ਸ਼ਾਹ ਸੁਲਤਾਨ ਕ੍ਰਿਕਟ ਕਲੱਬ ਨੇ ਕਰਵਾਇਆ ਟੈਸਟ ਮੈਚ
ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਟੈਸਟ ਕ੍ਰਿਕਟ ਮੈਚ ਦਾ ਆਯੋਜਨ
Publish Date: Fri, 03 Apr 2026 07:30 PM (IST)
Updated Date: Fri, 03 Apr 2026 07:31 PM (IST)

ਖੇਡਾਂ ਮਨੁੱਖ ਨੂੰ ਤੰਦਰੁਸਤ ਬਣਾਉਂਦੀਆਂ ਹਨ : ਕੋਹਲੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਾਹ ਸੁਲਤਾਨ ਕ੍ਰਿਕਟ ਕਲੱਬ ਸਮਾਜ ਸੇਵੀ ਸੰਸਥਾ ਵੱਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਧਰਤੀ ’ਤੇ ਪਹਿਲੀ ਵਾਰ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਟੈਸਟ ਕ੍ਰਿਕਟ ਮੈਚ ਕਰਵਾਇਆ ਗਿਆ। ਟੈਸਟ ਮੈਚ ਲਾਰਡ ਕ੍ਰਿਸ਼ਨਾ ਇੰਟਰਨੈਸ਼ਨਲ ਕ੍ਰਿਕਟ ਅਕੈਡਮੀ ਤੇ ਸ਼ਾਹ ਸੁਲਤਾਨ ਕ੍ਰਿਕਟ ਟੀਮਾਂ ਦੇ ਵਿਚਕਾਰ ਹੋਇਆ। ਕਲੱਬ ਸੰਚਾਲਕ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ 50 ਓਵਰ ਦਾ ਟੈਸਟ ਮੈਚ ਕਰਵਾਇਆ ਗਿਆ ਜਿਸ ਵਿਚ ਦੋ ਪਾਰੀਆਂ ਖੇਡੀਆਂ ਗਈਆਂ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੀ ਟੀਮ ਨੇ 35 ਓਵਰਾਂ ਵਿਚ 296 ਰਨ ਬਣਾਏ, ਜਿਸ ਦੇ ਜਵਾਬ ਵਿਚ ਲਾਰਡ ਕ੍ਰਿਸ਼ਨਾ ਇੰਟਰਨੈਸ਼ਨਲ ਸਕੂਲ ਦੀ ਟੀਮ 30 ਓਵਰ ਵਿਚ 200 ਰਨ ਹੀ ਬਣਾ ਸਕੀ। ਦੂਜੀ ਪਾਰੀ ਵਿਚ ਲਾਰਡ ਕ੍ਰਿਸ਼ਨਾ ਇੰਟਰਨੈਸ਼ਨਲ ਸਕੂਲ ਟੀਮ ਨੇ 15 ਓਵਰਾਂ ਵਿਚ 70 ਰਨ ਬਣਾਏ। ਲਾਰਡ ਕ੍ਰਿਸ਼ਨਾ ਕ੍ਰਿਕਟ ਅਕੈਡਮੀ ਨੂੰ 167 ਦਾ ਟਾਰਗੇਟ ਦਿੱਤਾ, ਜਿਸਦੇ ਜਵਾਬ ਵਿਚ ਉਨ੍ਹਾਂ ਦੀ ਟੀਮ 140 ਰਨ ਹੀ ਬਣਾ ਸਕੀ, ਜਿਸ ਨਾਲ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਜੇਤੂ ਰਿਹਾ। ਇਸ ਟੈਸਟ ਮੈਚ ਵਿਚ ਮੈਨ ਆਫ ਦਿ ਮੈਚ ਗੇਂਦਬਾਜ਼ ਅਵੀ ਰਿਹਾ। ਉਨ੍ਹਾਂ ਨੇ ਤਿੰਨ ਖਿਡਾਰੀ ਆਊਟ ਕੀਤੇ। ਪਰੀਤੁਲ ਨੂੰ ਵੀ 87 ਰਨ ਬਣਾਉਣ ’ਤੇ ਮੈਨ ਆਫ ਦਿ ਮੈਚ ਦਿੱਤਾ ਗਿਆ। ਪਾਰੁਲ ਨਈਅਰ ਨੇ 70 ਰਨ ਦੀ ਪਾਰੀ ਖੇਡੀ, ਜਿਸ ਨਾਲ ਇਹ ਕ੍ਰਿਕਟ ਟੈਸਟ ਮੈਚ ਬਹੁਤ ਹੀ ਰੋਮਾਂਚਕਾਰੀ ਹੋ ਨਿਬੜਿਆ। ਇਸ ਕ੍ਰਿਕਟ ਟੈਸਟ ਮੈਚ ਵਿਚ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦੀ ਸੇਵਾ ਸਕੱਤਰ ਰਣਜੀਤ ਸਿੰਘ ਸੈਣੀ ਵੱਲੋਂ ਕੀਤੀ ਗਈ। ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਜੱਜ, ਪ੍ਰਧਾਨ ਜਤਿੰਦਰ ਸਿੰਘ ਖਾਲਸਾ, ਗੁਰਵਿੰਦਰ ਸਿੰਘ ਵਿਰਕ, ਰਣਜੀਤ ਸਿੰਘ ਸੈਣੀ, ਯਸ਼ ਥਿੰਦ, ਸੰਚਾਲਕ ਮਾਸਟਰ ਨਰੇਸ਼ ਕੋਹਲੀ, ਰਿੰਕੂ ਵਰਮਾ, ਕੋਚ ਦੀਪਕ ਕਾਲੀਆ, ਬਾਜਵਾ ਸਿੰਮਾ, ਅਭਿਨਵ, ਅਨਮੋਲ, ਜੋਗੇਸ਼ ਸ਼ੋਰੀ, ਜਸ਼ਨ, ਅਵੀ ਕੋਚ, ਅਮਰਦੀਪ ਹਾਜ਼ਰ ਸਨ।