ਵਿਰਾਜ ਹੈਲਥ ਕੇਅਰ ਸੈਂਟਰ ’ਚ ਚਮੜੀ ਸਬੰਧੀ ਕੈਂਪ ਲਗਾਇਆ
ਵਿਰਾਜ ਹੈਲਥ ਕੇਅਰ ਸੈਂਟਰ ਵਿਖੇ ਸਕਿੱਨ ਚਮੜੀ ਸਬੰਧੀ ਕੈਂਪ ਲਗਾਇਆ
Publish Date: Mon, 02 Feb 2026 09:35 PM (IST)
Updated Date: Mon, 02 Feb 2026 09:37 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਵਿਰਾਜ ਹੈਲਥ ਕੇਅਰ ਸੈਂਟਰ ਸਕਿਨ ਲੇਜ਼ਰ ਤੇ ਆਰਥੋ ਤਲਵੰਡੀ ਚੌਕ, ਗੁਰਦੁਆਰਾ ਬੇਰ ਸਾਹਿਬ ਰੋਡ ਸੁਲਤਾਨਪੁਰ ਲੋਧੀ ਵਿਖੇ ਚਮੜੀ ਦੀ ਜਾਂਚ ਸਬੰਧੀ ਮੁਫਤ ਕੈਂਪ ਲਗਾਇਆ ਗਿਆ, ਜਿਸ ਵਿਚ 110 ਮਰੀਜ਼ਾਂ ਦਾ ਚੈੱਕਅਪ ਤੇ ਬਹੁਤ ਹੀ ਵਾਜਬ ਰੇਟਾਂ ’ਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਮਰੀਜ਼ਾਂ ਦੇ ਵੱਖ-ਵੱਖ ਪ੍ਰਕਾਰ ਦੇ ਟੈਸਟ ਵੀ ਬਹੁਤ ਘੱਟ ਰੇਟ ’ਤੇ ਕੀਤੇ ਗਏ। ਕੈਂਪ ਦੌਰਾਨ ਦਾਗ, ਪਿੰਪਲ ਤੇ ਮੌਕਿਆਂ ਦੇ ਪ੍ਰੋਸੀਜ਼ਰ ਕੀਤੇ ਗਏ। ਚੈੱਕਅਪ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਕੌਰ ਐੱਮਡੀ ਨੇ ਚਮੜੀ ਦੀ ਸਾਂਭ ਸੰਭਾਲ ਤੇ ਸਾਵਧਾਨੀਆਂ ਤੇ ਬਿਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਡੀ ਗਿਣਤੀ ਵਿਚ ਮਰੀਜ਼ਾਂ ਵੱਲੋਂ ਇਸ ਮੁਫਤ ਜਾਂਚ ਕੈਂਪ ਦਾ ਲਾਹਾ ਪ੍ਰਾਪਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿਰਾਜ ਹੈਲਥ ਕੇਅਰ ਸੈਂਟਰ ਸਕਿਨ ਲੇਜ਼ਰ ਤੇ ਆਰਥੋ ਸੈਂਟਰ ਵਿਖੇ ਫੁਲਵਹਿਰੀ ਦਾ ਇਲਾਜ, ਹੱਡੀਆਂ ਤੇ ਜੋੜਾਂ ਦਾ ਇਲਾਜ, ਚਮੜੀ ਦੇ ਰੋਗਾਂ ਦਾ ਇਲਾਜ ਲੇਜ਼ਰ ਨਾਲ, ਹੇਅਰ ਟਰਾਂਸਪਲਾਂਟ, ਜਨਰਲ ਮੈਡੀਸਨ, ਓਪੀਡੀ ਜਨਰਲ ਸਰਜਰੀ, ਆਪ੍ਰੇਸ਼ਨ ਥੀਏਟਰ, ਡੀਆਰ ਐਕਸ ਥਰੀ ਕੋਰੀਓਗ੍ਰਾਫੀ ਪ੍ਰੋਸੈਸਰ, ਆਧਨਿਕ ਕੰਪਿਊਟਰ ਲੈਬ, ਏਸੀਜੀ 12 ਚੈਨਲ, ਫੁੱਲ ਬਾਡੀ ਚੈੱਕ ਅਪ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਮਰੀਜ਼ ਨੂੰ ਦਾਖਲ ਕਰਨ ਦੀ ਸੁਵਿਧਾ, ਈਈਜੀ ਆਦਿ ਸਹੂਲਤਾਂ ਉਪਲਬਧ ਹਨ। ਹਸਪਤਾਲ ਵੱਲੋਂ ਫਰੀ ਹੋਮ ਸੈਂਪਲ ਕੁਲੈਕਸ਼ਨ ਤੇ ਫਰੀ ਹੋਮ ਡਿਲੀਵਰੀ ਆਫ ਮੈਡੀਸਨ ਉਪਲਬਧ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਜ ਲਈ ਵਿਰਾਜ ਹੈਲਥ ਕੇਅਰ ਸੈਂਟਰ ਵਿਖੇ ਪਹੁੰਚ ਕੇ ਲਾਭ ਪ੍ਰਾਪਤ ਕਰੋ।