ਸ਼ਿਵ ਮੰਦਰ ਚੌੜਾ ਖੂਹ ਤੋਂ ਪ੍ਰਭਾਤ ਫੇਰੀ ਸਜਾਈ
ਸ਼ਿਵ ਮੰਦਰ ਚੌੜਾ ਖੂਹ ਤੋਂ ਪ੍ਰਭਾਤ ਫੇਰੀ ਸਜਾਈ
Publish Date: Thu, 05 Feb 2026 10:10 PM (IST)
Updated Date: Thu, 05 Feb 2026 10:14 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਾਂਸ਼ਿਵਰਾਤਰੀ ਦੇ ਪਾਵਨ ਉਤਸਵ ਦੇ ਸਬੰਧ ਵਿਚ ਮੰਦਰ ਚੌੜਾ ਖੂਹ ਤੋਂ ਸਜਾਈ ਜਾ ਰਹੀ ਰੋਜ਼ਾਨਾ ਪ੍ਰਭਾਤ ਫੇਰੀ ਅੱਜ ਪ੍ਰਧਾਨ ਰਾਕੇਸ਼ ਨੀਟੂ ਦੀ ਅਗਵਾਈ ਹੇਠ ਬਮ ਬਮ ਭੋਲੇ ਦੇ ਜੈਕਾਰਿਆਂ ਦੀ ਗੂੰਜ ਵਿਚ ਸਦਰ ਬਾਜ਼ਾਰ, ਚੌਂਕ ਚੇਲਿਆਂ ਤੋਂ ਹੁੰਦੀ ਹੋਈ ਪ੍ਰਾਚੀਨ ਇਤਿਹਾਸਕ ਸਿੰਘ ਭਵਾਨੀ ਮੰਦਰ ਵਿਖੇ ਪੁੱਜੀ ਜਿੱਥੇ ਸ਼ਿਵ ਭਗਤ ਕਮੇਟੀ ਵੱਲੋਂ ਮਹਾਂਦੇਵ ਦੀ ਅਗਵਾਈ ਹੇਠ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਕਰਦਿਆਂ ਸ਼ਰਧਾ ਪੂਰਵਕ ਸਵਾਗਤ ਕੀਤਾ ਗਿਆ। ਭਗਵਾਨ ਸ਼ੰਕਰ ਪਰਿਵਾਰ ਦੀ ਸੁੰਦਰ ਮੂਰਤੀ ਨੂੰ ਫੁੱਲਾਂ ਨਾਲ ਸਜਾਈ ਪਾਲਕੀ ਵਿਚੋਂ ਮੰਦਰ ਵਿਚ ਬਿਰਾਜਮਾਨ ਕੀਤਾ ਤਾਂ ਮੰਦਰ ਦੇ ਘੜਿਆਲ-ਘੰਟੀਆਂ ਵੱਜਣੇ ਸ਼ੁਰੂ ਹੋ ਗਏ, ਜਿਸ ਦਾ ਸ਼ਿਵ ਭਗਤਾਂ ਨੇ ਆਨੰਦ ਮਾਣਿਆ। ਭਜਨ ਗਾਇਕ ਪ੍ਰਦੀਪ ਕੰਡਾ, ਰਾਣਾ ਪ੍ਰਤਾਪ, ਸ਼ਿੰਦਾ ਭਗਤ, ਸੰਤੋਖ ਤੋਤਾ ਚੰਡੀਗੜ੍ਹੀਆ ਨੇ ਸ਼ਿਵ ਭਜਨਾਂ ਨਾਲ ਪੂਰੇ ਵਾਤਾਵਰਨ ਨੂੰ ਸ਼ਿਵਮਈ ਬਣਾ ਦਿੱਤਾ। ਸ਼ਿਵ ਭਗਤ ਮਹਾਂਦੇਵ ਨੇ ਸ਼ਿਵਰਾਤਰੀ ਦੇ ਸਬੰਧ ਵਿਚ ਸਜਾਈ ਜਾ ਰਹੀ ਰੋਜ਼ਾਨਾ ਪ੍ਰਭਾਤ ਫੇਰੀ ਲਈ ਸ਼ਿਵ ਮੰਦਿਰ ਚੌੜਾ ਖੂਹ ਦੇ ਪ੍ਰਧਾਨ ਨੀਟੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਰਮ, ਸੰਸਕ੍ਰਿਤੀ ਤੇ ਸਦਭਾਵਨਾ ਦੀ ਪ੍ਰਤੀਕ ਇਨ੍ਹਾਂ ਪ੍ਰਭਾਤ ਫੇਰੀਆਂ ਵਿਚ ਹਾਜ਼ਰੀ ਲਗਾਉਣ ਨਾਲ ਵਿਅਕਤੀ ਸ਼ਿਵ ਭੋਲੇ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਉਪਰੰਤ ਪ੍ਰਭਾਤ ਫੇਰੀ ਭਗਵਾਨ ਸ਼ੰਕਰ ਦਾ ਗੁਣਗਾਣ ਕਰਦੀ ਹੋਈ ਵਾਪਸ ਸ਼ਿਵ ਮੰਦਿਰ ਚੌੜਾ ਖੂਹ ਵਿਖੇ ਸ਼ਿਵ ਦੀ ਆਰਤੀ ਨਾਲ ਸੰਪੰਨ ਹੋਈ। ਇਸ ਮੌਕੇ ਪ੍ਰਧਾਨ ਨੀਟੂ, ਅਸ਼ੋਕ ਕਨੋਜੀਆ, ਰਾਜਕੁਮਾਰ ਰਾਜੂ, ਦਵਿੰਦਰ ਭਗਤ, ਦੇਵੀ ਦਿਆਲ ਸ਼ਰਮਾ, ਰੰਗਾ ਭਗਤ, ਰਾਣਾ ਪ੍ਰਤਾਪ, ਭਜਨ ਭਗਤ, ਪੰਡਿਤ ਲਛਮਣ ਪ੍ਰਸਾਦ, ਬਾਬਾ ਬਲੋਰੀ, ਕਲਭੂਸ਼ਣ ਸ਼ਰਮਾ, ਜਰਨੈਲ ਢੋਲੀ, ਜਗੀਰ ਸਿੰਘ ਜਗੀਰਾ ਆਦਿ ਵੀ ਹਾਜ਼ਰ ਸਨ।