ਗਾਇਕ ਲਹਿੰਬਰ ਹੁਸੈਨਪੁਰੀ ਦਾ ਨਵਾਂ ਟਰੈਕ ਰਿਲੀਜ਼
ਗਾਇਕ ਲਹਿੰਬਰ ਹੁਸੈਨਪੁਰੀ ਦਾ ਨਵਾ ਟਰੈਕ ਗਏ ਜਮਾਨੇ ਜੀ ਜੀ ਦੇ ਰਿਲੀਜ਼
Publish Date: Fri, 06 Feb 2026 06:40 PM (IST)
Updated Date: Fri, 06 Feb 2026 06:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕਪੂਰਥਲਾ : ਐੱਲਐੱਚ ਪ੍ਰੋਡਕਸ਼ਨ ਦੇ ਬੈਨਰ ਹੇਠ ਇੰਟਰਨੈਸ਼ਨਲ ਗਾਇਕ ਲਹਿੰਬਰ ਹੁਸੈਨਪੁਰੀ ਦਾ ਨਵਾਂ ਟਰੈਕ ‘ਗਏ ਜ਼ਮਾਨੇ ਜੀ ਜੀ’ ਨੂੰ ਬੜੀ ਧੂਮਧਾਮ ਨਾਲ ਰਿਲੀਜ਼ ਕੀਤਾ ਗਿਆ ਹੈ। ਇਸ ਦਾ ਸੰਗੀਤ ਬਿਲੀਵਰ ਨੇ ਤਿਆਰ ਕੀਤਾ ਹੈ ਤੇ ਅਸਿਸਟੈਂਟ ਦੇ ਤੌਰ ’ਤੇ ਲਵਨੂਰ ਸਿੰਘ ਐੱਮਡੀ ਨੇ ਕੰਮ ਕੀਤਾ ਹੈ ਤੇ ਇਸ ਦੇ ਲੇਖਕ ਸੋਢੀ ਲਿੱਤਰਾਂ ਵਾਲਾ ਹਨ। ਵੀਡੀਓ ਡਾਇਰੈਕਟਰ ਰਣਜੀਤ ਉੱਪਲ ਨੇ ਖੂਬਸੂਰਤ ਵੀਡੀਓ ਤਿਆਰ ਕੀਤਾ ਹੈ। ਲਹਿੰਬਰ ਹੁਸੈਨਪੁਰੀ ਦੀ ਖੂਬਸੂਰਤ ਅਵਾਜ਼ ਵਿਚ ਗਾਏ ਇਸ ਟਰੈਕ ਨੂੰ ਸਰੋਤਿਆਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਮੀਡੀਆ ਨੂੰ ਰਜਿੰਦਰ ਸਨਮ ਨੇ ਦਿੱਤੀ।