ਸ਼੍ਰੋਮਣੀ ਅਕਾਲੀ ਦਲ ਨੇ ਫਗਵਾੜਾ ਵਿਧਾਨ-ਸਭਾ ਚੋਣਾਂ ਦੀ ਤਿਆਰੀ ਲਈ 51 ਮੈਂਬਰੀ ਤਾਲਮੇਲ ਕਮੇਟੀ ਦਾ ਕੀਤਾ ਐਲਾਨ
ਕੈਪਸ਼ਨ-22ਪੀਐਚਜੀ18 ਲਿਸਟ ਜਾਰੀ ਕਰਨ ਵੇਲੇ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਨਾਲ ਜ਼ਿਲ੍ਹਾ ਪ੍ਰਧਾਨ ਸ. ਜਰਨੈਲ ਸਿੰਘ ਵਾਹਦ। ਪੰਜਾਬੀ ਜਾਗਰਣ ਪ੍ਰਤੀਨਿਧ,ਫਗਵਾੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ਵਿਧਾਨ-ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਪੱਧਰ ਤੇ 51 ਮੈਂਬਰੀ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਸ਼ਹਿਰੀ ਦੇ ਇੰਚਾਰਜ ਰਣਜੀਤ ਸਿੰਘ ਖੁਰਾਣਾ ਕੋਰ ਕਮੇਟੀ ਮੈਂਬਰ ਪੰਜਾਬ (ਇੰਡਸਟਰੀ ਵਿੰਗ) ਨੇ 51 ਮੈਂਬਰੀ ਤਾਲਮੇਲ ਕਮੇਟੀ ਫਗਵਾੜਾ ਦੀ ਲਿਸਟ ਜਾਰੀ ਕੀਤੀ। ਇਸ ਮੌਕੇ ਜ਼ਿਲ੍ਹਾ ਕਪੂਰਥਲਾ ਸ਼ਹਿਰੀ ਪ੍ਰਧਾਨ ਜਰਨੈਲ ਸਿੰਘ ਵਾਹਦ ਵਿਸ਼ੇਸ ਤੌਰ ’ਤੇ ਮਜੂਦ ਸਨ ਤੇ ਉਨ੍ਹਾਂ ਦੀ ਹਾਜ਼ਰੀ ਵਿੱਚ ਖੁਰਾਣਾ ਨੇ ਦੱਸਿਆ ਕੇ ਇਸ ਕਮੇਟੀ ਵਿੱਚ ਪਾਰਟੀ ਦੇ ਜੁਝਾਰੂ ਵਰਕਰਾਂ ਅਤੇ ਸੀਨੀਅਰ ਅਹੁਦੇਦਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜੋ ਸਮੂਹ ਪਾਰਟੀ ਵਰਕਰਾਂ ਤੇ ਸਮਰਥਕਾਂ ’ਚ ਆਉਂਦੀਆਂ ਵਿਧਾਨ-ਸਭਾ ਚੋਣਾਂ ਨੂੰ ਲੈ ਕੇ ਜੋਸ਼ ਦਾ ਸੰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਫਗਵਾੜਾ ਵਿਧਾਨ-ਸਭਾ ਹਲਕੇ ’ਚ ਮਜ਼ਬੂਤ ਆਧਾਰ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੋਂ ਪਹਿਲੀ ਵਾਰ ਆਪਣੇ ਚੋਣ ਨਿਸ਼ਾਨ ‘ਤੱਕੜੀ ਤੇ ਚੋਣ ਲੜਨ ਜਾ ਰਿਹਾ ਹੈ, ਇਸ ਲਈ ਵੋਟਰਾਂ ਤੇ ਸਪੋਰਟਰਾਂ ਵਿੱਚ ਵਿਸ਼ੇਸ਼ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ 51 ਮੈਂਬਰੀ ਤਾਲਮੇਲ ਕਮੇਟੀ ਵਾਰਡ ਪੱਧਰ ‘ਤੇ ਵੋਟਰਾਂ ਨਾਲ ਰਾਬਤਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਵਧਾਉਣ ਦਾ ਕੰਮ ਕਰੇਗੀ। ਇਸ ਦੌਰਾਨ ਜਿਲ੍ਹਾ ਸ਼ਹਿਰੀ ਪ੍ਰਧਾਨ ਸ. ਜਰਨੈਲ ਸਿੰਘ ਵਾਹਦ ਨੇ ਦਾਅਵੇ ਨਾਲ ਕਿਹਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ। ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਵਲੋਂ ਜਾਰੀ ਲਿਸਟ ਅਨੁਸਾਰ ਕਮੇਟੀ ’ਚ ਸੁਖਵਿੰਦਰ ਸਿੰਘ ਕੰਬੋਜ, ਬੀਬੀ ਸਰਬਜੀਤ ਕੋਰ ਸਾਬਕਾ ਕੌਂਸਲਰ, ਹਰਵਿੰਦਰ ਸਿੰਘ ਵਾਲੀਆਂ, ਅਵਤਾਰ ਸਿੰਘ ਭੁੰਗਰਨੀ, ਸਰੂਪ ਸਿੰਘ ਖਲਵਾੜਾ, ਬਲਜਿੰਦਰ ਸਿੰਘ ਠੇਕੇਦਾਰ, ਬਹਾਦੁਰ ਸਿੰਘ ਸੰਗਤਪੁਰ, ਅਵਤਾਰ ਸਿੰਘ ਮੰਗੀ, ਪ੍ਰਿਤਪਾਲ ਸਿੰਘ ਮੰਗਾ, ਗੁਰਮੀਤ ਸਿੰਘ ਬਡਵਾਲ, ਬਲਜੀਤ ਸਿੰਘ ਵਾਲੀਆ, ਸੁਖਵੀਰ ਸਿੰਘ ਕਿੰਨੜਾ, ਕੁਲਵਿੰਦਰ ਸਿੰਘ ਕਿੰਦਾ, ਪਰਮਿੰਦਰ ਸਿੰਘ ਜੰਡੂ, ਸਰਬਜੀਤ ਸਿੰਘ ਕਾਕਾ, ਹਰਜੋਤ ਸਿੰਘ ਪਾਹਵਾ, , ਸ਼ਿੰਗਾਰਾ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਝਿਰਮਲ ਸਿੰਘ ਭਿੰਡਰ, ਗੁਰਮੁੱਖ ਸਿੰਘ ਚਾਨਾ, ਗੁਰਦਿਆਲ ਸਿੰਘ ਲੱਖਪੁਰ, ਗਜਵੀਰ ਸਿੰਘ ਵਾਲੀਆ, ਡਾ. ਵਸੀਮ ਅਹਿਮਦ, ਦਲਜੀਤ ਕੌਰ ਬਡਵਾਲ, ਕਮਲਜੀਤ ਕੌਰ ਕੋਸਲਰ, ਜਸਵਿੰਦਰ ਕੌਰ ਕੋਸਲਰ, ਪੁਸ਼ਪਿੰਦਰ ਕੌਰ ਸਾਬਕਾ ਕੋਸਲਰ, ਰਣਜੀਤ ਸਿੰਘ ਸੰਧਲ, ਗੁਰਪ੍ਰੀਤ ਸਿੰਘ ਬੱਗਾ, ਦਵਿੰਦਰ ਸਿੰਘ, ਗਿਆਨ ਸਿੰਘ ਚਾਨਾ, ਗੁਰਮੀਤ ਸਿੰਘ ਰਾਵਲਪਿੰਡੀ, ਮੋਹਣ ਸਿੰਘ ਗਾਂਧੀ, ਹਰਦੀਪ ਸਿੰਘ ਬੇਦੀ, ਸਰਬਜੀਤ ਕੌਰ, ਜਸਵਿੰਦਰ ਸਿੰਘ ਭਗਤਪੁਰਾ, ਰੋਹਿਤ ਪਾਲ, ਹਰਵੇਲ ਸਿੰਘ ਪਾਹਵਾ, ਸੁਰਿੰਦਰ ਸਿੰਘ ਪਾਹਵਾ, ਰਾਜਵੀਰ ਸਿੰਘ ਪਰਮਾਰ, ਗੁਰਸਿਮਰ ਸਿੰਘ, ਨਰਿੰਦਰ ਸਿੰਘ ਗੋਲਡੀ, ਸੁਖਦੀਪ ਸਿੰਘ ਵਾਲੀਆ, ਸੁਖਬੀਰ ਸਿੰਘ ਰਿਟਾਇਰ ਇੰਸਪੈਕਟਰ, ਜਸਵੀਰ ਸਿੰਘ ਉਮਰਾਨੰਗਲ, ਜਸਵਿੰਦਰ ਸਿੰਘ ਬਸਰਾ, ਗੁਲਜ਼ਾਰ ਸਿੰਘ ਬਸਰਾ, ਆਸ਼ੂ ਛਾਬੜਾ, ਪਰਮਜੀਤ ਸਿੰਘ ਆਜ਼ਾਦ, ਪ੍ਰਦੀਪ ਸਿੰਘ, ਵਿਸ਼ੂ ਕੁਮਾਰ, ਅਕਾਸਦੀਪ ਸਿੰਘ ਪਾਹਵਾ, ਕੁਲਦੀਪ ਸਿੰਘ ਬਸਰਾ, ਚਰਨਜੀਤ ਸਿੰਘ ਬਤਰਾ, ਬਰਜਿੰਦਰ ਸਿੰਘ ਪਰਮਾਰ, ਚਰਨਜੀਤ ਕੁਮਾਰ ਸੁਰੇਸ਼, ਅੰਮ੍ਰਿਤ ਚਾਨਾ, ਜਤਿੰਦਰ ਸਿੰਘ ਘੁੱਮਣ, ਗੁਰਬਖਸ਼ ਸਿੰਘ ਪਨੇਸਰ ਨੂੰ ਸ਼ਾਮਲ ਕੀਤਾ ਗਿਆ ਹੈ।