ਬਲਵੀਰ ਸ਼ੇਰਪੁਰੀ ਦੇ ਨਵੇਂ ਗੀਤ ਦੀ ਸ਼ੂਟਿੰਗ ਮੁਕੰਮਲ
ਬਲਵੀਰ ਸ਼ੇਰਪੁਰੀ ਦੇ ਨਵੇਂ ਗੀਤ ‘ਨੀਤਾਂ ਚੰਗੀਆਂ’ ਦੀ ਸ਼ੂਟਿੰਗ ਮੁਕੰਮਲ
Publish Date: Sat, 28 Feb 2026 10:33 PM (IST)
Updated Date: Sat, 28 Feb 2026 10:34 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟ੍ਰੈਕ ‘ਨੀਤਾਂ ਚੰਗੀਆਂ’ ਦੀ ਸ਼ੂਟਿੰਗ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਗਾਇਕ ਬਲਵੀਰ ਸ਼ੇਰਪੁਰੀ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਗੁਰਮੀਤ ਸਿੰਘ ਝੀਤਾ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਕ ਯਾਦਗਾਰੀ ਬੂਟਾ ਵੀ ਲਗਾਇਆ ਗਿਆ। ਇਸ ਮੌਕੇ ਸਰਪੰਚ ਅਵਤਾਰ ਸਿੰਘ ਭੌਰ, ਸਾਬਕਾ ਸਰਪੰਚ ਸਰਬਣ ਸਿੰਘ, ਜਗਜੀਤ ਸਿੰਘ (ਯੂਐੱਸਏ), ਜਥੇਦਾਰ ਜੋਗਿੰਦਰ ਸਿੰਘ ਭੌਰ, ਹਰਮਨ ਸ਼ੇਰਪੁਰੀ ਅਤੇ ਕੈਮਰਾਮੈਨ ਦੀਪ ਬਬਰਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਸ ਟ੍ਰੈਕ ਦੀ ਸ਼ੂਟਿੰਗ ਪਿਛਲੇ ਦਿਨੀਂ 23 ਫ਼ਰਵਰੀ ਨੂੰ ਪਿੰਡ ਭੌਰ ਦੇ ਸਾਲਾਨਾ ਛਿੰਝ ਮੇਲੇ ਦੌਰਾਨ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਭੌਰ ਤੇ ਪ੍ਰਵਾਸੀ ਭਾਰਤੀ ਭਰਾਵਾਂ ਦੇ ਸਹਿਯੋਗ ਨਾਲ ਕੀਤੀ ਗਈ ਸੀ।‘ਨੀਤਾਂ ਚੰਗੀਆਂ’ ਗੀਤ ਨੂੰ ਬਲਵੀਰ ਸ਼ੇਰਪੁਰੀ ਨੇ ਖੁਦ ਲਿਖਿਆ ਤੇ ਆਪਣੀ ਸੁਰੀਲੀ ਤੇ ਦਮਦਾਰ ਆਵਾਜ਼ ਨਾਲ ਸਜਾਇਆ ਹੈ। ਇਸ ਟ੍ਰੈਕ ਨੂੰ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਸੁਲਤਾਨਪੁਰ ਲੋਧੀ ਨੇ ਸੰਗੀਤ ਦਿੱਤਾ ਹੈ। ਇਹ ਗੀਤ ਗੁਰਮੀਤ ਸਿੰਘ ਝੀਤਾ ਦੀ ਪੇਸ਼ਕਸ਼ ਹੇਠ ਤੇ ਬੀਐੱਸ ਹਿੱਟ ਪੰਜਾਬੀ ਕੰਪਨੀ ਦੇ ਬੈਨਰ ਤਹਿਤ ਜਲਦ ਹੀ ਯੂਟਿਊਬ ਤੇ ਹੋਰ ਸੋਸ਼ਲ ਮੀਡੀਆ ਮੰਚਾਂ ‘ਤੇ ਰਿਲੀਜ਼ ਕੀਤਾ ਜਾਵੇਗਾ।