ਯੂਪੀਐੱਸਸੀ ਪ੍ਰੀਖਿਆ ਲਈ ਇਕ ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ : ਘੁੰਮਣ
ਸ਼ਿੰਘਰਾਲਾ-ਸ਼ੁਭਕਰਮਨ ਯੂਪੀਐੱਸਸੀ ਪ੍ਰੀਖਿਆ ਲਈ ਦੇਵੇਗਾ ਇਕ ਲੱਖ ਮਦਦ ਰਾਸ਼ੀ
Publish Date: Mon, 09 Mar 2026 08:15 PM (IST)
Updated Date: Mon, 09 Mar 2026 08:18 PM (IST)
ਕੰਗ ਪੰਜਾਬੀ ਜਾਗਰਣ ਨਡਾਲਾ : ਸ਼ਿੰਘਰਾਲਾ-ਸ਼ੁਭਕਰਮਨ ਨਡਾਲਾ ਦੇ ਚੇਅਰਮੈਨ ਡਾ. ਆਸਾ ਸਿੰਘ ਘੁੰਮਣ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੰਸਥਾ ਨੇ ਫੈਸਲਾ ਕੀਤਾ ਹੈ ਕਿ ਆਪਣੇ ਇਲਾਕੇ ਦਾ ਜੋ ਵੀ ਵਿਦਿਆਰਥੀ ਯੂਪੀਐੱਸਸੀ ਦੀ ਪ੍ਰੀਖਿਆ ਦੀ ਪ੍ਰੀਲੀਮਿਨਰੀ ਪ੍ਰੀਖਿਆ ਵਿਚੋਂ ਪਾਸ ਹੁੰਦਾ ਹੈ, ਉਸਨੂੰ ਮੇਨ ਦੀ ਤਿਆਰੀ ਲਈ ਪੰਜਾਹ ਹਜ਼ਾਰ ਤੇ ਮੇਨ ਪਾਸ ਕਰਨ ਵਾਲੇ ਨੂੰ ਇੰਟਰਵਿਊ ਦੀ ਤਿਆਰੀ ਲਈ ਹੋਰ ਪੰਜਾਹ ਹਜ਼ਾਰ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ। ਇਸ ਸ਼ੁੱਭ ਕਰਮਨ ਵਿਚ ਯੂਐੱਸਏ ਵਾਸੀ ਕਰਨਲ ਬਲਵਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਹੇਗਾ। ਡਾ. ਘੁੰਮਣ ਨੇ ਦੱਸਿਆ ਕਿ ਸਾਡੇ ਹੋਰ ਐੱਨਆਰਆਈ ਵੀਰ ਵੀ ਲੋੜਵੰਦਾਂ ਦੀ ਮਦਦ ਕਰਨ ਨੂੰ ਤਿਆਰ ਹਨ ਬਸ਼ਰਤੇ ਕਿ ਬੱਚੇ ਐੱਮਬੀਏ, ਐੱਮਬੀਬੀਐੱਸ ਵਗੈਰਾ ਲਈ ਅੱਗੇ ਆਉਣ।