ਐੱਸਪੀ ਮਾਲੇਰਕੋਟਲਾ ਨੇ ਕੀਤਾ ਸਨੇਕਰਜ਼ ਦਾ ਉਦਘਾਟਨ
ਐਸ ਪੀ ਮਲੇਰ ਕੋਟਲਾ ਨੇ ਕੀਤਾ ਸਨੱਕਰਜ਼ ਦਾ ਉਦਘਾਟਨ
Publish Date: Fri, 06 Mar 2026 09:41 PM (IST)
Updated Date: Fri, 06 Mar 2026 09:45 PM (IST)

ਗਾਹਕਾਂ ਨੂੰ ਚੰਗੀ ਤੇ ਸਾਫ ਸੁਥਰੀ ਸੇਵਾ ਦੇਣਾ ਹੀ ਸਾਡਾ ਟੀਚਾ : ਸੁੱਖ ਭੰਗੂ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਨੂੰ ਹੱਕ ਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪਰਮਾਤਮਾ ਵੀ ਸਾਡੇ ਨਾਲ ਖੜ੍ਹਾ ਹੁੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਉਧਮ ਸਿੰਘ ਚੌਕ ਨੇੜੇ ਰੈਸਟ ਹਾਊਸ ਦੇ ਬਾਹਰ ਨਵੇਂ ਖੁੱਲ੍ਹੇ ਸਨੇਕਰਜ਼ ਦਾ ਉਦਘਾਟਨ ਕਰਨ ਮਗਰੋਂ ਐੱਸਪੀ ਮਲੇਰਕੋਟਲਾ ਗੁਰਸ਼ਰਨਜੀਤ ਸਿੰਘ ਸੰਧੂ ਪੀਪੀਐੱਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਸੁਲਤਾਨਪੁਰ ਲੋਧੀ ਵਿਖੇ ਫਾਸਟ ਫੂਡ ਦੀ ਨਵੀਂ ਫਰੈਂਚਾਈਜ਼ੀ ਖੋਲ੍ਹਣ ’ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਸਨੇਕਰਜ਼ ਦੇ ਐੱਮਡੀ ਸੁੱਖ ਭੰਗੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗ੍ਰਾਹਕਾਂ ਨੂੰ ਸਾਫ-ਸੁਥਰਾ ਫਾਸਟਫੂਡ ਬਹੁਤ ਹੀ ਵਾਜ਼ਬ ਰੇਟਾਂ ’ਤੇ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਗ੍ਰਾਹਕ ਦੀ ਸਹੂਲਤ ਲਈ ਹੋਮ ਡਿਲੀਵਰੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਸੁਲਤਾਨਪੁਰ ਲੋਧੀ ਐੱਚਪੀ ਗੈਸ, ਪੁਰਾਣੀ ਦਾਣਾ ਮੰਡੀ ਦੇ ਐੱਮਡੀ ਰਾਜਪਾਲ ਸਿੰਘ ਭੰਗੂ ਨੇ ਇਸ ਮੌਕੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਆਈਪੀਐੱਸ ਐੱਸਐੱਸ ਚੌਹਾਨ ਦੇ ਪੀਐੱਸਓ ਓਪੀ ਰਾਣਾ, ਇੰਸ. ਹਰਜੀਤ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁਖ, ਜੱਜ ਗੈਸ ਸਰਵਿਸ ਦੇ ਐੱਮਡੀ ਕੰਵਲਨੈਨ ਸਿੰਘ ਕੇਨੀ, ਹਿੰਦ ਗੈਸ ਸਰਵਿਸ ਦੇ ਐੱਮਡੀ ਸੌਰਵ ਰਜਪ, ਉੱਪਲ ਗੈਸ ਸਰਵਿਸ ਦੇ ਐੱਮਡੀ ਐਡਵੋਕੇਟ ਭੁਵਨੇਸ਼ ਉੱਪਲ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਪਵਨ ਕਨੋਜੀਆ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ ਤੇ ਵਿੱਕੀ ਚੌਹਾਨ, ਗਿੱਲ ਆਟੋਜ਼ ਦੇ ਐੱਮਡੀ ਦਿਲਬਾਗ ਸਿੰਘ, ਕੇਵਲ ਸਿੰਘ ਬਰਾੜ, ਹੁਨਰਦੀਪ ਸਿੰਘ, ਸ਼ਰਨਜੀਤ ਸਿੰਘ ਸੰਧੂ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਢਾਲੇਕੇ, ਅਵਤਾਰ ਸਿੰਘ ਆਜਾਦ, ਰਜਿੰਦਰ ਸਿੰਘ, ਡਾ. ਨਿਰਵੈਲ ਸਿੰਘ ਧਾਲੀਵਾਲ, ਵਿਕਰਮ ਸਿੰਘ, ਸ਼ਾਮ ਸੁੰਦਰ, ਕਮਲਜੀਤ ਸਿੰਘ ਢਿੱਲੋ, ਸੁਰਜੀਤ ਸਿੰਘ ਸੇਚ, ਮਨਜਿੰਦਰ ਸਿੰਘ, ਕੇਨਰਾ ਬੈਂਕ ਦੇ ਮੈਨੇਜਰ ਆਦਿ ਵੀ ਹਾਜ਼ਰ ਸਨ।