲਾ ਪੁਲਿਸ ਲਾਇਨ ਵਿਖੇ ਕੀਤਾ ਗਿਆ ਹੈ। ਏਐੱਸਆਈ ਨਵਜੋਤ ਕੌਰ ਨੂੰ ਇੰਚਾਰਜ਼ ਵੂਮੈਨ ਸੈੱਲ ਫਗਵਾੜਾ ਲਗਾਇਆ ਗਿਆ ਹੈ।