- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ ਮਿਸ਼ਨਰੀ ਕਾਲਜ ਦਾ ਜ਼ੋਨਲ ਸਲਾਨਾ ਇਜਲਾਸ ਕਰਵਾਇਆ

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸਿੱਖ ਮਿਸ਼ਨਰੀ ਕਾਲਜ ਦਾ ਜ਼ੋਨਲ ਸਲਾਨਾ ਇਜਲਾਸ ਮੁੱਖ ਦਫ਼ਤਰ ਦੇ ਮਿੱਥੇ ਪ੍ਰੋਗਰਾਮ ਅਨੁਸਾਰ ਕਪੂਰਥਲਾ ਦੇ ਜ਼ੋਨਲ ਆਰਗੇਨਾਈਜ਼ਰ ਹਰਭਜਨ ਸਿੰਘ ਦੇ ਨਿਵਾਸ ਅਸਥਾਨ ਵਿਖੇ ਮੁੱਖ ਦਫ਼ਤਰ ਲੁਧਿਆਣਾ ਦੀ ਸੀਨੀਅਰ ਸੁਪਰੀਮ ਕੌਂਸਲ ਦੀ ਮੈਂਬਰ ਸਤਿੰਦਰ ਕੌਰ, ਦਵਿੰਦਰ ਸਿੰਘ ਸ੍ਰੀ ਨਗਰ, ਇੰਦਰਜੀਤ ਸਿੰਘ ਬਾਬਾ ਬਕਾਲਾ, ਜ਼ੋਨਲ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ, ਬਲਜੀਤ ਸਿੰਘ ਜਲੰਧਰ, ਜ਼ੋਨਲ ਆਰਗੇਨਾਈਜ਼ਰ ਹਰਭਜਨ ਸਿੰਘ ਦੇ ਭਰਪੂਰ ਉਪਰਾਲੇ ਨਾਲ ਕਰਵਾਇਆ ਗਿਆ, ਜਿਸ ਵਿਚ ਆਉਣ ਵਾਲੇ ਭਵਿੱਖ ਵਿਚ ਗੁਰਮਤਿ ਪ੍ਰਚਾਰ ਕਰਨ ਹਿੱਤ ਤੇ ਨੌਜਵਾਨਾਂ ਵਿਚ ਗੁਰਮਤਿ ਧਰਮ ਤੇ ਸਿੱਖੀ ਦੇ ਵਿਚਾਰ ਦ੍ਰਿੜ ਕਰਵਾਉਂਣ ਲਈ ਬਹੁਤ ਵੱਡੇ ਯਤਨ ਕੀਤੇ ਜਾਣਗੇ ਤੇ ਬਹੁਤ ਠੋਸ ਮਜ਼ਬੂਤ ਲਹਿਰ ਆਰੰਭ ਕੀਤੀ ਜਾਵੇਗੀ। ਬੱਚਿਆਂ, ਨੌਜਵਾਨਾਂ ਤੇ ਸੰਗਤਾਂ ਦੀਆਂ ਧਾਰਮਿਕ ਕਲਾਸਾਂ ਲਗਾਈਆਂ ਜਾਣਗੀਆ। ਧਾਰਮਿਕ ਸਮਾਗਮ ਸ਼ਹਿਰ ਤੇ ਪਿੰਡਾਂ ਵਿਚ ਕਰਵਾਏ ਜਾਣਗੇ। ਵਿਚਾਰ ਗੋਸ਼ਟੀਆਂ ਕਰਵਾਈਆਂ ਜਾਣਗੀਆਂ, ਅੰਮ੍ਰਿਤ ਸੰਚਾਰ ਦੀ ਲਹਿਰ ਆਰੰਭ ਕੀਤੀ ਜਾਵੇਗੀ। ਜ਼ੋਨਲ ਅਧੀਨ ਪੈਂਦੇ ਸਰਕਲਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਸਰਕਲ ਕਪੂਰਥਲਾ ਦੇ ਠੇਕੇਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਸਰਕਲ ਪੱਧਰ ਤੇ ਸੇਵਾਵਾਂ ਕੀਤੀਆਂ ਜਾਣਗੀਆਂ। ਜ਼ੋਨਲ ਆਰਗੇਨਾਈਜ਼ਰ ਹਰਭਜਨ ਸਿੰਘ, ਜ਼ੋਨਲ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਜ਼ੋਨਲ ਅਧੀਨ ਸੁਲਤਾਨਪੁਰ ਲੋਧੀ, ਰੇਲ ਕੋਚ ਫੈਕਟਰੀ, ਕਪੂਰਥਲਾ ਸਰਕਲਾਂ ਦੀ ਮਜ਼ਬੂਤੀ ਲਈ ਭਰਪੂਰ ਯਤਨ ਕੀਤੇ ਜਾਣਗੇ ਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ। ਮੁੱਖ ਦਫ਼ਤਰ ਦੀ ਆਗੂ ਬੀਬੀ ਸਤਿੰਦਰ ਕੌਰ, ਦਵੰਦਰ ਸਿੰਘ, ਇੰਦਰਜੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਮੁੱਖ ਦਫ਼ਤਰ ਲੁਧਿਆਣਾ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾਵੇਗਾ। ਸਰਕਲ ਸੁਲਤਾਨਪੁਰ ਲੋਧੀ ਦੇ ਸੁਖਦੇਵ ਸਿੰਘ, ਕਪੂਰਥਲਾ ਦੇ ਠੇਕੇਦਾਰ ਸੁਰਿੰਦਰ ਸਿੰਘ, ਆਰਸੀਐੱਫ ਦੇ ਸਰਕਲ ਇੰਚਾਰਜਾਂ ਦੀਆਂ ਸੇਵਾਵਾਂ ਦੀ ਪ੍ਰਸੰਸ਼ਾ ਕੀਤੀ ਗਈ। ਜ਼ੋਨਲ ਆਰਗੇਨਾਈਜ਼ਰ ਹਰਭਜਨ ਸਿੰਘ, ਜ਼ੋਨਲ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਨੇ ਜ਼ੋਨਲ ਪੱਧਰ ’ਤੇ ਆਏ ਅਹੁੱਦੇਦਾਰਾਂ ’ਤੇ ਵੱਖ-ਵੱਖ ਸਰਕਲਾਂ ਵਿਚੋਂ ਇੰਚਾਰਜਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਲਾਨਾ ਇਜਲਾਸ ਵਿਚ ਜ਼ੋਨਲ ਇੰਚਾਰਜ ਹਰਭਜਨ ਸਿੰਘ, ਜ਼ੋਨਲ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ, ਦਵਿੰਦਰ ਸਿੰਘ ਸ੍ਰੀ ਨਗਰ ਜੰਮੂ ਕਸ਼ਮੀਰ, ਹਰਿੰਦਰ ਸਿੰਘ, ਆਰਸੀਐੱਫ ਦੇ ਆਗੂ ਨਰਿੰਦਰ ਸਿੰਘ, ਨਿਸ਼ਾਨ ਸਿੰਘ ਢੁੱਡੀਆਂਵਾਲ, ਦਲਜੀਤ ਸਿੰਘ ਬੁਤਾਲਾ (ਅੰਮ੍ਰਿਤਸਰ) ਰਘਬੀਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ, ਸਰਬਜੀਤ ਸਿੰਘ ਮੁੱਖ ਦਫ਼ਤਰ ਲੁਧਿਆਣਾ, ਤਰਨਜੀਤ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਸਿੰਘ ਪੀਟੀਯੂ, ਬਲਜੀਤ ਸਿੰਘ ਜਲੰਧਰ, ਠੇਕੇਦਾਰ ਸੁਰਿੰਦਰ ਸਿੰਘ, ਗੁਰਬਖਸ਼ ਸਿੰਘ ਪੀਐੱਨਬੀ, ਹਰਪ੍ਰੀਤ ਸਿੰਘ ਰੇਲ ਕੋਚ ਫੈਕਟਰੀ, ਨਰਿੰਦਰ ਸਿੰਘ ਆਰਸੀਐੱਫ ਆਦਿ ਹਾਜ਼ਰ ਸਨ।