ਹੋਲੇ ਮਹੱਲੇ ਦੇ ਸਬੰਧ ’ਚ ਸੰਤਾਂ-ਮਹਾਂਪੁਰਸ਼ਾਂ ਦੀ ਹੋਈ ਵਿਸ਼ੇਸ਼ ਮੀਟਿੰਗ
ਹੋਲੇ ਮਹੱਲੇ ਦੇ ਸੰਬੰਧ ਵਿੱਚ ਸੰਤਾਂ ਮਹਾਂਪੁਰਸ਼ਾਂ ਦੀ ਹੋਈ ਵਿਸ਼ੇਸ਼ ਮੀਟਿੰਗ
Publish Date: Thu, 05 Feb 2026 06:53 PM (IST)
Updated Date: Thu, 05 Feb 2026 06:56 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ-ਮੁਹੱਲੇ ਦੇ ਸਮਾਗਮ ਨੂੰ ਪੂਰੇ ਜਾਹੋ-ਜਲਾਲ ਨਾਲ ਮਨਾਉਣ ਦੇ ਮਕਸਦ ਨਾਲ ਸਮੂਹ ਸੰਤਾਂ-ਮਹਾਂਪੁਰਸ਼ਾਂ ਨੇ ਇਕ ਵਿਸ਼ੇਸ਼ ਮੀਟਿੰਗ ਡੇਰਾ ਗੁਰਦੁਆਰਾ ਸੰਤਗੜ੍ਹ ਜਲੰਧਰ ਵਿਖੇ ਸੰਤ ਭਗਵਾਨ ਸਿੰਘ ਜੀ ਦੇ ਅਸਥਾਨ ਤੇ ਸੰਤ ਤੇਜਾ ਸਿੰਘ ਜੀ ਖੁੱਡੇ ਵਾਲਿਆਂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਸਮੂਹ ਸੰਤਾਂ-ਮਹਾਂਪੁਰਸ਼ਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਤੇ ਹੋਲੇ-ਮੁਹੱਲੇ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ -ਸੰਤ ਤੇਜਾ ਸਿੰਘ ਜੀ ਖੁੱਡਾ, ਸਕੱਤਰ ਸੰਤ ਸੁਖਵੰਤ ਸਿੰਘ ਜੀ ਨਾਹਲਾਂ, ਸੰਤ ਜਸਬਿੰਦਰ ਸਿੰਘ ਜੀ ਨਿਰਮਲ ਪੰਚਾਇਤੀ ਅਖਾੜਾ ਕੌਠਾਰੀ ਹਰਿਦੁਆਰ, ਸੰਤ ਗੁਰਚਰਨ ਸਿੰਘ ਜੀ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪੰਡਵਾ, ਸੰਤ ਸਾਹਿਬ ਸਿੰਘ ਜੀ, ਸੰਤ ਬਲਬੀਰ ਸਿੰਘ ਜੀ ਹਰਿਆਣਾ, ਸੰਤ ਗੁਰਨਾਮ ਸਿੰਘ ਜੀ, ਸੰਤ ਸੰਤੋਖ ਸਿੰਘ ਜੀ ਥਲੇ ਵਾਲੇ, ਸੰਤ ਭਗਵਾਨ ਸਿੰਘ ਜੀ ਹਰਖੋਵਾਲ, ਸੰਤ ਰਣਜੀਤ ਸਿੰਘ ਜੀ, ਸੰਤ ਪਿਆਰਾ ਸਿੰਘ ਜੀ ਬਰਨਾਲਾ, ਸੰਤ ਗੁਰਚਰਨ ਸਿੰਘ ਜੀ ਵਡੋ, ਸੰਤ ਹਰਮਨਜੀਤ ਸਿੰਘ ਜੀ, ਸੰਤ ਤਰਸੇਮ ਸਿੰਘ ਜੀ ਆਦਮਪੁਰ, ਸੰਤ ਜਸਪਾਲ ਸਿੰਘ ਜੀ ਜੌਹਲਾਂ, ਬਾਬਾ ਅੰਮ੍ਰਿਤਪਾਲ ਸਿੰਘ ਜੀ, ਸੰਤ ਰਿਸ਼ੀ ਰਾਜ ਸਿੰਘ ਜੀ ਨਵਾਂ ਸ਼ਹਿਰ, ਸੰਤ ਭਗਵੰਤ ਭਜਨ ਸਿੰਘ ਜੀ ਨੇ ਹੋਲੇ-ਮਹੱਲੇ ਦੇ ਸਬੰਧ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਇਹ ਨਗਰ ਕੀਰਤਨ ਡੇਰਾ ਸੰਤਗੜ੍ਹ ਆਨੰਦਪੁਰ ਤੋ ਸ਼ੁਰੁ ਹੋਵੇਗਾ ਤੇ ਤਖਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਸਾਲ ਇਹ ਨਗਰ ਕੀਰਤਨ ਦੋ ਮਾਰਚ ਦਿਨ ਸੋਮਵਾਰ ਨੂੰ ਸਮੂਹ ਸੰਤਾਂ-ਮਹਾਂਪੁਰਸ਼ਾਂ ਦੀ ਅਗਵਾਈ ਹੇਠ ਹਜ਼ਾਰਾਂ ਸੰਗਤਾਂ ਦੀ ਇਕੱਤਰਤਾ ਵਿਚ ਸਜਾਇਆ ਜਾ ਰਿਹਾ ਹੈ। ਇਸ ਮੌਕੇ ਸਮੁਚੇ ਨਿਰਮਲ ਭੇਖ ਦੇ ਸੰਤਾਂ-ਮਹਾਂਪੁਰਸ਼ਾਂ ਨੇ ਸਮੂਹ ਸਾਧ ਸੰਗਤ ਨੂੰ ਹੋਲੇ-ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਵਿੱ-ਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ।