ਖੇਡਦੇ ਹੋਏ ਸੀਵਰੇਜ ਟੈਂਕ ’ਚ ਡਿੱਗਿਆ ਬੱਚਾ, ਮੌਤ
ਸੰਵਾਦ ਸੂਤਰ, ਜਾਗਰਣ ਫਗਵਾੜਾ :
Publish Date: Fri, 06 Feb 2026 08:26 PM (IST)
Updated Date: Fri, 06 Feb 2026 08:29 PM (IST)
ਫਗਵਾੜਾ : ਫਗਵਾੜਾ ਦੇ ਖੋਥੜਾਂ ਰੋਡ ’ਤੇ ਘਰ ਦੇ ਬਾਹਰ ਖੇਡ ਰਹੇ ਬੱਚਿਆਂ ’ਚੋਂ ਇਕ ਬੱਚਾ ਅਚਾਨਕ ਨੇੜੇ ਹੀ ਪਲਾਟ ’ਚ ਬਣੇ ਸੀਵਰੇਜ ਟੈਂਕ ’ਚ ਡਿੱਗ ਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੋਨਾ ਨੇ ਦੱਸਿਆ ਕਿ ਮੁਹੱਲੇ ਦੇ ਬੱਚੇ ਘਰ ਦੇ ਬਾਹਰ ਖੇਡ ਰਹੇ ਸਨ ਕਿ ਇਸ ਦੌਰਾਨ ਇਕ ਬੱਚਾ ਅਚਾਨਕ ਸੀਵਰੇਜ ਟੈਂਕ ’ਚ ਡਿੱਗ ਗਿਆ। ਹੋਰ ਲੋਕਾਂ ਦੀ ਮਦਦ ਨਾਲ ਉਕਤ ਬੱਚੇ ਨੂੰ ਸੀਵਰੇਜ ਟੈਂਕ ’ਚੋਂ ਕੱਢ ਕੇ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਇਸ ਬਾਰੇ ਬੱਚੇ ਦੇ ਗੁਆਂਢ ’ਚ ਰਹਿਣ ਵਾਲੀ ਰੇਖਾ ਨੇ ਪਲਾਟ ਦੇ ਮਾਲਕ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਕਤ ਮਾਲਕ ਨੇ ਨਾ ਤਾਂ ਸੀਵਰੇਜ ਨੂੰ ਢੱਕਣ ਲਗਾਇਆ ਸੀ ਤੇ ਨਾ ਹੀ ਉਸ ਦੀ ਬਾਊਂਡਰੀ ਵਾਲ ਬਣਾਈ ਸੀ, ਜਿਸ ਕਾਰਨ ਬੱਚਾ ਖੇਡਦੇ ਸਮੇਂ ਟੈਂਕ ’ਚ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।