ਕਮਲਾ ਨਹਿਰੂ ਪਬਲਿਕ ਸਕੂਲ ’ਚ 'ਸਪਰਿੰਗ ਕਾਰਨੀਵਲ' ਮਨਾਇਆ
ਕਮਲਾ ਨਹਿਰੂ ਪਬਲਿਕ ਸਕੂਲ ਵਿੱਚ 'ਸਪਰਿੰਗ ਕਾਰਨੀਵਲ' (ਬਸੰਤ ਮੇਲਾ) ਮਨਾਇਆ ਗਿਆ**
Publish Date: Fri, 20 Feb 2026 08:51 PM (IST)
Updated Date: Fri, 20 Feb 2026 08:54 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ ਵਿਖੇ ਸਪਰਿੰਗ ਕਾਰਨੀਵਲ (ਬਸੰਤ ਮੇਲਾ) ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਨਰਸਰੀ ਤੋਂ ਤੀਜੀ ਜਮਾਤ ਤੱਕ ਦੇ 330 ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ। ਇਸ ਮੌਕੇ ਬੱਚਿਆਂ ਦੇ ਮਾਪੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਜਿਨ੍ਹਾਂ ਨੇ ਨੰਨ੍ਹੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਵਿਚ ਬਸੰਤ ਰੁੱਤ ਨਾਲ ਸਬੰਧਤ ਸੁਰੀਲੇ ਗੀਤਾਂ ਤੇ ਜੋਸ਼ ਭਰੇ ਨਾਚ ਪੇਸ਼ ਕੀਤੇ ਗਏ, ਜੋ ਮੌਸਮ ਦੀ ਤਾਜ਼ਗੀ ਤੇ ਖ਼ੁਸ਼ੀ ਨੂੰ ਦਰਸਾ ਰਹੇ ਸਨ। ਸਮਾਗਮ ਦੀ ਸਭ ਤੋਂ ਭਾਵੁਕ ਅਤੇ ਦਿਲ ਛੂਹਣ ਵਾਲੀ ਪੇਸ਼ਕਾਰੀ ਕਿੰਡਰਗਾਰਟਨ ਦੇ ਬੱਚਿਆਂ ਵੱਲੋਂ ਪੇਸ਼ ਕੀਤੀ ਗਈ। ਆਪਣੀਆਂ ਮਾਸੂਮ ਅਦਾਵਾਂ ਰਾਹੀਂ ਬੱਚਿਆਂ ਨੇ ਆਪਣੇ ਮਾਤਾ-ਪਿਤਾ, ਦਾਦਾ-ਦਾਦੀ, ਦੋਸਤਾਂ, ਭੈਣ-ਭਰਾਵਾਂ ਤੇ ਸਕੂਲ ਦਾ ਸ਼ੁਕਰੀਆ ਅਦਾ ਕੀਤਾ। ਆਪਣੇ-ਆਪ ਨੂੰ “ਗ੍ਰੈਟੀਟਿਊਡ ਕਿਡਜ਼” (ਧੰਨਵਾਦੀ ਬੱਚੇ) ਐਲਾਨਦਿਆਂ, ਬੱਚਿਆਂ ਨੇ ਸਭ ਨੂੰ ਕੁਦਰਤ, ਪਿਆਰ ਤੇ ਜੀਵਨ ਦੀ ਕਦਰ ਕਰਨ ਦਾ ਸੁਨੇਹਾ ਦਿੱਤਾ। ਸ਼੍ਰੀਮਤੀ ਪੀਕੇ ਢਿੱਲੋਂ ਪ੍ਰਿੰਸੀਪਲ (ਐਡਮਿਨ ਅਤੇ ਇਨੋਵੇਸ਼ਨ) ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਤੇ ਜੋਸ਼ ਭਰੀਆਂ ਪੇਸ਼ਕਾਰੀਆਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਾਲ 2025 ਨੂੰ ਧੰਨਵਾਦ ਦੇ ਸਾਲ ਵਜੋਂ ਮਨਾਇਆ ਗਿਆ ਸੀ। ਸਾਲ 2026 ਨੂੰ ਦਿਆਲਤਾ ਦੇ ਸਾਲ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮੁੱਚਾ ਸਕੂਲ ਪਰਿਵਾਰ ਦਿਆਲਤਾ ਦੀ ਭਾਵਨਾ ਨੂੰ ਵਧਾਉਣ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮਾਨਸਿਕ ਤੰਦਰੁਸਤੀ ਲਈ ਸਰਗਰਮੀ ਨਾਲ ਕੰਮ ਕਰੇਗਾ।