ਸਲਾਨਾ ਸਮਾਗਮ ਤਹਿਤ ਸ਼੍ਰੀ ਰਾਮਾਇਣ ਪਾਠ ਆਰੰਭ
ਜਠੇਰੇ ਦੁੱਗਲਾਂ ਹਦੀਆਬਾਦ ਵਿਖੇ ਸਲਾਨਾ ਸਮਾਗਮ ਤਹਿਤ ਸ਼੍ਰੀ ਰਾਮਾਇਣ ਪਾਠ ਦੀ ਹੋਈ ਆਰੰਭਤਾ
Publish Date: Mon, 16 Mar 2026 07:52 PM (IST)
Updated Date: Mon, 16 Mar 2026 07:55 PM (IST)

ਫਗਵਾੜਾ : ਜਠੇਰੇ ਦੁੱਗਲਾਂ ਵੈੱਲਫੇਅਰ ਸੁਸਾਇਟੀ (ਰਜਿ.) ਹਦੀਆਬਾਦ ਫਗਵਾੜਾ ਵੱਲੋਂ ਦੋ ਰੋਜ਼ਾ ਸਲਾਨਾ ਸਮਾਗਮ ਦਾ ਅੱਜ ਮੰਗਲ ਕਲਸ਼ ਯਾਤਰਾ ਦੇ ਨਾਲ ਸ਼ੁੱਭ ਆਰੰਭ ਕੀਤਾ ਗਿਆ। ਇਹ ਮੰਗਲ ਯਾਤਰਾ ਪਵਿੱਤਰ ਸ਼੍ਰੀ ਰਾਮਾਇਣ ਗ੍ਰੰਥ ਦੀ ਅਗਵਾਈ ਹੇਠ ਸਵੇਰੇ ਸ਼੍ਰੀ ਸ਼ੰਕਰਨਾਥ ਪਰਬਤ ਮੱਠ ਤੋਂ ਬੈਂਡ-ਵਾਜਿਆਂ ਦੇ ਨਾਲ ਸ਼ੁਰੂ ਹੋਈ। ਮੰਗਲ ਯਾਤਰਾ ਦਾ ਵੱਖ-ਵੱਖ ਪੜਾਵਾਂ ’ਤੇ ਐੱਸਡੀ ਪੁੱਤਰੀ ਪਾਠਸ਼ਾਲਾ ਹਦੀਆਬਾਦ, ਐੱਸਡੀ ਮਾਡਲ ਸਕੂਲ ਦੀ ਪ੍ਰਬੰਧਕ ਕਮੇਟੀ ਤੇ ਚੱਢਾ ਬਿਰਾਦਰੀ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਲੰਗਰ ਵੀ ਲਗਾਏ ਗਏ। ਮੰਗਲ ਯਾਤਰਾ ਇਲਾਕੇ ਦੀ ਪਰਿਕ੍ਰਮਾ ਕਰਦੀ ਹੋਈ ਜਠੇਰੇ ਦੁੱਗਲਾਂ ਵਿਖੇ ਪਹੁੰਚੀ, ਜਿਥੇ ਬ੍ਰਹਮਚਾਰੀ ਦੀਪ ਚੈਤੰਨਿਆ ਜੀ ਮਹਾਰਾਜ ਨੇ ਬ੍ਰਹਮਲੀਨ ਸ਼੍ਰੀ ਸਵਾਮੀ ਗੰਗਾਨੰਦ ਪਰਬਤ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਝੰਡੇ ਦੀ ਰਸਮ ਪੂਰੀ ਕਰਵਾਈ। ਉਪਰੰਤ ਸ਼੍ਰੀ ਰਾਮਚਰਿਤਮਾਨਸ ਦਾ ਅਖੰਡ ਪਾਠ ਆਰੰਭ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਜੈ ਦੇਵ ਦੁੱਗਲ ਨੇ ਦੱਸਿਆ ਕਿ 17 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ ਹਵਨ ਯੱਗ ਉਪਰੰਤ ਸ੍ਰੀ ਰਮਾਇਣ ਪਾਠ ਦਾ ਭੋਗ ਪਾਇਆ ਜਾਵੇਗਾ। ਉਨ੍ਹਾਂ ਨੇ ਸਮੂਹ ਦੁੱਗਲ ਤੇ ਭਾਰਦਵਾਜ ਗੋਤਰ ਪਰਿਵਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਜਠੇਰੇ ਪੂਜਨ ਸਮਾਗਮ ਵਿਚ ਹਾਜ਼ਰੀ ਭਰ ਕੇ ਆਪਣੇ ਪੁਰਖਿਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸੁਨੀਲ ਦੁੱਗਲ, ਅਨਿਲ ਦੁੱਗਲ, ਅਨੂਪ ਦੁੱਗਲ, ਅਨਿਲ ਭਾਰਦਵਾਜ, ਸੌਰਵ ਦੁੱਗਲ, ਰਵੀ ਮੰਗਲ, ਬੋਬੀ ਦੁੱਗਲ, ਬ੍ਰਿਜ ਕੁਮਰਾ, ਰੀਤਾ ਥਾਪਰ, ਪੂਜਾ ਦੁੱਗਲ, ਪੁਸ਼ਪਾ ਭਾਰਦਵਾਜ, ਸੁਮਨ ਦੁੱਗਲ, ਮੀਨੂੰ, ਨਿਧੀ, ਨਤਾਸ਼ਾ, ਆਰਤੀ, ਰਜਨੀ, ਨੀਰੂ, ਨਿਸ਼ਾ, ਲਵੀਨਾ, ਕਨਿਕਾ, ਸੋਨਾਲੀ, ਅਦਿਤੀ, ਮਮਤਾ ਤੇ ਅੰਜੂ ਦੁੱਗਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਤੇ ਪਤਵੰਤੇ ਹਾਜ਼ਰ ਸਨ।