ਹੋਲੀ ’ਤੇ ਸਵਰਨਕਾਰ ਸੰਘ ਦੀਆਂ ਦੁਕਾਨਾਂ ਬੰਦ ਰਹਿਣਗੀਆਂ : ਜੌੜਾ
4 ਮਾਰਚ ਹੋਲੀ ਨੂੰ ਸਵਰਨਕਾਰ ਸੰਘ ਦੀਆਂ ਦੁਕਾਨਾ ਰਹਿਣਗੀਆਂ ਬੰਦ,ਪ੍ਰਧਾਨ ਜੌੜਾ
Publish Date: Mon, 02 Mar 2026 07:22 PM (IST)
Updated Date: Mon, 02 Mar 2026 07:22 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਵਰਨਕਾਰ ਸੰਘ ਫਗਵਾੜਾ ਦੀ ਕਾਰਜਕਾਰਨੀ ਟੀਮ ਦੀ ਮੀਟਿੰਗ ਮੈੜ ਰਾਜਪੂਤ ਭਵਨ ਫਗਵਾੜਾ ਵਿਖੇ ਪ੍ਰਧਾਨ ਜਗਜੀਤ ਸਿੰਘ ਜੋੜਾ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਮਿਤੀ 4 ਮਾਰਚ ਦਿਨ ਬੁੱਧਵਾਰ ਨੂੰ ਸਵਰਨਕਾਰ ਸੰਘ ਨਾਲ ਸਬੰਧਤ ਕੋਈ ਵੀ ਦੁਕਾਨ ਨਹੀਂ ਖੁੱਲ੍ਹੇਗੀ ਤੇ ਸਮੂਹ ਦੁਕਾਨਦਾਰ ਹੋਲੀ ਆਪਣੇ ਪਰਿਵਾਰਾਂ ਨਾਲ ਮਨਾਉਣਗੇ। ਇਹ ਜਾਣਕਾਰੀ ਸਵਰਨਕਾਰ ਸੰਘ ਦੇ ਪ੍ਰਧਾਨ ਜਗਜੀਤ ਸਿੰਘ ਜੌੜਾ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੋਲੀ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਤੇ ਮੈਂਬਰਾਂ ਨੂੰ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਦੇਣ ਲਈ ਇਹ ਫੈਸਲਾ ਲਿਆ ਗਿਆ ਹੈ। ਪ੍ਰਧਾਨ ਜਗਜੀਤ ਸਿੰਘ ਜੌੜਾ ਨੇ ਸੰਘ ਦੇ ਸਾਰੇ ਮੈਂਬਰਾਂ ਤੇ ਸ਼ਹਿਰ ਵਾਸੀਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ 4 ਮਾਰਚ ਨੂੰ ਸਵਰਨਕਾਰ ਸੰਘ ਅਧੀਨ ਆਉਣ ਵਾਲੀਆਂ ਸਾਰੀਆਂ ਜਿਊਲਰਜ਼ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਉਨ੍ਹਾਂ ਨੇ ਗਾਹਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਖਰੀਦਦਾਰੀਆਂ ਇਸ ਤੋਂ ਪਹਿਲਾਂ ਜਾਂ ਬਾਅਦ ਵਿਚ ਕਰ ਲੈਣ। ਪ੍ਰਧਾਨ ਜਗਜੀਤ ਸਿੰਘ ਜੌੜਾ ਨੇ ਇਹ ਵੀ ਕਿਹਾ ਕਿ ਤਿਉਹਾਰਾਂ ਦੇ ਮੌਕੇ ’ਤੇ ਆਪਸੀ ਭਾਈਚਾਰੇ ਤੇ ਪ੍ਰੇਮ-ਭਾਵਨਾ ਨੂੰ ਮਜ਼ਬੂਤ ਬਣਾਉਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।