ਧੂਮਧਾਮ ਨਾਲ ਮਨਾਇਆ ਸ਼ਿਵ ਵਿਆਹ
ਸ਼ਿਵਰਾਤਰੀ ਦੇ ਸੰਬੰਧ ਵਿਚ ਸ਼ਿਵ ਵਿਆਹ ਧੂਮ ਧਾਮ ਨਾਲ ਮਨਾਇਆ
Publish Date: Sun, 15 Feb 2026 08:51 PM (IST)
Updated Date: Sun, 15 Feb 2026 08:54 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਲਾਹੌਰੀ ਗੇਟ ਕਪੂਰਥਲਾ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਹਰ ਸਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਵਾਰ ਸ਼ਿਵ ਵਿਆਹ ਦਾ ਆਯੋਜਨ ਬਹੁਤ ਧੂ ਧਾਮ ਨਾਲ ਮੰਦਿਰ ਕਮੇਟੀ ਵੱਲੋਂ ਮਨਾਇਆ ਗਿਆ। ਇਸ ਮੌਕੇ ਜਲੰਧਰ ਤੋਂ ਜੰਗਮ ਪਾਰਟੀ ਨੇ ਸ਼ਿਵ ਵਿਆਹ ਦਾ ਗੁਣਗਾਨ ਕੀਤਾ। ਸ਼ਿਵ ਵਿਆਹ ਦੀ ਅਗਵਾਈ ਮੰਦਿਰ ਕਮੇਟੀ ਦੇ ਪ੍ਰਬੰਧਕ ਅਨੀਤਾ ਜੋਸ਼ੀ ਨੇ ਕੀਤੀ। ਅਨੀਤਾ ਜੋਸ਼ੀ ਤੇ ਰੋਹਿਤ ਵਰਮਾ ਵੱਲੋਂ ਪੂਜਾ ਅਰਚਨਾ ਤੇ ਆਰਤੀ ਕਰਵਾ ਕੇ ਸ਼ਿਵ ਵਿਆਹ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ਦੂਰ-ਦਰਾਜ ਤੋਂ ਆਈ ਸੰਗਤ ਲਈ ਲੰਗਰ ਦਾ ਵੀ ਪੂਰਾ ਪ੍ਰਬੰਧ ਮੰਦਿਰ ਕਮੇਟੀ ਵੱਲੋਂ ਕੀਤਾ ਗਿਆ। ਆਰਤੀ ਉਪਰੰਤ ਮੰਦਿਰ ਕਮੇਟੀ ਦੇ ਮੈਬਰਾਂ ਵੱਲੋਂ ਸ਼ਿਵ ਸ਼ੰਕਰ ਦੇ ਨਾਮ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਭਗਵਾਨ ਦਾਸ ਬੌਬੀ, ਮੁਕੇਸ਼ ਕੁਮਾਰ, ਰਾਕੇਸ਼ ਕੁਮਾਰ, ਪੰਡਿਤ ਪੀਤਮ ਰਾਮ, ਅਮਰੀਸ਼ ਜੋਸ਼ੀ, ਚੰਦਰ ਜੋਸ਼ੀ, ਅਜੈ ਕਸ਼ਿਅਪ, ਗਗਨਦੀਪ, ਸਾਹਿਲ ਮਹਿਰਾ, ਅਰੁਣ ਕੁਮਾਰ, ਅਜੈ ਕਨੌਜੀਆ, ਰਾਕੇਸ਼ ਸੋਨੀ, ਭਾਰਤ ਕੁਮਾਰ, ਅਜੈ ਮਲਹੋਤਰਾ, ਗਿਫ਼ਟੀ, ਸਾਹਿਲ ਵਰਮਾ, ਵਿਕਾਸ ਚੌਹਾਨ, ਅਸ਼ਵਨੀ ਕੁਮਾਰ, ਰਿਸ਼ੂ, ਪਾਰਸ, ਮਨੀ, ਰਾਮ ਇਕਬਾਲ, ਮਿਆਂਕ ਸ਼ਰਮਾ ਆਦਿ ਹਾਜ਼ਰ ਸਨ।