ਸਿਮਰਨ ਕੌਰ ਜ਼ਿਲ੍ਹਾ ਪੱਧਰ ’ਤੇ 8ਵਾਂ ਸਥਾਨ ’ਤੇ ਰਹੀ
ਸਿਮਰਨ ਕੌਰ ਨੂੰ ਬਾਰਵੀਂ ਦੀ ਬੋਰਡ ਪ੍ਰੀਖਿਆ ‘ਚ ਜਿਲ੍ਹਾ ਪੱਧਰ ‘ਤੇ ਮਿਿਲਆ 8ਵਾਂ ਸਥਾਨ
Publish Date: Sun, 17 May 2026 06:38 PM (IST)
Updated Date: Sun, 17 May 2026 06:39 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਸਰਕਾਰੀ ਸੀ. ਸੈਕੰ. ਸਕੂਲ ਲੱਖਪੁਰ ਦੀ ਵਿਦਿਆਰਥਣਾਂ ਸਿਮਰਨ ਕੌਰ ਪੁੱਤਰੀ ਜੀਤ ਰਾਮ ਵਾਸੀ ਪਿੰਡ ਸੰਗਤਪੁਰ ਨੇ ਪੰਜਾਬ ਸਕੂਲ ਬੋਰਡ ਵੱਲੋਂ ਮਾਰਚ ਮਹੀਨੇ ਵਿੱਚ ਲਈ ਗਈ ਸਾਲਾਨਾ ਪ੍ਰੀਖਿਆ ’ਚ ਜ਼ਿਲ੍ਹਾ ਪੱਧਰ ’ਤੇ 8ਵਾਂ ਸਥਾਨ ਅਤੇ ਬਲਾਕ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਹੋਣਹਾਰ ਵਿਦਿਆਰਥਣ ਨੇ 95.6% (478/500) ਅੰਕ ਹਾਸਲ ਕਰ ਕੇ ਆਪਣੇ ਸਕੂਲ, ਪਿੰਡ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥਣ ਸਿਮਰਨ ਕੌਰ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਕੂਲ ਦੇ ਰਿਟਾ. ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਤੋਂ ਇਲਾਵਾ ਬੀਐੱਨਓ ਮੀਨੂੰ ਗੁਪਤਾ, ਡੀਡੀਓ ਰਣਜੀਤ ਕੁਮਾਰ ਗੋਗਨਾ, ਗੁਰਮੀਤ ਸਿੰਘ ਗੋਗੀ ਸਰਪੰਚ ਲੱਖਪੁਰ ਅਤੇ ਤਜਿੰਦਰ ਸਿੰਘ ਸਰਪੰਚ ਸੰਗਤਪੁਰ ਨੇ ਉਚੇਰੇ ਤੌਰ ’ਤੇ ਹਾਜ਼ਰੀ ਲਗਵਾਈ। ਉਨ੍ਹਾਂ ਸਿਮਰਨ ਕੌਰ ਨੂੰ ਉਸ ਦੀ ਪ੍ਰਾਪਤੀ ਲਈ ਸ਼ੁੱਭਇੱਛਾਵਾਂ ਦਿੱਤੀਆਂ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸੇਵਾਮੁਕਤ ਪ੍ਰਿੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਸਿਮਰਨ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਅਜੋਕੇ ਸਮੇਂ ਵਿੱਚ ਉੱਚ ਸਿੱਖਿਆ ਦਾ ਵਿਸ਼ੇਸ਼ ਮਹੱਤਵ ਹੈ। ਉਹਨਾਂ ਨੇ ਅਗਲੀਆਂ ਕਲਾਸਾਂ ਦੀ ਪੜ੍ਹਾਈ ਹੋਰ ਵੀ ਤਨਦੇਹੀ ਦੇ ਨਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਇੰਦਰਜੀਤ ਕੌਰ ਖਾਟੀ ਨੇ ਸਿਮਰਨ ਕੌਰ ਨੂੰ ਸ਼ੁੱਭਇੱਛਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਮਿਹਨਤੀ ਸਟਾਫ ਵਲੋਂ ਦਿੱਤੇ ਮਾਰਗ ਦਰਸ਼ਨ ਦੀ ਬਦੌਲਤ ਇਸ ਵਾਰ 8ਵੀਂ ਅਤੇ 10ਵੀਂ ਜਮਾਤ ਦਾ ਨਤੀਜਾ ਵੀ ਸੌ ਫ਼ੀਸਦੀ ਰਿਹਾ ਹੈ। ਇਸ ਮੌਕੇ ਰਜਨੀ ਪੂਨੀ, ਸਾਬਕਾ ਸਰਪੰਚ ਮਹਿੰਦਰ ਸਿੰਘ, ਕੁਲਦੀਪ ਸਿੰਘ ਪੰਚ, ਦਵਿੰਦਰ ਪਾਲ ਸਿੰਘ ਪੰਚ, ਸੁਰਿੰਦਰ ਪਾਲ ਸਿੰਘ ਪੰਚ, ਜਗਦੀਪ ਸਿੰਘ ਯੂਕੇ, ਪਰਮਜੀਤ ਸਿੰਘ, ਮਨਜੀਤ ਲਾਲ, ਪਰਮਜੀਤ ਕੌਰ, ਸੁਰਿੰਦਰ ਕੁਮਾਰ, ਰਾਜੀਵ ਸ਼ਰਮਾ, ਸਤਵਿੰਦਰ ਸਿੰਘ, ਸੁਖਜਿੰਦਰ ਸਿੰਘ, ਰਣਜੀਤ ਸਿੰਘ, ਪ੍ਰਦੀਪ ਸਿੰਘ, ਬਾਲ ਕਿਸ਼ਨ ਨਾਗਲਾ, ਸ਼ਰੂਤੀ ਪਾਠਕ, ਬਿੰਦੀਆ ਸੰਧੂ, ਹਰਪ੍ਰੀਤ ਕੌਰ, ਹਰੀ ਚੰਦਰ, ਮੇਹਰ ਚੰਦ, ਮੇਜਰ ਲਾਲ, ਲਾਲਾ ਚਮਨ ਲਾਲ ਆਦਿ ਹਾਜ਼ਰ ਸਨ।