ਵਿਰਾਜ ਹੈਲਥ ਕੇਅਰ ਸੈਂਟਰ ’ਚ ਚਮੜੀ ਦਾ ਕੈਂਪ ਲਗਾਇਆ
ਵਿਰਾਜ ਹੈਲਥ ਕੇਅਰ ਸੈਂਟਰ ਵਿਖੇ ਚਮੜੀ ਸਬੰਧੀ ਕੈਂਪ ਲਗਾਇਆ
Publish Date: Mon, 16 Feb 2026 08:05 PM (IST)
Updated Date: Mon, 16 Feb 2026 08:09 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਿਰਾਜ ਹੈਲਥ ਕੇਅਰ ਸੈਂਟਰ ਸਕਿਨ ਲੇਜ਼ਰ ਤੇ ਆਰਥੋ ਤਲਵੰਡੀ ਚੌਕ, ਗੁਰਦੁਆਰਾ ਬੇਰ ਸਾਹਿਬ ਰੋਡ ਸੁਲਤਾਨਪੁਰ ਲੋਧੀ ਵਿਖੇ ਚਮੜੀ (ਸਕਿਨ) ਦੀ ਜਾਂਚ ਸਬੰਧੀ ਮੁਫਤ ਕੈਂਪ ਲਗਾਇਆ ਗਿਆ, ਜਿਸ ਵਿਚ 80 ਮਰੀਜ਼ਾਂ ਦਾ ਚੈੱਕਅਪ ਤੇ ਬਹੁਤ ਹੀ ਵਾਜਬ ਰੇਟਾਂ ’ਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਪ੍ਰਕਾਰ ਦੇ ਟੈਸਟ ਵੀ ਬਹੁਤ ਘੱਟ ਰੇਟ ’ਤੇ ਕੀਤੇ ਗਏ। ਕੈਂਪ ਦੌਰਾਨ ਕਾਲੇ ਦਾਗ ਤੇ ਹੋਰ ਚਮੜੀ ਸਬੰਧੀ ਕਈ ਤਰ੍ਹਾਂ ਦੇ ਪ੍ਰੋਸੀਜ਼ਰ ਕੀਤੇ ਗਏ। ਚੈੱਕਅਪ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਕੌਰ ਐੱਮਡੀ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਮਰੀਜ਼ਾਂ ਵੱਲੋਂ ਇਸ ਮੁਫਤ ਜਾਂਚ ਕੈਂਪ ਦਾ ਲਾਹਾ ਪ੍ਰਾਪਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਰਾਜ ਹੈਲਥ ਕੇਅਰ ਸੈਂਟਰ ਸਕਿਨ ਲੇਜ਼ਰ ਤੇ ਆਰਥੋ ਸੈਂਟਰ ਵਿਖੇ ਫੁਲਵੈਹਰੀ ਦਾ ਇਲਾਜ, ਹੱਡੀਆਂ ਤੇ ਜੋੜਾਂ ਦਾ ਇਲਾਜ, ਚਮੜੀ ਦੇ ਰੋਗਾਂ ਦਾ ਇਲਾਜ ਲੇਜ਼ਰ ਨਾਲ, ਹੇਅਰ ਟਰਾਂਸਪਲਾਂਟ, ਜਨਰਲ ਮੈਡੀਸਨ, ਓਪੀਡੀ ਜਨਰਲ ਸਰਜਰੀ, ਆਪ੍ਰੇਸ਼ਨ ਥੀਏਟਰ, ਡੀਆਰ ਐਕਸ ਥਰੀ ਕੋਰੀਓਗ੍ਰਾਫੀ ਪ੍ਰੋਸੈਸਰ, ਆਧਨਿਕ ਕੰਪਿਊਟਰ ਲੈਬ, ਏਸੀਜੀ 12 ਚੈਨਲ, ਫੁੱਲ ਬਾਡੀ ਚੈੱਕਅਪ ਕੀਤਾ ਜਾਂਦਾ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਜ ਲਈ ਵਿਰਾਜ ਹੈਲਥ ਕੇਅਰ ਸੈਂਟਰ ਵਿਖੇ ਪਹੁੰਚ ਕੇ ਲਾਭ ਪ੍ਰਾਪਤ ਕਰੋ। ਇਸ ਮੌਕੇ ਐੱਮਡੀ ਸੁਖਵਿੰਦਰ ਕੌਰ ਤੋਂ ਇਲਾਵਾ ਅਨਮੋਲ, ਪ੍ਰੀਆ, ਪਰਵੀਨ, ਪੂਜਾ, ਗੁਰਪ੍ਰੀਤ, ਕੁਲਵਿੰਦਰ ਆਦਿ ਵੀ ਹਾਜ਼ਰ ਸਨ।