ਸਮਾਜ ਸੇਵਕਾ ਫੂਲਨ ਰਾਣੀ ਛੁਰਾ ਪੰਜ ਤੱਤਾਂ ’ਚ ਵਿਲੀਨ
ਸਮਾਜ ਸੇਵਕਾ ਫੂਲਨ ਰਾਣੀ ਛੁਰਾ ਪੰਜ ਤੱਤਾਂ ਵਿੱਚ ਵਿਲੀਨ ,ਛੁਰਾ ਪਰਿਵਾਰ ਨੂੰ ਸਦਮਾ
Publish Date: Fri, 13 Feb 2026 09:20 PM (IST)
Updated Date: Fri, 13 Feb 2026 09:24 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਮਾਜ ਸੇਵੀ ਲਾਲਾ ਦੌਲਤ ਰਾਮ ਛੁਰਾ ਦੀ ਧਰਮ ਪਤਨੀ ਸਮਾਜ ਸੇਵਕਾ ਫੂਲਨ ਰਾਣੀ ਛੁਰਾ ਜਿਨ੍ਹਾਂ ਦਾ ਅੱਜ ਸਵੇਰੇ ਸਵਰਗਵਾਸ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਨੂੰ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਸ਼੍ਰੀਮਤੀ ਫੂਲਨ ਛੁਰਾ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਭੂਸ਼ਣ ਛੁਰਾ ਤੇ ਛੋਟੇ ਸਪੁੱਤਰ ਅਮਿਤ ਛੁਰਾ ਨੇ ਦਿੱਤੀ। ਇਸ ਮੌਕੇ ਛੁਰਾ ਪਰਿਵਾਰ ਨਾਲ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀ ਛੁਰਾ ਪਰਿਵਾਰ ਭੂਸ਼ਣ ਛੁਰਾ ਤੇ ਅਮਿਤ ਛੁਰਾ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮਾਵਾਂ ਠੰਡੀਆਂ ਛਾਵਾਂ ਅਰਥਾਤ ਮਾਂ ਦੇ ਚਲੇ ਜਾਣ ਨਾਲ ਛੁਰਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਮੌਕੇ ਲਾਲਾ ਦੌਲਤ ਰਾਮ ਛੁਰਾ, ਭੂਸ਼ਣ ਛੁਰਾ, ਅਮਿਤ ਛੁਰਾ, ਕੁਲਦੀਪ ਚੰਦ ਛੁਰਾ, ਮੋਨਿਕਾ ਛੁਰਾ, ਵੀਨੂ ਛੁਰਾ, ਤੁਛਾਰ ਛੁਰਾ, ਤਾਨਕ ਛੁਰਾ, ਰੀਟਾ ਖੋਸਲਾ, ਕੈਪਟਨ ਸੰਦੀਪ ਖੋਸਲਾ, ਲਾਲਾ ਅਮਰ ਚੰਦ ਧੀਰ, ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕੌਂਸਲ, ਚੇਅਰਮੈਨ ਤੇਜਵੰਤ ਸਿੰਘ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ, ਸਤੀਸ਼ ਛੁਰਾ ਸਾਬਕਾ ਕੌਂਸਲਰ, ਰਕੇਸ਼ ਨੀਟੂ ਪ੍ਰਧਾਨ ਸ਼ਿਵ ਮੰਦਿਰ ਚੌੜਾ ਖੂਹ, ਇੰਦਰ ਮੋਹਨ ਗੁਪਤਾ, ਰਾਜਾ ਗੁਰਪ੍ਰੀਤ ਸਿੰਘ, ਅਰਵਿੰਦ ਧੀਰ, ਰਜਿੰਦਰ ਗੁਪਤਾ, ਐਡਵੋਕੇਟ ਰਕੇਸ਼ਪੁਰੀ, ਨਰਿੰਦਰ ਪੰਨੂ, ਰਾਜ ਮੋਹਣਪੁਰੀ, ਰਕੇਸ਼ ਛੁਰਾ, ਅਸ਼ੋਕ ਕਨੋਜੀਆ, ਮਨੋਜ ਸ਼ਰਮਾ, ਅਸ਼ੋਕ ਧੀਰ, ਮੁਕੇਸ਼ ਧੀਰ, ਡਾ. ਸੁਨੀਲ ਧੀਰ, ਪੀਯੂਸ਼ ਸਲਪੋਨਾ, ਮਿੰਟੂ ਨਈਅਰ, ਸੰਨੀ ਨਈਅਰ, ਸਤਪਾਲ ਮਨਚੰਦਾ, ਬਲਦੇਵ ਸਿੰਘ ਪਰਮਜੀਤਪੁਰ, ਗੁਰਦੀਪ ਸਿੰਘ ਖੁਰਾਣਾ, ਵਿਪਨ ਮੋਗਲਾ, ਸੰਜੀਵ ਮੋਗਲਾ, ਰਜੀਵ ਧੀਰ, ਸੰਜੀਵ ਮਰਵਾਹਾ, ਵਰੁਣ ਸ਼ਰਮਾ, ਕੌਂਸਲਰ ਪਵਨ ਕਨੋਜੀਆ, ਐਡਵੋਕੇਟ ਤਾਰਾ ਚੰਦ ਉੱਪਲ, ਰਵਿੰਦਰ ਰਵੀ ਪਿੱਥੋਰਾਲ, ਜੈਪਾਲ ਢੀੰਗਰਾ, ਮਾਧਵ ਗੁਪਤਾ, ਮੋਹਣ ਸਿੰਘ ਰੀਡਰ, ਪੀਏ ਬਲਜਿੰਦਰ ਸਿੰਘ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।