ਸਲਾਨਾ ਮੇਲੇ ਦੌਰਾਨ ਗਾਇਕ ਬਲਵੀਰ ਸ਼ੇਰਪੁਰੀ ਦਾ ਸਨਮਾਨ
ਪੀਰ ਗੈਬ ਗਾਜੀ ਸਲਾਨਾ ਮੇਲੇ ਦੌਰਾਨ ਗਾਇਕ ਬਲਵੀਰ ਸ਼ੇਰਪੁਰੀ ਦਾ ਸਨਮਾਨ
Publish Date: Sat, 21 Mar 2026 09:16 PM (IST)
Updated Date: Sat, 21 Mar 2026 09:19 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਬੂਸੋਵਾਲ ਰੋਡ ’ਤੇ ਸਥਿਤ ਪੀਰ ਬਾਬਾ ਗੈਬ ਗਾਜ਼ੀ ਦਰਗਾਹ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਚਾਦਰ ਤੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਸਟੇਜ ਦਾ ਅਗਾਜ਼ ਲੋਕ ਗਾਇਕ ਬਲਵੀਰ ਸ਼ੇਰਪੁਰੀ ਐਂਡ ਪਾਰਟੀ ਵੱਲੋਂ ਕੀਤਾ ਗਿਆ। ਬਾਅਦ ਵਿਚ ਰਾਣਾ ਲਾਹੌਰੀਆ ਤੇ ਮਨੀਸ਼ ਹੰਸ ਨੇ ਹਾਜ਼ਰੀ ਭਰੀ। ਗਾਇਕ ਬਲਵੀਰ ਸ਼ੇਰਪੁਰੀ ਨੇ ਸੱਭਿਆਚਾਰ ਸੂਫ਼ੀ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਪ੍ਰਬੰਧਕਾਂ ਵੱਲੋਂ ਗਾਇਕ ਬਲਵੀਰ ਸ਼ੇਰਪੁਰੀ ਤੇ ਆਈਆਂ ਸਹਿਯੋਗੀ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਜਥੇਦਾਰ ਨਿਰਵੈਲ ਸਿੰਘ ਢਿੱਲੋਂ, ਮਲੂਕ ਸਿੰਘ ਲਾਡੀ, ਹਰਪ੍ਰੀਤ ਸਿੰਘ, ਹੀਰਾ ਸਿੰਘ, ਸੁਖਵਿੰਦਰ ਸਿੰਘ ਬੱਬੂ ਤਰਫਹਾਜੀ, ਸਟੇਜ ਸੰਚਾਲਕ ਬਾਬਾ ਰਕੇਸ਼ ਕੁਮਾਰ ਕੇਸ਼ਾ, ਕੁਲਵੰਤ ਸਿੰਘ, ਸਤਨਾਮ ਸਿੰਘ ਆਦਿ ਹੋਰ ਅਨੇਕਾਂ ਸੰਗਤਾਂ ਮੌਜੂਦ ਸਨ।