ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ: ਐੱਸਐੱਮਓ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ: ਐਸਐਮਓ ਸਬੋਧ ਕਟਾਰੀਆ
Publish Date: Thu, 02 Apr 2026 07:06 PM (IST)
Updated Date: Thu, 02 Apr 2026 07:10 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਹਰ ਘਰ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਸ਼ਬਦ ਨਵ-ਨਿਯੁਕਤ ਐੱਸਐੱਮਓ ਸੁਬੋਧ ਕਟਾਰੀਆ ਨੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਸੀਐੱਸਸੀ ਸੈਂਟਰਾਂ ਦੇ ਵੀਐੱਲਈ ਤੇ ਆਸ਼ਾ ਵਰਕਰ ਤੇ ਹਸਪਤਾਲ ਦੇ ਸਟਾਫ ਨਾਲ ਮੀਟਿੰਗ ਦੌਰਾਨ ਕਹੇ। ਉਨ੍ਹਾਂ ਦੱਸਿਆ ਕਿ ਸ਼ਹਿਰ ਤੇ ਪਿੰਡਾਂ ਵਿਚ ਕਾਰਡ ਬਣਾਉਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਤਿੰਨ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਹਸਪਤਾਲ ਵਿਚ ਵੀ ਕਾਰਡ ਬਣਾ ਰਹੇ ਹਨ। ਦੂਜਾ ਐੱਸਡੀਐੱਮ ਦਫ਼ਤਰ ਵਿਖੇ ਪੱਕਾ ਕੈਂਪ ਚੱਲ ਰਿਹਾ ਹੈ ਤੇ ਤੀਜਾ ਨਗਰ ਕੌਂਸਲ (ਮਿਉਂਸਪਲ ਕਮੇਟੀ) ਦੇ ਦਫ਼ਤਰ ਵਿਚ ਵੀ ਲੋਕਾਂ ਦੀ ਸਹੂਲਤ ਲਈ ਕਾਰਡ ਬਣਾਏ ਜਾ ਰਹੇ ਹਨ। ਐੱਸਐੱਮਓ ਨੇ ਦੱਸਿਆ ਕਿ ਸਾਰੇ ਸੇਵਾ ਕੇਂਦਰਾਂ (ਸੀਐੱਸੀ) ਵਿਚ ਇਹ ਕਾਰਡ ਬਿਲਕੁਲ ਮੁਫ਼ਤ ਬਣਾਏ ਜਾ ਰਹੇ ਹਨ। ਉਨ੍ਹਾਂ ਸਿਆ ਕਿ ਕੁਝ ਸੀਐੱਸਸੀ ਸੈਂਟਰਾਂ ਵਿਚ ਕਾਰਡ ਪ੍ਰਤੀ ਇਨ੍ਹਾਂ ਉਤਸ਼ਾਹ ਨਹੀਂ ਸੀ ਤੇ ਕਾਰਡ ਬਹੁਤ ਘੱਟ ਬਣਾਏ ਜਾ ਰਹੇ ਸਨ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਜਾਇਜ਼ਾ ਲਿਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਕੀਮ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਘਰ ਵਿਚ ਹਰ ਵਿਅਕਤੀ ਦਾ ਇਹ ਕਾਰਡ ਬਣਿਆ ਹੋਣਾ ਚਾਹੀਦਾ ਹੈ ਤਾਂ ਜੋ ਸਰੀਰ ਦੀ ਕਿਸੇ ਸਮੱਸਿਆ ਦੇ ਇਲਾਜ ਲਈ ਇਹ ਕਾਰਡ ਉਪਯੋਗ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੀ ਸਿਹਤ ਵਧੀਆ ਹੋਵੇਗੀ ਤਾਂ ਸਾਡੇ ਕਾਰੋਬਾਰ ਵਧੀਆ ਹੋਣਗੇ। ਸਾਡੇ ਕਾਰੋਬਾਰ ਵਧੀਆ ਹੋਣਗੇ ਤੇ ਸਾਡਾ ਪੰਜਾਬ ਤਰੱਕੀ ਕਰੇਗਾ। ਇਸ ਲਈ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਪਰਿਵਾਰ ਆਪਣਾ ਸਿਹਤ ਬੀਮਾ ਕਾਰਡ ਜ਼ਰੂਰ ਬਣਵਾਏ ਤਾਂ ਜੋ ਲੋੜ ਪੈਣ 'ਤੇ ਮੁਫ਼ਤ ਇਲਾਜ ਦੀ ਸਹੂਲਤ ਲਈ ਜਾ ਸਕੇ। ਇਸ ਮੌਕੇ ਸੀਐੱਸਸੀ ਸੈਂਟਰਾਂ ਵਾਲਿਆਂ ਨੇ ਕਿਹਾ ਕਿ ਕਾਰਡ ਧਾਰਕਾਂ ਨੂੰ ਕਾਰਡ ਦੇਣ ਵਾਸਤੇ ਸੈਂਟਰਾਂ ’ਤੇ ਲੱਗੀ ਰੋਕ ਹਟਾਈ ਜਾਵੇ ਤਾਂ ਜੋ ਕਾਰਡਧਾਰਕਾਂ ਨੂੰ ਕਾਰਡ ਬਣਾ ਕੇ ਦੇ ਸਕਣ। ਉਨ੍ਹਾਂ ਕਿਹਾ ਹੈ ਕਿ ਜਦੋਂ ਲੋਕਾਂ ਨੂੰ 10 ਲੱਖ ਵਾਲੇ ਮੁਫਤ ਸਿਹਤ ਕਾਰਡ ਦਿੱਤੇ ਜਾਣਗੇ ਤਾਂ ਲੋਕ ਵੇਖ ਕੇ ਉਤਸ਼ਾਹਿਤ ਹੋ ਕੇ ਵੱਧ ਤੋਂ ਵੱਧ ਕਾਰਡ ਬਣਾਉਣਗੇ। ਇਸ ਮੌਕੇ ਅਮਰਿੰਦਰਜੀਤ ਸਿੰਘ ਫਾਰਮੇਸੀ ਅਫਸਰ, ਡਾ. ਪ੍ਰਤਿਭਾ, ਬਲਵਿੰਦਰ ਸਿੰਘ, ਦੀਪਕ ਕੁਮਾਰ, ਆਸ਼ੂਤੋਸ ਗੁਜਰਾਲ, ਨਿਧੀ ਗੁਜਰਾਲ, ਜਸਵੰਤ ਸਿੰਘ, ਕਮਲਜੀਤ ਸਿੰਘ ਤੇ ਸਟਾਫ ਹਾਜ਼ਰ ਸੀ।