ਜੈਅੰਤੀ ਮਹਾਉਤਸਵ ਮੌਕੇ ਸ਼੍ਰੀ ਵਿਸ਼ਵਕਰਮਾ ਮਹਾਪੁਰਾਣ ਪਾਠ ਦਾ ਹੋਇਆ ਆਰੰਭ
ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਜੈਅੰਤੀ ਮਹੋਤਸਵ ਮੌਕੇ ਸ਼੍ਰੀ ਵਿਸ਼ਵਕਰਮਾ ਮਹਾਪੁਰਾਣ ਪਾਠ ਦਾ ਹੋਇਆ ਆਰੰਭ
Publish Date: Wed, 04 Feb 2026 07:18 PM (IST)
Updated Date: Thu, 05 Feb 2026 04:08 AM (IST)

ਕੈਪਸ਼ਨ-04ਪੀਐਚਜੀ13 ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪ੍ਰਦੀਪ ਧੀਮਾਨ ਤੇ ਹੋਰ ਮੈਂਬਰ। ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਸ਼ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ’ਚ 8 ਫਰਵਰੀ ਨੂੰ ਮਨਾਏ ਜਾ ਰਹੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਜੈਅੰਤੀ ਮਹੋਤਸਵ ਦੇ ਸੰਬਧ ਵਿੱਚ ਸ਼੍ਰੀ ਵਿਸ਼ਵਕਰਮਾ ਮਹਾਪੁਰਾਣ ਪਾਠ ਦਾ ਸ਼ੁਭ ਆਰੰਭ ਕੀਤਾ ਗਿਆ। ਮੰਦਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਾਠ ਦਾ ਭੋਗ 8 ਫਰਵਰੀ ਨੂੰ ਸਵੇਰੇ 10 ਵਜੇ ਪਾਇਆ ਜਾਵੇਗਾ, ਜਿਸ ਉਪਰੰਤ ਜੈਅੰਤੀ ਮਹਾਉਤਸਵ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਸਮਾਗਮ ਦੀ ਪ੍ਰਧਾਨਗੀ ਪਰਮਜੀਤ ਸਿੰਘ ਭੋਗਲ ਕਰਨਗੇ, ਜਦਕਿ ਝੰਡਾ ਲਹਿਰਾਉਣ ਦੀ ਰਸਮ ਸਰਬਜੀਤ ਸਿੰਘ ਸਿਆਣ ਵੱਲੋਂ ਨਿਭਾਈ ਜਾਵੇਗੀ। ਪ੍ਰਧਾਨ ਪ੍ਰਦੀਪ ਧੀਮਾਨ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਜੈਅੰਤੀ ਮਹੋਤਸਵ ਵਿੱਚ ਸ਼ਾਮਿਲ ਹੋ ਕੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਦਾਨੀ ਸੱਜਣ ਸਰਦਾਰ ਕਿਰਪਾਲ ਸਿੰਘ ਫਲੋਰਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ਮੰਦਰ ਦਰਬਾਰ ਵਿੱਚ ਸੇਵਾ ਸਵਰੂਪ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਦੀ ਸੇਵਾ ਦੇ ਸਨਮਾਨ ਵਜੋਂ ਮੰਦਰ ਵਿੱਚ ਉਨ੍ਹਾਂ ਦੇ ਨਾਮ ਦੀ ਪੱਥਰ ਦੀ ਪੱਟੀ ਵੀ ਸਥਾਪਿਤ ਕੀਤੀ ਗਈ। ਇਸ ਮੌਕੇ ਸੁਰਿੰਦਰ ਪਾਲ ਧੀਮਾਨ, ਜਸਪਾਲ ਸਿੰਘ ਲਾਲ, ਗੁਰਨਾਮ ਸਿੰਘ ਜੁਤਲਾ, ਅਮੋਲਕ ਸਿੰਘ ਝੀਤਾ, ਨਰਿੰਦਰ ਸਿੰਘ ਟੱਟਰ, ਰਾਜਿੰਦਰ ਸਿੰਘ ਰੂਪਰਾਏ, ਹਰਜੀਤ ਸਿੰਘ ਭਮਰਾ, ਬਲਵਿੰਦਰ ਸਿੰਘ ਰਤਨ, ਵਿਕਰਮ ਰੂਪਰਾਏ ਅਤੇ ਪੰਡਿਤ ਮਾਧਵ ਆਦਿ ਹਾਜ਼ਰ ਸਨ।