ਕਮੇਟੀ ਵੱਲੋਂ ਸਤਿਗੁਰੂ ਸਮਾਗਮ ਦੀਆਂ ਤਿਆਰੀਆਂ ਸ਼ੁਰੂ
ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਨ ਕਮੇਟੀ ਵੱਲੋਂ ਸਤਿਗੁਰੂ ਸਮਾਗਮ ਦੀਆਂ ਤਿਆਰੀਆਂ ਸ਼ੁਰੂ
Publish Date: Mon, 09 Mar 2026 07:29 PM (IST)
Updated Date: Mon, 09 Mar 2026 07:30 PM (IST)

ਫਗਵਾੜਾ : ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਬਸਤੀ ਸ਼ੇਖ ਵੱਲੋਂ ਸਤਿਗੁਰੂ ਕਬੀਰ ਜੀ ਮਹਾਰਾਜ ਦੀ ਬਾਣੀ ਦੇ ਪ੍ਰਚਾਰ ਤਹਿਤ ਵਿਸ਼ਾਲ ਸਤਿਸੰਗ ਸਮਾਗਮ ਮਿਤੀ 12-04-2026 ਨੂੰ ਦਿਨ ਐਤਵਾਰ ਸਥਾਨ ਸਤਿਗੁਰੂ ਕਬੀਰ ਭਵਨ 120 ਫੁੱਟੀ ਰੋਡ ਜਲੰਧਰ ਸਵੇਰੇ 10 ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਤਨ ਲਾਲ ਭਗਤ, ਪ੍ਰਧਾਨ ਵਿਨੋਦ ਬੌਬੀ ਨੇ ਦਸਿਆ ਕਿ ਸਤਿਗੁਰੂ ਕਬੀਰ ਜੀ ਮਹਾਰਾਜ ਦੀ ਬਾਣੀ ਨੂੰ ਘਰ-ਘਰ ਪਹੁੰਚਾਉਣ ਲਈ ਸਤਿਗੁਰੂ ਕਬੀਰ ਮਹਾਰਾਜ ਜੀ ਨਾਮ ਲੇਵਾ ਸੰਗਤਾਂ ਤੇ ਸਮੁੱਚੇ ਸਮਾਜ ਨੂੰ ਜਾਗਰੂਕ ਕਰਨ ਲਈ ਵਿਸ਼ਾਲ ਸਤਿਸੰਗ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮਹੰਤ ਸ਼੍ਰੀ ਜਗਦੀਸ਼ ਦਾਸ ਜੀ ਸਤਿਸੰਗ ਦੁਆਰਾ ਸੰਗਤਾਂ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਰਾਹੀਂ ਨਿਹਾਲ ਕਰਨਗੇ। ਇਸ ਤੋਂ ਇਲਾਵਾ ਭਾਈ ਗੁਰਮੀਤ ਸਿੰਘ ਜੀ ਛੇਵੀਂ ਪਾਤਸ਼ਾਹੀ ਗੁਰਦੁਆਰਾ ਬਸਤੀ ਸ਼ੇਖ ਤੋਂ, ਸੁਰਜੀਤ ਸਿੰਘ ਮੌਜੀ (ਪੰਜਾਬ ਪ੍ਰਚਾਰਕ), ਪਾਠੀ ਰਾਮ ਲਾਲ, ਪਾਠੀ ਸੁਰਿੰਦਰ ਸਿੰਘ, ਕ੍ਰਿਸ਼ਨ ਕੁਮਾਰ ਸਤਿਗੁਰੂ ਕਬੀਰ ਜੀ ਮਹਾਰਾਜ ਦੀ ਵਿਚਾਰਧਾਰਾ ਬਾਰੇ ਜਾਣੂ ਕਰਵਾਉਣਗੇ। ਇਸ ਮੌਕੇ ਧਾਰਮਿਕ ਤੇ ਸਮਾਜਿਕ ਤੇ ਵੱਖ-ਵੱਖ ਕਬੀਰ ਮੰਦਿਰਾਂ ਦੇ ਪ੍ਰਧਾਨ ਤੇ ਉਨ੍ਹਾਂ ਦੇ ਅਹੁਦੇਦਾਰਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਪੰਜਾਬ ਦੇ ਵਿਧਾਇਕ ਪ੍ਰਗਟ ਸਿੰਘ, ਸਾਬਕਾ ਐੱਮਐੱਲਏ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਰਾਜਿੰਦਰ ਬੇਰੀ, ਸਾਬਕਾ ਮੰਤਰੀ ਅਵਤਾਰ ਹੈਨਰੀ, ਸਾਬਕਾ ਐੱਮਐੱਲਏ ਤੇ ਸੰਸਦੀ ਸਕੱਤਰ ਕੇਡੀ ਭੰਡਾਰੀ, ਅਮ੍ਰਿਤਪਾਲ ਸਿੰਘ (ਚੇਅਰਮੈਨ ਪਲਾਨਿੰਗ ਬੋਰਡ ਜਲੰਧਰ), ਆਪ ਨੇਤਾ ਸੁਭਾਸ਼ ਗੌਰੀਆਂ, ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਸ਼ੋਭਾ ਭਗਤ ਨੂੰ ਹੁਣ ਤੱਕ ਸੱਦਾ ਦਿੱਤਾ ਗਿਆ ਤੇ ਬਾਕੀ ਆਗੂਆਂ ਨਾਲ ਸੰਪਰਕ ਕੀਤਾ ਜਾ ਰਿਹਾ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ ਨੂੰ ਸਤਿਸੰਗ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਤਨ ਲਾਲ ਭਗਤ, ਪ੍ਰਧਾਨ ਵਿਨੋਦ ਬੌਬੀ, ਉਪ ਚੇਅਰਮੈਨ ਅਰਵਿੰਦ ਦਮਾਥੀਆ, ਉਪ ਪ੍ਰਧਾਨ ਭਾਨੂੰ ਪ੍ਰਤਾਪ ਅੱਤਰੀ, ਜਰਨਲ ਸਕੱਤਰ ਸੁਰਿੰਦਰ ਕੁਮਾਰ, ਸਕੱਤਰ ਸ਼ਮੀ ਭਗਤ, ਕੈਸ਼ੀਅਰ ਚਰਨਜੀਤ ਭਗਤ, ਕੋਆਰਡੀਨੇਟਰ ਗੁਲਸ਼ਨ ਅਜ਼ਾਦ ਹਾਜ਼ਰ ਸਨ।