ਫਗਵਾੜਾ ’ਚ ਸ਼੍ਰੀ ਹਨੂੰਮਾਨ ਜਨਮ ਉਤਸਵ ਮਨਾਇਆ
ਸ਼੍ਰੀ ਹਨੂੰਮਾਨਗੜ੍ਹੀ ਮੰਦਿਰ ਵਿਖੇ ਸ਼੍ਰੀ ਹਨੂੰਮਾਨ ਜੀ ਦਾ ਜਨਮ ਦਿਵਸ ਮਨਾਇਆ ਗਿਆ
Publish Date: Thu, 02 Apr 2026 07:35 PM (IST)
Updated Date: Thu, 02 Apr 2026 07:37 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸ਼੍ਰੀ ਕ੍ਰਿਸ਼ਨ ਵੈੱਲਫੇਅਰ ਸੋਸਾਇਟੀ ਫਗਵਾੜਾ ਤੇ ਸਰਵ ਸ਼ਕਤੀ ਸੈਨਾ ਨੇ ਸ਼੍ਰੀ ਹਨੂੰਮਾਨਗੜ੍ਹੀ ਮੰਦਿਰ, ਜੀਟੀ ਰੋਡ, ਫਗਵਾੜਾ ਵਿਖੇ ਸ਼੍ਰੀ ਹਨੂੰਮਾਨਜੀ ਦਾ ਜਨਮ ਦਿਵਸ ਬਹੁਤ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 10 ਵਜੇ ਹਵਨ ਪੂਜਨ ਨਾਲ ਹੋਈ, ਜਿਸ ਤੋਂ ਬਾਅਦ ਸ਼੍ਰੀ ਹਨੂੰਮਾਨਗੜ੍ਹੀ ਮੰਦਿਰ ਦੇ ਚੇਅਰਮੈਨ ਬਲਦੇਵ ਰਾਜ ਸ਼ਰਮਾ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਵਰਮਾਨੀ ਪਰਿਵਾਰ ਵੱਲੋਂ ਭੰਡਾਰੇ ਦਾ ਆਯੋਜਨ ਕੀਤਾ ਗਿਆ। ਸਥਾਨਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਭੰਡਾਰਾ ਵੰਡ ਕੇ ਸੇਵਾ ਕੀਤੀ। ਇਸ ਮੌਕੇ ਸ਼੍ਰੀ ਕ੍ਰਿਸ਼ਨ ਵੈੱਲਫੇਅਰ ਸੋਸਾਇਟੀ, ਫਗਵਾੜਾ ਦੇ ਪ੍ਰਧਾਨ ਰਮਨ ਸ਼ਰਮਾ, ਸਰਵ ਸ਼ਕਤੀ ਸੈਨਾ ਦੇ ਸੂਬਾ ਪ੍ਰਧਾਨ ਅਵਤਾਰ ਪੰਮਾ, ਸ਼੍ਰੀ ਹਨੂੰਮਾਨਗੜ੍ਹ ਫਗਵਾੜਾ ਦੇ ਪ੍ਰਧਾਨ ਬਲਦੇਵ ਰਾਜ ਸ਼ਰਮਾ, ਐਡਵੋਕੇਟ ਰਵਿੰਦਰ ਸ਼ਰਮਾ, ਸੌਰਵ ਖੁੱਲਰ, ਰੁਪੇਸ਼ ਧੀਰ, ਨਿਸ਼ਾਂਤ ਸ਼ਰਮਾ, ਰਾਜੇਸ਼ ਸ਼ਰਮਾ, ਰਾਜ ਕੁਮਾਰ ਰਾਜੂ, ਸੰਤੋਖ ਸੋਖਾ, ਮਨੋਜ ਸ਼ਰਮਾ, ਚਰਨਜੀਤ ਚੰਨੀ, ਵਰੁਣ, ਰਜਿੰਦਰ ਕੁਮਾਰ, ਸੁਰਿੰਦਰ ਮੱਟੂ, ਕਿਸ਼ਨ ਕੁਮਾਰ, ਰਜਤ ਭਾਰਦਵਾਜ, ਪਾਰਸ ਭਾਰਦਵਾਜ ਆਦਿ ਵੀ ਮੌਜੂਦ ਸਨ।