ਸ਼ਤਾਬਗੜ੍ਹ ’ਚ ਸ਼ਹੀਦੀ ਜੋੜ ਮੇਲਾ ‘ਸਤਾਈਆਂ’ 8 ਤੋਂ
ਸ਼ਤਾਬਗੜ੍ਹ ’ਚ ਸ਼ਹੀਦੀ ਜੋੜ ਮੇਲਾ ਸਤਾਈਆਂ 8 ਤੋਂ ਅਰੰਭ ਹੋਵੇਗਾ
Publish Date: Thu, 23 Apr 2026 07:41 PM (IST)
Updated Date: Fri, 24 Apr 2026 04:08 AM (IST)

* ਸਮਾਗਮ ਦੌਰਾਨ ਰਾਗੀ, ਢਾਡੀ, ਕਵੀਸ਼ਰ ਕਰਨਗੇ ਸ਼ਿਰਕਤ ਕੈਪਸ਼ਨ : 23ਕੇਪੀਟੀ10 ਸ਼ਤਾਬਗੜ੍ਹ ’ਚ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ‘ਸਤਾਈਆ’ ਬਾਰੇ ਜਾਣਕਾਰੀ ਦਿੰਦੇ ਕਮੇਟੀ ਪ੍ਰਧਾਨ ਹਰਬੰਸ ਸਿੰਘ ਸੰਧਾ, ਬਲਵਿੰਦਰ ਸਿੰਘ ਸੰਧਾ, ਨੰਬਰਦਾਰ ਸੁਖਦੇਵ ਸਿੰਘ ਮਹਿਰੋਕ, ਅਮਰੀਕ ਸਿੰਘ ਢੋਟ, ਤਰਲੋਕ ਸਿੰਘ ਮਹਿਰੋਕ, ਹਰਜਿੰਦਰ ਸਿੰਘ ਸੰਧਾ, ਪ੍ਰਤਾਪ ਸਿੰਘ ਮੋਮੀ, ਬਿੱਕਰ ਸਿੰਘ ਸ਼ਤਾਬਗੜ੍ਹ, ਕਸ਼ਮੀਰ ਸਿੰਘ ਲਾਡੀ ਸੰਧਾ, ਗ੍ਰੰਥੀ ਭਾਈ ਸਤਨਾਮ ਸਿੰਘ ਤੇ ਹੋਰ ਸੇਵਾਦਾਰ। ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਰਉਪਕਾਰੀ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ ’ਚ ਗੁਰਦੁਆਰਾ ਸੰਤ ਬਾਬਾ ਬੀਰ ਸਿੰਘ ਪ੍ਰਬੰਧਕ ਕਮੇਟੀ ਸ਼ਤਾਬਗੜ੍ਹ ਵੱਲੋਂ ਮਨਾਏ ਜਾਂਦੇ ਸਾਲਾਨਾ ਸ਼ਹੀਦੀ ਜੋੜ ਮੇਲਾ ਸਤਾਈਆਂ ਸਬੰਧੀ 8 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਤੋਂ ਪਹਿਲਾਂ ਨਗਰ ਕੀਤਰਨ ਸਜਾਏ ਜਾਣ ਨਾਲ ਸਲਾਨਾ ਸ਼ੀਹੀਦੀ ਜੋੜ ਮੇਲਾ ਸਤਾਈਆਂ ਆਰੰਭ ਹੋ ਜਾਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਹਰਬੰਸ ਸਿੰਘ ਸੰਧਾ, ਖਜਾਨਚੀ ਬਲਵਿੰਦਰ ਸਿੰਘ ਸੰਧਾ, ਅਮਰੀਕ ਸਿੰਘ ਢੋਟ, ਨੰਬਰਦਾਰ ਸੁਖਦੇਵ ਸਿੰਘ ਮਹਿਰੋਕ, ਤਰਲੋਕ ਸਿੰਘ ਮਹਿਰੋਕ, ਹਰਜਿੰਦਰ ਸਿੰਘ ਸੰਧਾ, ਸੇਵਾ ਮੁਕਤ ਐੱਸ.ਡੀ.ਓ. ਪ੍ਰਤਾਪ ਸਿੰਘ ਮੋਮੀ, ਬਿੱਕਰ ਸਿੰਘ ਸ਼ਤਾਬਗੜ੍ਹ, ਬਲਬੀਰ ਸਿੰਘ ਸੰਧਾ, ਕਸ਼ਮੀਰ ਸਿੰਘ ਲਾਡੀ ਸੰਧਾ ਅਤੇ ਗ੍ਰੰਥੀ ਭਾਈ ਸਤਨਾਮ ਸਿੰਘ,ਗੁਰਪਾਲ ਸਿੰਘ ਸ਼ਤਾਬਗੜ੍ਹ ਨੇ ਦੱਸਿਆ ਕਿ ਸਮਾਗਮਾਂ ਦੀ ਆਰੰਭਤਾ 8 ਮਈ ਨੂੰ ਸਵੇਰੇ 8 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰੇ ਸਾਹਿਬਾਨ ਦੀ ਸੁਚੱਜੀ ਅਗਵਾਈ ਹੇਠ ਸਜਾਏ ਜਾ ਰਹੇ ਨਗਰ ਕੀਰਤਨ ਨਾਲ ਹੋ ਜਾਵੇਗੀ ਅਤੇ ਉਪਰੰਤ 10 ਵਜੇ ਸ੍ਰੀ ਅਖੰਡ ਪਾਠ ਆਰੰਭ ਹੋ ਜਾਣਗੇ| 10 ਮਈ ਨੂੰ ਭੋਗ ਉਪਰੰਤ ਸਵੇਰੇ 10 ਤੋਂ ਕਰਵਾਏ ਜਾ ਰਹੇ ਧਾਰਮਿਕ ਦੀਵਾਨ ਵਿੱਚ ਸੰਤ ਮਹਾਂਪੁਰਸ਼,ਵਿਦਵਾਨ ਸਖਸ਼ੀਅਤਾਂ ਅਤੇ ਕਥਾ ਵਾਚਕ ਭਾਈ ਹਰਪ੍ਰੀਤ ਸਿੰਘ ਜੰਡਿਆਲਾ, ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲਿਆਂ ਦਾ ਕੀਰਤਨੀ ਜਥਾ, ਢਾਡੀ ਪ੍ਰਚਾਰਕ ਭਾਈ ਰਣਜੀਤ ਸਿੰਘ ਜੰਡਿਆਲਾ ਵਾਲਿਆਂ ਦਾ ਢਾਡੀ ਜਥਾ ਅਤੇ ਭਾਈ ਮਨਪ੍ਰੀਤ ਸਿੰਘ ਫਰੀਦ ਸਰਾਏ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਵਾਲੇ ਸੰਗਤਾਂ ਨੂੰ ਨਿਹਾਲ ਕਰਨਗੇ।