ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ, ਮਾਮਲਾ ਦਰਜ
ਸੰਵਾਦ ਸਹਿਯੋਗੀ, ਜਾਗਰਣਕਪੂਰਥਲਾ :
Publish Date: Sun, 11 Jan 2026 09:48 PM (IST)
Updated Date: Sun, 11 Jan 2026 09:51 PM (IST)
ਸੰਵਾਦ ਸਹਿਯੋਗੀ, ਜਾਗਰਣ ਕਪੂਰਥਲਾ : ਕਪੂਰਥਲਾ ਥਾਣਾ ਸਦਰ ਪੁਲਿਸ ਨੇ ਇਕ ਨੌਜਵਾਨ ਨੂੰ ਸਪੇਨ ਭੇਜਣ ਦੇ ਨਾਂ ’ਤੇ 8 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਟਰੈਵਲ ਏਜੰਟ ਜੋੜੇ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਮੀਤ ਸਿੰਘ ਵਾਸੀ ਪਿੰਡ ਖੋਜੇਵਾਲ ਨੇ ਦੱਸਿਆ ਕਿ ਉਹ ਆਪਣੇ ਬੇਟੇ ਗੁਰਜਿੰਦਰ ਸਿੰਘ ਨੂੰ ਵਿਦੇਸ਼ ਸਪੇਨ ਭੇਜਣਾ ਚਾਹੁੰਦਾ ਸੀ। ਇਸ ਦੌਰਾਨ ਉਸ ਦਾ ਸੰਪਰਕ ਟਰੈਵਲ ਏਜੰਟ ਜੋੜੇ ਪਰਮਿੰਦਰ ਸਿੰਘ ਤੇ ਹਰਵਿੰਦਰ ਕੌਰ ਵਾਸੀ ਬਰਨਾਲਾ ਹੁਸ਼ਿਆਰਪੁਰ (ਹਾਲ ਵਾਲੀ ਜਲੰਧਰ ਕੁੰਜ) ਨਾਲ ਹੋਇਆ। ਦੋਸ਼ ਹੈ ਕਿ ਜੋੜੇ ਨੇ ਭਰੋਸਾ ਦਿਵਾਇਆ ਕਿ ਉਹ ਉਸ ਦੇ ਬੇਟੇ ਨੂੰ ਸਪੇਨ ਭੇਜ ਦੇਣਗੇ ਤੇ ਉਹ ਪਹਿਲਾਂ ਵੀ ਕਈ ਲੋਕਾਂ ਨੂੰ ਵਿਦੇਸ਼ ਭੇਜ ਚੁੱਕੇ ਹਨ। ਗੱਲਬਾਤ ਤੈਅ ਹੋਣ ਤੋਂ ਬਾਅਦ ਉਨ੍ਹਾਂ ਤੋਂ 8 ਲੱਖ ਰੁਪਏ ਲਏ ਗਏ ਪਰ ਨਾ ਤਾਂ ਨੌਜਵਾਨ ਨੂੰ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਲਈ ਗਈ ਰਕਮ ਵਾਪਸ ਕੀਤੀ ਗਈ। ਸ਼ਿਕਾਇਤਕਰਤਾ ਦੇ ਅਨੁਸਾਰ ਜਦ ਵੀ ਉਹ ਪੈਸੇ ਵਾਪਸ ਮੰਗਦੇ, ਤਾਂ ਮੁਲਜ਼ਮ ਟਾਲਮਟੋਲ ਕਰਦੇ। ਤੰਗ ਆ ਕੇ ਗੁਰਮੀਤ ਸਿੰਘ ਨੇ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਥਾਣ ਸਦਰ ਪੁਲਿਸ ਨੇ ਟਰੈਵਲ ਏਜੰਟ ਜੋੜੇ ਵਿਰੁੱਧ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।