ਮਾਨਸਿਕ ਤਣਾਅ, ਕਾਰਨ, ਲੱਛਣ ਤੇ ਇਲਾਜ" ਵਿਸ਼ੇ 'ਤੇ ਲੈਕਚਰ
ਸਰਕਾਰੀ ਕਾਲਜ ਵਿਖੇ ਮਾਨਸਿਕ ਤਣਾਅ, ਕਾਰਨ, ਲੱਛਣ ਅਤੇ ਇਲਾਜ" ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ
Publish Date: Mon, 13 Apr 2026 07:52 PM (IST)
Updated Date: Mon, 13 Apr 2026 07:55 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸਕਿੰਦਰ ਕੌਰ ਦੀ ਅਗਵਾਈ ਹੇਠ ਮਾਨਸਿਕ ਤਣਾਅ, ਕਾਰਨ, ਲੱਛਣ ਅਤੇ ਇਲਾਜ ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਹ ਵਿਸ਼ੇਸ਼ ਲੈਕਚਰ ਸਰਕਾਰੀ ਹਸਪਤਾਲ ਕਪੂਰਥਲਾ ਤੋਂ ਮਨੋ-ਚਿਕਿਤਸਕ ਡਾਕਟਰ ਰਾਹੁਲ ਬੰਗੜ ਵੱਲੋਂ ਦਿੱਤਾ ਗਿਆ। ਵਾਇਸ ਪ੍ਰਿੰਸੀਪਲ ਸ਼੍ਰੀਮਤੀ ਸਨੇਹ ਸ਼ਰਮਾ ਨੇ ਡਾਕਟਰ ਰਾਹੁਲ ਬੰਗੜ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਡਾ. ਰਾਹੁਲ ਬੰਗੜ ਨੇ ਵਿਦਿਆਰਥੀਆਂ ਨਾਲ ਮਾਨਸਿਕ ਤਣਾਅ, ਉਸ ਦੀਆਂ ਕਿਸਮਾਂ, ਕਾਰਨ, ਲੱਛਣ ਅਤੇ ਇਲਾਜ ਬਾਰੇ ਵਿਸਥਾਰ ਵਿਚ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਵੀ ਡਾਕਟਰ ਰਾਹੁਲ ਤੋਂ ਸਵਾਲ ਪੁੱਛੇ ਅਤੇ ਉਹਨਾਂ ਬੜੇ ਤਹੱਮਲ ਨਾਲ ਜਵਾਬ ਦਿੱਤੇ। ਅੰਤ ਵਿਚ ਮੈਡਮ ਰਸ਼ਮੀ ਵਿਰਕ ਇਤਿਹਾਸ ਵਿਭਾਗ ਨੇ ਡਾਕਟਰ ਰਾਹੁਲ, ਆਏ ਪ੍ਰੋਫੈਸਰ ਸਾਹਿਬਾਨ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਜਸਪ੍ਰੀਤ ਸੰਗੀਤ ਵਿਭਾਗ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਸਹਾਇਕ ਪ੍ਰੋਫੈਸਰ ਰੇਖਾ ਰਾਣੀ ਸਰੀਰਕ ਸਿੱਖਿਆ ਵਿਭਾਗ, ਅੰਗਰੇਜ਼ੀ ਵਿਭਾਗ ਤੋਂ ਮੁਖੀ ਮਨਜੀਤ ਸਿੰਘ, ਸ਼੍ਰੀਮਤੀ ਜੋਤੀ, ਸ਼੍ਰੀਮਤੀ ਮਲਿਕਾ ਮੰਡ, ਸ਼੍ਰੀਮਤੀ ਪ੍ਰੀਤੀ, ਸ਼੍ਰੀ ਦਿਲਦਾਰ, ਸੰਦੀਪ ਸਿੰਘ, ਹਿੰਦੀ ਵਿਭਾਗ ਤੋਂ ਸ਼੍ਰੀਮਤੀ ਪਰਮਿੰਦਰ, ਪੰਜਾਬੀ ਵਿਭਾਗ ਤੋਂ ਡਾਕਟਰ ਜਗਜੀਤ ਸਿੰਘ, ਸ਼੍ਰੀਮਤੀ ਹਰਸਿਮਰਨ, ਵਿਪਨ ਕੁਮਾਰ ਤੇ ਹੋਰ ਸ਼ਾਮਲ ਸਨ।