ਮਦਰਸਾ ਦਾਰ-ਏ-ਅਬੀ ਅਯੂਬ ’ਚ ਸ਼ਬ-ਏ-ਬਰਾਤ ਮਨਾਈ
ਮਦਰਸਾ ਦਾਰ-ਏ-ਅਬੀ ਅਯੂਬ ਵਿਖੇ ਸ਼ਬ-ਏ-ਬਰਾਤ ਮਨਾਈ ਗਈ
Publish Date: Wed, 04 Feb 2026 07:51 PM (IST)
Updated Date: Thu, 05 Feb 2026 04:11 AM (IST)

- ਵੱਡੀ ਗਿਣਤੀ ’ਚ ਮੁਸਲਿਮ ਭਾਈਚਾਰੇ ਦੇ ਲੋਕ ਹੋਏ ਸ਼ਾਮਲ ਕੈਪਸ਼ਨ: 4ਕੇਪੀਟੀ22 ਮਦਰਸਾ ਦਾਰ-ਏ-ਅਬੀ ਅਯੂਬ ਵਿਖੇ ਸ਼ਬ-ਏ-ਬਰਾਤ ਸਬੰਧੀ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖ਼ਾਨ, ਤਸਵੀਰ ਵਿਚ ਮੌਲਾਨਾ ਅਬੂਬੱਕਰ, ਮੌਲਾਨਾ ਅਮਾਨੁੱਲਾ ਮਜਹਾਰੀ ਤੇ ਹੋਰ । ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਦਰਸਾ ਦਾਰ-ਏ-ਅਬੀ ਅਯੂਬ ਅੰਮ੍ਰਿਤਸਰ ਰੋਡ ਕਪੂਰਥਲਾ ਵਿਖੇ ਮਦਰਸਾ ਦੇ ਪ੍ਰਬੰਧਕ ਮੌਲਾਨਾ ਅਮਾਨੁੱਲਾ ਮਜਹਾਰੀ ਦੀ ਅਗਵਾਈ ਵਿਚ ਸ਼ਬ-ਏ-ਬਰਾਤ ਮਨਾਈ ਗਈ । ਜਿਸ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਮੌਲਾਨਾ ਅਬੂਬੱਕਰ ਨੇ ਸ਼ਬ-ਏ-ਬਰਾਤ ਸਬੰਧੀ ਹਾਜ਼ਰ ਮੁਸਲਮਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੇ ਤੇ ਕਿਹਾ ਕਿ ਇਹ ਰਾਤ ਆਪਣੇ ਗੁਨਾਹਾਂ ਤੋਂ ਤੋਬਾ ਕਰਨ ਵਾਲੀ ਰਾਤ ਹੈ ਇਸ ਰਾਤ ਵਿਚ ਜਾਗ ਕੇ ਰੱਬ ਦੀ ਬੰਦਗੀ ਕਰਕੇ ਅਸੀਂ ਆਪਣੇ ਕੀਤੇ ਗੁਨਾਹਾਂ ਤੋਂ ਤੌਬਾ ਕਰ ਸਕਦੇ ਹਾਂ ।ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖ਼ਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਸਾਨੂੰ ਆਪਣੇ ਬੱਚਿਆਂ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਸਮਾਜ ਵਿਚ ਚੰਗਾ ਮੁਕਾਮ ਹਾਸਲ ਕਰ ਸਕਣ, ਇਹ ਤੱਦ ਹੀ ਹੋ ਸਕਦਾ ਹੈ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਦੁਨਿਆਵੀ ਦੇ ਨਾਲ-ਨਾਲ ਆਪਣੇ ਦੀਨ ਬਾਰੇ ਵੀ ਸਿੱਖਿਆ ਪ੍ਰਦਾਨ ਕਰੀਏ । ਇਸ ਮੌਕੇ ਮੌਲਾਨਾ ਅਬੂਬੱਕਰ ਨੇ ਦੇਸ਼ ਦੀ ਤਰੱਕੀ ਤੇ ਅਮਨਸ਼ਾਂਤੀ ਲਈ ਦੁਆ ਕਰਵਾਈ। ਮੌਲਾਨਾ ਅਮਾਨੁੱਲਾ ਨੇ ਆਏ ਸਾਰੇ ਸ਼ਖ਼ਸੀਅਤਾਂ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਪੰਜ ਵਕਤ ਦੀ ਨਮਾਜ਼ ਪੜ੍ਹਣ ਤੇ ਵੱਧ ਤੋਂ ਵੱਧ ਰੱਬ ਦੀ ਇਬਾਦਤ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਖ਼ੁਸ਼ੀ ਮੁਹੰਮਦ ਆਰ.ਸੀ.ਐਫ., ਹਾਫ਼ਿਜ਼ ਅਬਦੁਲ ਕਯੂਮ, ਮਾਸਟਰ ਅਕਬਰ, ਡਾ. ਰਮਜ਼ਾਨ, ਮਹਿਬੂਬ, ਸਮੀਰ ਆਰ.ਸੀ., ਇਸਰਾਰ ਅਹਿਮਦ, ਕਾਸਿਮ, ਡਾ. ਰਿਹਾਨ, ਸਿਕੰਦਰ, ਉਮਰ, ਸਰਦਾਰ ਅਲੀ, ਮੌਲਵੀ ਅਬਦੁੱਲ ਹਮੀਦ, ਅਬਦੁੱਲ ਸਲਾਮ, ਹਾਜੀ ਅਬਦੁੱਲ ਗੁਫਾਰ, ਅਲੀ, ਸੁਲਤਾਨ, ਕਾਸਿਮ ਮੁਖ਼ਤਾਰ ਤੇ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ ।