ਸੋਮ ਪ੍ਰਕਾਸ਼ ਕੈਂਥ ਬਣੇ ਤੁਗਲਕਾਬਾਦ ਮੰਦਰ ਸਬ ਕਮੇਟੀ ਚੇਅਰਮੈਨ
ਸੋਮ ਪ੍ਰਕਾਸ਼ ਕੈਂਥ ਬਣੇ ਤੁਗਲਕਾਬਾਦ ਮੰਦਿਰ ਸਬ ਕਮੇਟੀ ਚੇਅਰਮੈਨ
Publish Date: Wed, 11 Feb 2026 07:09 PM (IST)
Updated Date: Thu, 12 Feb 2026 04:06 AM (IST)
ਕੈਪਸ਼ਨ-11ਪੀਐਚਜੀ4 ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ ਕੈਂਥ।
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਤੁਗਲਕਾ ਬਾਦ ਮੰਦਿਰ ਕਮੇਟੀ ਵਲੋਂ ਮਿਤੀ 06/02/2026 ਨੂੰ ਹੋਈ ਮੀਟਿੰਗ ਵਿੱਚ ਸ਼੍ਰੀ ਸੋਮ ਪ੍ਰਕਾਸ਼ ਨੂੰ ਤੁਗਲਕਾਬਾਦ ਮੰਦਿਰ ਕਮੇਟੀ ਦਾ ਮੈਂਬਰ ਬਣਾਇਆ ਗਿਆ। ਮੰਦਰ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਮੰਦਿਰ ਦੀ ਉਸਾਰੀ ਅਤੇ ਮੰਦਿਰ ਦਾ ਨਕਸ਼ਾ ਬਣਾਉਣ ਲਈ ਮੰਦਿਰ ਦੇ ਮੈਂਬਰਾਂ ਵਿੱਚੋਂ ਇੱਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸੋਮ ਪ੍ਰਕਾਸ਼, ਸ਼੍ਰੀਮਤੀ ਬੰਤੋ ਕਟਾਰੀਆ, ਸ਼੍ਰੀ ਬਾਲੀ ਜੀ, ਰਿਸ਼ੀ ਪਾਲ ਅਤੇ ਸੁਰਜੀਤ ਕੁਮਾਰ ਨੂੰ ਇਸ ਸਬ ਕਮੇਟੀ ਦਾ ਮੈਂਬਰ ਬਣਾਇਆ ਗਿਆ। ਇਸ ਕਮੇਟੀ ਦੇ ਚੇਅਰਮੈਨ ਸੋਮ ਪ੍ਰਕਾਸ਼ ਹੋਣਗੇ ਅਤੇ ਸੁਰਜੀਤ ਕੁਮਾਰ ਮੈਂਬਰ ਸੈਕਟਰੀ ਹੋਣਗੇ। ਇਹ ਕਮੇਟੀ ਮੰਦਿਰ ਦੇ ਨਿਰਮਾਣ ਦੀ ਦੇਖਭਾਲ ਕਰੇਗੀ ਤੇ ਮੰਦਰ ਦੇ ਨਕਸ਼ੇ ਨੂੰ ਚੰਗੇ ਆਰਕੀਟੈਕਟ ਨਾਲ ਸਲਾਹ ਮਸ਼ਵਰਾ ਕਰਕੇ ਮੰਦਿਰ ਦਾ ਇੱਕ ਪ੍ਰਭਾਵਸ਼ਾਲੀ ਨਕਸ਼ਾ ਇੱਕ ਮਹੀਨੇ ਵਿੱਚ ਬਣਵਾਏਗੀ। ਜੋ ਕਿ ਟਰੱਸਟ ਦੀ ਅਗਲੀ ਮੀਟਿੰਗ ’ਚ ਫਾਈਨਲ ਕੀਤਾ ਜਾਵੇਗਾ।