ਪਿੰਡ ਕੋਟ ਕਰਾਰ ਖਾਂ ਵਿਖੇ ਸ਼ਿਵ ਭਗਤਾਂ ਨੇ ਮਨਾਈ ਸ਼ਿਵਰਾਤਰੀ
ਪਿੰਡ ਕੋਟ ਕਰਾਰ ਖਾਂ ਵਿਖੇ ਸ਼ਿਵ ਭਗਤਾਂ ਨੇ ਸ਼ਿਵਰਾਤਰੀ ਮਨਾਈ
Publish Date: Mon, 16 Feb 2026 08:46 PM (IST)
Updated Date: Mon, 16 Feb 2026 08:48 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪਿੰਡ ਕੋਟ ਕਰਾਰ ਖਾਂ ਵਿਖੇ ਸ਼ਿਵ ਮੰਦਿਰ ਵਿਖੇ ਸ਼ਿਵਰਾਤਰੀ ਮੌਕੇ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਲੰਗਰ ਭੰਡਾਰਾ ਲਗਾਇਆ ਗਿਆ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਮੈਂਬਰ ਪੰਚਾਇਤ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਜਰਨੈਲ ਸਿੰਘ, ਰਾਜ ਕੁਮਾਰ ਚੌਧਰੀ, ਸ਼ਿਵ ਕੁਮਾਰ ਮਰਵਾਹਾ, ਨਰੇਸ਼ ਕੁਮਾਰ ਆਦਿ ਦਾ ਪਰਮਜੀਤ ਸਿੰਘ ਕੇਪੀ ਤੇ ਬਲਵਿੰਦਰ ਕੁਮਾਰ ਮਰਵਾਹਾ ਵੱਲੋਂ ਮਾਨ-ਸਨਮਾਨ ਕੀਤਾ ਗਿਆ। ਇਸ ਮੌਕੇ ਭਜਨ ਗਾਇਕ ਰਜਿੰਦਰ ਸਨਮ ਦਾ ਵੀ ਸਨਮਾਨ ਕੀਤਾ ਗਿਆ।